ਪੜਚੋਲ ਕਰੋ

OPPO ਨੂੰ ਟੱਕਰ ਦੇਣ ਆਇਆ Samsung ਦਾ ਨਵਾਂ 5G ਫੋਨ! 8GB ਰੈਮ ਦੇ ਨਾਲ ਸੂਪਰ AMOLED ਡਿਸਪਲੇਅ, ਜਾਣੋ ਕੀਮਤ

Samsung Galaxy A26 5G: Samsung ਨੇ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ Galaxy A26 5G ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 6.7-ਇੰਚ ਦੀ ਵੱਡੀ FHD+ ਸੁਪਰ AMOLED ਡਿਸਪਲੇਅ ਦੇ ਨਾਲ ਆਉਂਦਾ ਹੈ।

Samsung Galaxy A26 5G: Samsung ਨੇ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ Galaxy A26 5G ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 6.7-ਇੰਚ ਦੀ ਵੱਡੀ FHD+ ਸੁਪਰ AMOLED ਡਿਸਪਲੇਅ ਦੇ ਨਾਲ ਆਉਂਦਾ ਹੈ ਜਿਸ ਦੀ ਰਿਫਰੈਸ਼ ਰੇਟ 120Hz ਹੈ ਅਤੇ ਇਸਦੀ ਪੀਕ ਬ੍ਰਾਈਟਨੈਸ 1,000 nits ਤੱਕ ਦਿੱਤੀ ਗਈ ਹੈ। ਡਿਸਪਲੇਅ ਵਿੱਚ ਇੱਕ Infinity-U ਨੌਚ ਹੈ ਜੋ ਇਸ ਨੂੰ ਇੱਕ ਮਾਰਡਨ ਲੁੱਕ ਦਿੰਦਾ ਹੈ। ਇਸ ਤੋਂ ਇਲਾਵਾ, ਡਿਵਾਈਸ ਵਿੱਚ 8GB RAM ਵੀ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ OPPO F29 5G ਨੂੰ ਸਖ਼ਤ ਟੱਕਰ ਦੇਣ ਦੇ ਯੋਗ ਹੋਵੇਗਾ।

Samsung Galaxy A26 5G Specifications

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਵਿੱਚ Exynos 1380 ਪ੍ਰੋਸੈਸਰ ਦਿੱਤਾ ਗਿਆ ਹੈ ਜੋ 8GB RAM ਅਤੇ 128GB / 256GB ਸਟੋਰੇਜ ਦੇ ਆਪਸ਼ਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ, ਇਹ One UI 7.0 'ਤੇ ਆਧਾਰਿਤ ਐਂਡਰਾਇਡ 15 'ਤੇ ਚੱਲਦਾ ਹੈ ਅਤੇ ਇਸ ਨੂੰ 6 ਸਾਲਾਂ ਤੱਕ ਦੇ ਸਿਕਿਊਰਿਟੀ ਅਪਡੇਟਸ ਅਤੇ 6 OS ਵਰਜਨ ਅਪਡੇਟਸ ਮਿਲਣ ਦੀ ਗਰੰਟੀ ਹੈ। ਇਹ ਫੋਨ IP67 ਰੇਟਿੰਗ ਦੇ ਨਾਲ ਆਉਂਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਡਿਵਾਈਸ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਹੈ ਜੋ ਕਿ ਇਸ ਸੀਰੀਜ਼ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ।

ਕੈਮਰਾ ਸੈੱਟਅੱਪ
ਹੁਣ ਇਸ ਸਮਾਰਟਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿੱਚ OIS ਸਪੋਰਟ ਵਾਲਾ 50MP ਪ੍ਰਾਇਮਰੀ ਕੈਮਰਾ ਹੈ। ਇਸ ਦੇ ਨਾਲ, ਇਸ ਵਿੱਚ 8MP ਅਲਟਰਾ-ਵਾਈਡ ਲੈਂਸ ਅਤੇ 2MP ਮੈਕਰੋ ਕੈਮਰਾ ਹੈ। ਇਸ ਦੇ ਨਾਲ ਹੀ, ਫੋਨ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13MP ਦਾ ਫਰੰਟ ਕੈਮਰਾ ਹੈ। ਪਾਵਰ ਲਈ, ਫੋਨ ਵਿੱਚ 5000mAh ਦੀ ਪਾਵਰਫੁੱਲ ਬੈਟਰੀ ਹੈ। ਇਹ ਬੈਟਰੀ 25W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਡਿਜ਼ਾਈਨ ਅਤੇ ਕਨੈਕਟੀਵਿਟੀ ਦੇ ਮਾਮਲੇ ਵਿੱਚ Samsung Galaxy A26 5G ਵਿੱਚ ਇੱਕ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਵਿੱਚ USB ਟਾਈਪ-ਸੀ ਪੋਰਟ, ਸਟੀਰੀਓ ਸਪੀਕਰ, 5G ਕਨੈਕਟੀਵਿਟੀ, ਵਾਈ-ਫਾਈ 802.11ac, ਬਲੂਟੁੱਥ 5.3, ਅਤੇ NFC ਸਪੋਰਟ ਹੈ। ਇਸ ਦਾ ਭਾਰ 200 ਗ੍ਰਾਮ ਹੈ ਅਤੇ ਮੋਟਾਈ 7.7mm ਹੈ।

ਕੀਮਤ ਕਿੰਨੀ ਹੈ?
ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ Samsung Galaxy A26 5G ਦੇ 8 + 128GB ਵੇਰੀਐਂਟ ਦੀ ਕੀਮਤ 24,999 ਰੁਪਏ ਅਤੇ 8 + 256GB ਮਾਡਲ ਦੀ ਕੀਮਤ 27,999 ਰੁਪਏ ਰੱਖੀ ਹੈ। ਕੰਪਨੀ ਨੇ ਇਸ ਨੂੰ ਚਾਰ ਰੰਗਾਂ ਜਿਵੇਂ ਕਿ Awesome Black, Awesome Mint, Awesome White ਅਤੇ Awesome Peach ਵਿੱਚ ਬਾਜ਼ਾਰ ਵਿੱਚ ਲਾਂਚ ਕੀਤਾ ਹੈ।

OPPO ਨੂੰ ਮਿਲੇਗੀ ਟੱਕਰ
OPPO ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਨਵੀਂ F29 5G ਸੀਰੀਜ਼ ਲਾਂਚ ਕੀਤੀ ਹੈ। ਇਹ ਫੋਨ AI LinkBoost ਤਕਨਾਲੌਜੀ ਅਤੇ ਹੰਟਰ ਐਂਟੀਨਾ ਆਰਕੀਟੈਕਚਰ ਨਾਲ ਲੈਸ ਹਨ, ਜਿਸ ਨਾਲ ਨੈੱਟਵਰਕ ਸਿਗਨਲ ਦੀ ਤਾਕਤ ਵਧਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਫੋਨ 360-ਡਿਗਰੀ ਆਰਮਰ ਬਾਡੀ ਦੇ ਨਾਲ ਆਉਂਦੇ ਹਨ ਅਤੇ ਇਹਨਾਂ ਨੂੰ MIL-STD-810H-2022 ਮਿਲਟਰੀ-ਗ੍ਰੇਡ ਸਰਟੀਫਿਕੇਸ਼ਨ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ, ਇਹ ਸਮਾਰਟਫੋਨ ਪਾਣੀ ਦੇ ਅੰਦਰ ਫੋਟੋਗ੍ਰਾਫੀ ਨੂੰ ਵੀ ਸਪੋਰਟ ਕਰਦੇ ਹਨ ਅਤੇ IP66, IP68 ਅਤੇ IP69 ਰੇਟਿੰਗਸ ਨਾਲ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਹਨ।

OPPO F29 5G ਵਿੱਚ Snapdragon 6 Gen 1 ਚਿੱਪਸੈੱਟ ਦਿੱਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ OPPO F29 5G ਦੇ 8 + 128GB ਵੇਰੀਐਂਟ ਦੀ ਕੀਮਤ 23,999 ਰੁਪਏ ਹੈ ਅਤੇ 8 + 256GB ਵੇਰੀਐਂਟ ਦੀ ਕੀਮਤ 25,000 ਰੁਪਏ ਹੈ। ਇਸਨੂੰ ਗਲੇਸ਼ੀਅਰ ਬਲੂ ਅਤੇ ਸਾਲਿਡ ਪਰਪਲ ਕਲਰ ਆਪਸ਼ਨ ਵਿੱਚ ਲਾਂਚ ਕੀਤਾ ਗਿਆ ਹੈ।

ਟਾਪ ਹੈਡਲਾਈਨ

Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
Jio cheapest Recharge plan : ਵੱਡਾ ਧਮਾਕਾ ! Jio ਦਾ ਸਭ ਤੋਂ ਸਸਤਾ ਰੀਚਾਰਜ ਪਲਾਨ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

ਵੀਡੀਓਜ਼

Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
Punjab Weather News: ਪੰਜਾਬ 'ਚ ਮੀਂਹ ਨੂੰ ਲੈ ਕੇ ਅਲਰਟ; ਜਾਣੋ ਕਿਹੜੇ ਜ਼ਿਲ੍ਹਿਆਂ 'ਚ ਪਵੇਗਾ ਮੀਂਹ | Abp Sanjha
Petrol Langar in Chandigarh | ਪੈਸਿਆਂ ਦੇ ਲੰਗਰ ਬਾਅਦ ਚੰਡੀਗੜ੍ਹ ’ਚ ਅੱਜ ਲੱਗੇਗਾ ਪੈਟਰੋਲ ਲੰਗਰ | Abp Sanjha
Akal Takht Jathedar Gargajj ਦੀ 3 ਬੱਚਿਆਂ ਵਾਲੀ ਅਪੀਲ ’ਤੇ SGPC ਪ੍ਰਧਾਨ ਦਾ ਵੱਡਾ ਬਿਆਨ | Abp Sanjha
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਪਤਨੀ ਦਾ ਘਰ 'ਚ ਵੜ੍ਹ ਕੇ ਕਤਲ, ਗੁਆਂਢੀ ਹੀ ਨਿਕਲੀਆ ਕਾਤਲ; ਖੂਨ ਨਾਲ ਲੱਥਪੱਥ ਕੱਪੜੇ ਬਦਲੇ: ਫਿਰ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ED ਦਾ IAS 'ਤੇ ਟੈਂਡਰ ਨੂੰ ਪ੍ਰਭਾਵਿਤ ਕਰਨ ਦਾ ਦੋਸ਼, DGP ਨੂੰ FIR ਦਰਜ ਕਰਨ ਦੀ ਮੰਗ; ਵਟਸਐਪ ਚੈਟ ਤੋਂ ਖੁੱਲ੍ਹੇ ਡੂੰਘੇ ਰਾਜ਼...
Cloud Burst: ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਬੱਦਲ ਫੱਟਣ ਨਾਲ ਮੱਚੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਇਨ੍ਹਾਂ ਜ਼ਿਲ੍ਹਿਆਂ ’ਚ ਔਰੇਂਜ ਅਲਰਟ, 87 ਸੜਕਾਂ ਬੰਦ-ਪੁਲ ਢਹੇ; ਕਈ ਮੌਤਾਂ; ਹੜ੍ਹਾਂ ਦਾ ਖਤਰਾ, ਸੁਰੱਖਿਅਤ ਥਾਵਾਂ 'ਤੇ ਰਹਿਣ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Embed widget