(Source: ECI/ABP News/ABP Majha)
Galaxy S23 ਦਾ ਫੈਨ ਐਡੀਸ਼ਨ ਮਾਡਲ (FE) ਅਗਲੇ ਮਹੀਨੇ ਹੋਵੇਗਾ ਲਾਂਚ , ਜਾਣੋ ਵਿਸ਼ੇਸ਼ਤਾਵਾਂ ਤੇ ਕੀਮਤ
Samsung Smartphones: Samsung ਅਗਲੇ ਮਹੀਨੇ ਗਲੈਕਸੀ S23 ਸੀਰੀਜ਼ ਦਾ ਫੈਨ ਐਡੀਸ਼ਨ ਮਾਡਲ ਲਾਂਚ ਕਰ ਸਕਦਾ ਹੈ। ਇਹ ਫੋਨ ਫਲੈਗਸ਼ਿਪ ਮਾਡਲਾਂ ਨਾਲੋਂ ਸਸਤਾ ਹੋਵੇਗਾ।
Samsung Galaxy S23 FE Launch Date: ਕੋਰੀਆਈ ਕੰਪਨੀ ਸੈਮਸੰਗ ਨੇ ਇਸ ਸਾਲ ਦੀ ਸ਼ੁਰੂਆਤ 'ਚ Galaxy S23 ਸੀਰੀਜ਼ ਲਾਂਚ ਕੀਤੀ ਸੀ। ਇਹ ਇੱਕ ਫਲੈਗਸ਼ਿਪ ਸੀਰੀਜ਼ ਸੀ ਜਿਸਦੀ ਕੀਮਤ 74,999 ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੈ। ਹੁਣ ਕੰਪਨੀ ਜਲਦ ਹੀ ਇਸ ਸੀਰੀਜ਼ ਦਾ ਫੈਨ ਐਡੀਸ਼ਨ ਮਾਡਲ ਲਾਂਚ ਕਰ ਸਕਦੀ ਹੈ। ਇਹ ਸਮਾਰਟਫੋਨ ਮੌਜੂਦਾ ਮਾਡਲਾਂ ਨਾਲੋਂ ਸਸਤਾ ਹੋਵੇਗਾ। ਲਾਂਚ ਤੋਂ ਪਹਿਲਾਂ ਟਿਪਸਟਰ ਯੋਗੇਸ਼ ਬਰਾੜ ਨੇ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਸ਼ੇਅਰ ਕੀਤੇ ਹਨ। ਜਾਣੋ ਕਿ ਤੁਹਾਨੂੰ ਫ਼ੋਨ ਵਿੱਚ ਕੀ ਮਿਲੇਗਾ।
ਕੀ ਮਿਲ ਸਕਦੀਆਂ ਨੇ ਵਿਸ਼ੇਸ਼ਤਾਵਾਂ
ਦੱਸ ਦਈਏ ਕਿ Samsung Galaxy S23 FE ਵਿੱਚ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ ਜਿਸ ਵਿੱਚ 50MP OIS ਕੈਮਰਾ, 8MP ਅਲਟਰਾਵਾਈਡ ਕੈਮਰਾ ਅਤੇ 12MP ਟੈਲੀਫੋਟੋ ਕੈਮਰਾ ਹੋਵੇਗਾ। ਫਰੰਟ 'ਚ ਕੰਪਨੀ 10MP ਕੈਮਰਾ ਦੇ ਸਕਦੀ ਹੈ। ਸਮਾਰਟਫੋਨ 'ਚ 120hz ਦੀ ਰਿਫਰੈਸ਼ ਦਰ ਨਾਲ 6.4-ਇੰਚ ਦੀ FHD+ ਡਾਇਨਾਮਿਕ AMOLED ਡਿਸਪਲੇ ਹੋਵੇਗੀ। ਫੈਨ ਐਡੀਸ਼ਨ 'ਚ Qualcomm Snapdragon 8 Gen 1 ਜਾਂ Exynos 2200 ਚਿਪਸੈੱਟ ਹੋ ਸਕਦਾ ਹੈ। 25 ਵਾਟਸ ਦੀ ਫਾਸਟ ਚਾਰਜਿੰਗ ਦੇ ਨਾਲ ਸਮਾਰਟਫੋਨ 'ਚ 4500 mAh ਦੀ ਬੈਟਰੀ ਪਾਈ ਜਾ ਸਕਦੀ ਹੈ। ਮੋਬਾਈਲ ਫ਼ੋਨ ਐਂਡਰਾਇਡ 13-ਅਧਾਰਿਤ OneUI 5.1 'ਤੇ ਕੰਮ ਕਰੇਗਾ।
Samsung Galaxy S23 FE
— Yogesh Brar (@heyitsyogesh) August 23, 2023
- 6.4" FHD+ Dynamic AMOLED, 120Hz
- Qualcomm Snapdragon 8 Gen 1 / Exynos 2200
- 50MP (OIS) + 8MP + 12MP (Tele)
- Selfie: 10MP
- Android 13, One UI 5.1
- 4,500mAh battery, 25W Charging
- 4+5 years support
- wireless charging, IP rating
September release
ਸੈਮਸੰਗ ਇਸ ਫੋਨ ਨੂੰ ਸਤੰਬਰ ਦੇ ਆਖਰੀ ਹਫਤਿਆਂ 'ਚ ਲਾਂਚ ਕਰ ਸਕਦੀ ਹੈ। ਮੋਬਾਈਲ ਫੋਨ ਦੀ ਕੀਮਤ 50 ਤੋਂ 60,000 ਤੱਕ ਹੋ ਸਕਦੀ ਹੈ
29 ਤੋਂ ਸ਼ੁਰੂ ਹੋਵੇਗੀ ਇਸ ਫੋਨ ਦੀ ਵਿਕਰੀ
ਜ਼ਿਕਰ ਕਰ ਦਈਏ ਕਿ ਰੀਅਲ ਮੀ ਨੇ ਪਿਛਲੇ ਦਿਨੀਂ ਸਮਾਰਟਫੋਨ ਲਾਂਚ ਕੀਤੇ ਹਨ। Realme 11 5G ਦੀ ਵਿਕਰੀ 29 ਅਗਸਤ ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਤੁਸੀਂ 30 ਅਗਸਤ ਤੋਂ Realme 11X 5G ਖਰੀਦ ਸਕੋਗੇ। ਜੇਕਰ ਤੁਸੀਂ ਅਰਲੀ ਬਰਡ ਸੇਲ 'ਚ ਖਰੀਦਦਾਰੀ ਕਰਦੇ ਹੋ, ਤਾਂ ਕੰਪਨੀ Realme 11 'ਤੇ 1,500 ਰੁਪਏ ਅਤੇ Realme 11x 'ਤੇ 1,000 ਰੁਪਏ ਦੀ ਛੋਟ ਦੇ ਰਹੀ ਹੈ। Realme 11 ਅਤੇ Realme 11x ਦੀ ਅਰਲੀ ਬਰਡ ਸੇਲ ਕੱਲ੍ਹ ਤੋਂ ਸ਼ੁਰੂ ਹੋ ਗਈ ਹੈ।