ਪੜਚੋਲ ਕਰੋ
Advertisement
Boys Locker Room: ਇੰਸਟਾਗ੍ਰਾਮ 'ਤੇ ਸਕੂਲ ਵਿਦਿਆਰਥੀਆਂ ਦੀ ਅਸ਼ਲੀਲ ਚੈਟ ਵਾਇਰਲ
ਦਰਅਸਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕੁੜੀਆਂ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਇਹ ਚੀਜ਼ਾਂ ਇੰਨੀਆਂ ਇਤਰਾਜ਼ਯੋਗ ਹਨ ਕਿ ਅਸੀਂ ਉਨ੍ਹਾਂ ਨੂੰ ਲਿਖ ਵੀ ਨਹੀਂ ਸਕਦੇ।
ਨਵੀਂ ਦਿੱਲੀ: ਇੰਸਟਾਗ੍ਰਾਮ (Instagram) ਵਰਗੇ ਪਲੇਟਫਾਰਮਾਂ ‘ਤੇ ਤੁਹਾਡੀ ਸੁਰੱਖਿਆ ਦੀ ਕੀ ਗਰੰਟੀ ਹੈ? ਉਹ ਇੰਸਟਾਗ੍ਰਾਮ ਜੋ 8 ਕਰੋੜ 80 ਲੱਖ ਭਾਰਤੀਆਂ ਦੇ ਫੋਨ ਵਿੱਚ ਹੈ, ਉਸ ਦੀ ਨਜ਼ਰ ‘ਚ ਤੁਹਾਡੇ ਡੇਟਾ ਦੀ ਕੀਮਤ ਕੀ ਹੈ? ਜੇ ਤੁਸੀਂ ਸੁਰੱਖਿਅਤ ਨਹੀਂ ਹੋ ਤਾਂ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ? ਇਸ ਖ਼ਬਰ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਡੀ ਫੋਟੋਆਂ ਬਗੈਰ ਤੁਹਾਡੀ ਇਜਾਜ਼ਤ ਦੇ ਕਿੱਥੇ ਵਰਤੀਆਂ ਜਾ ਰਹੀਆਂ ਹਨ।
ਦਰਅਸਲ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਕੁੜੀਆਂ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਇਹ ਚੀਜ਼ਾਂ ਇੰਨੀਆਂ ਇਤਰਾਜ਼ਯੋਗ ਹਨ ਕਿ ਅਸੀਂ ਉਨ੍ਹਾਂ ਨੂੰ ਲਿਖ ਵੀ ਨਹੀਂ ਸਕਦੇ। ਫੋਟੋਆਂ ਇੰਸਟਾਗ੍ਰਾਮ ਦੇ ਇੱਕ ਚੈਟ ਗਰੁੱਪ ‘ਬੁਆਏਜ਼ ਲੌਕਰ ਰੂਮ’ (BoysLockerRoom) ਦੀਆਂ ਹਨ। ਇਸ ਵਿੱਚ ਨਾ ਸਿਰਫ ਲੜਕੀਆਂ ਦੀਆਂ ਫੋਟੋਆਂ ਅਪਲੋਡ ਕੀਤੀਆਂ ਗਈਆਂ ਹਨ, ਬਲਕਿ ਉਨ੍ਹਾਂ ਨਾਲ ਛੇੜਛਾੜ ਵੀ ਕੀਤੀ ਗਈ ਹੈ ਤੇ ਉਨ੍ਹਾਂ ‘ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਹਨ।
ਨੌਜਵਾਨ ਲੜਕੀਆਂ ਬਾਰੇ ਅਸ਼ਲੀਲ ਤੇ ਅਨੈਤਿਕ ਕੰਮਾਂ ਕਾਰਨ ਸਮਾਜ ‘ਚ ਗਰੁੱਪ ਨੂੰ ਲੈ ਕੇ ਬਹੁਤ ਚਿੰਤਾ ਹੈ। ਮਾਪੇ ਤੇ ਪ੍ਰਸ਼ਾਸਨ ਚਿੰਤਾ ਨਾਲ ਭਰੇ ਹੋਏ ਹਨ। ਹੁਣ ਸਵਾਲ ਉੱਠਦਾ ਹੈ ਕਿ ਇਸ ਸਮੂਹ ਦੀ ਸੱਚਾਈ ਲੋਕਾਂ ਸਾਹਮਣੇ ਕਿਵੇਂ ਆਈ? ਦਰਅਸਲ, ਇਸ ਪੂਰੇ ਮਾਮਲੇ ਦਾ ਖੁਲਾਸਾ ਦੱਖਣੀ ਦਿੱਲੀ ਦੀ ਇੱਕ ਲੜਕੀ ਨੇ ਕੀਤਾ। ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਲੜਕੀ ਨੇ ਲਿਖਿਆ-
ਦੱਖਣੀ ਦਿੱਲੀ ਦੇ 17-18 ਸਾਲ ਦੀ ਉਮਰ ਦੇ ਮੁੰਡੇ ਇਸ ਗਰੁੱਪ ਦਾ ਹਿੱਸਾ ਹੈ, ਜਿਸ ਦਾ ਨਾਂ 'ਬੁਆਏਜ਼ ਲੋਕਰ ਰੂਮ' ਹੈ। ਜਿੱਥੇ ਘੱਟ ਉਮਰ ਦੀਆਂ ਫੋਟੋਆਂ ਨਾਲ ਛੇੜਛਾੜ ਤੇ ਇਤਰਾਜ਼ਯੋਗ ਬਣਾਇਆ ਜਾ ਰਿਹਾ ਹੈ। ਮੇਰੇ ਸਕੂਲ ਦੇ ਦੋ ਲੜਕੇ ਵੀ ਇਸ ਦਾ ਹਿੱਸਾ ਹਨ।
ਜਦੋਂ ਇਸ ਮਾਮਲੇ ਨੇ ਤੂਲ ਫੜੀ ਤਾਂ ਦਿੱਲੀ ਮਹਿਲਾ ਕਮਿਸ਼ਨ (Delhi Commission For Women ) ਵੀ ਹਰਕਤ ‘ਚ ਆਇਆ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਵਿੱਚ ਇੰਸਟਾਗ੍ਰਾਮ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਤੇ ਇੰਸਟਾਗ੍ਰਾਮ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਮੁੰਡਿਆਂ ਨੂੰ ਜਿੰਨੀ ਜਲਦੀ ਹੋ ਸਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ (Delhi Police Cyber Cell) ਵੱਲੋਂ ਸ਼ੁਰੂ ਕੀਤੀ ਗਈ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement