ਪੜਚੋਲ ਕਰੋ

WhatsApp ਲਈ ਖਤਰਾ ਬਣ ਸਕਦੀ ਇਹ ਐਪ

ਟੇਸਲਾ ਦੇ ਸੀਈਓ ਏਲਨ ਮਸਕ ਨੇ ਟਵੀਟ ਕਰਕੇ ਆਪਣੇ 41 ਮਿਲੀਅਨ ਫੌਲੋਅਰਸ ਨੂੰ ਇਹ ਐਪ ਵਰਤਣ ਦੀ ਸਲਾਹ ਦਿੱਤੀ ਹੈ। ਇਹ ਐਪ ਹੈ Signal App. ਦੋ ਸ਼ਬਦਾਂ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।

8 ਫਰਵਰੀ, 2021 ਤੋਂ WhatsApp ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕਰਨ ਜਾ ਰਿਹਾ ਹੈ। ਇਸ ਨੂੰ ਲੈਕੇ ਕੁਝ ਲੋਕ ਆਪਣਾ ਵਿਰੋਧ ਜਤਾ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਜੇਕਰ WhatsApp ਨਹੀਂ ਤਾਂ ਫਿਰ ਕਿਹੜੀ ਐਪ ਵਰਤੀ ਜਾਵੇ। ਉਹ ਕਿਹੜੀ ਐਪ ਹੈ ਜੋ WhatsApp ਦੀ ਤਰ੍ਹਾਂ ਸੁਵਧਾਵਾਂ ਦਿੰਦਾ ਹੈ। ਉਨ੍ਹਾਂ ਦੀਆਂ ਲੋੜਾਂ ਦਾ ਖਿਆਲ ਰੱਖਦਾ ਹੈ ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ 'ਚ ਤੁਹਾਡਾ ਡਾਟਾ ਚੋਰੀ ਨਾ ਹੋਵੇ। ਆਉ ਜਾਣਦੇ ਹਾਂ ਉਹ ਕਿਹੜੀ ਐਪ ਹੈ? ਏਲਨ ਮਸਕ ਨੇ ਕੀਤਾ ਟਵੀਟ ਟੇਸਲਾ ਦੇ ਸੀਈਓ ਏਲਨ ਮਸਕ ਨੇ ਟਵੀਟ ਕਰਕੇ ਆਪਣੇ 41 ਮਿਲੀਅਨ ਫੌਲੋਅਰਸ ਨੂੰ ਇਹ ਐਪ ਵਰਤਣ ਦੀ ਸਲਾਹ ਦਿੱਤੀ ਹੈ। ਇਹ ਐਪ ਹੈ Signal App. ਦੋ ਸ਼ਬਦਾਂ ਦੇ ਇਸ ਟਵੀਟ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਢਾਈ ਲੱਖ ਤੋਂ ਜ਼ਿਆਦਾ ਲੋਕ ਇਸ ਟਵੀਟ ਨੂੰ ਲਾਇਕ ਕਰ ਚੁੱਕੇ ਹਨ ਤੇ 30 ਹਜ਼ਾਰ ਤੋਂ ਜ਼ਿਆਦਾ ਰੀਟਵੀਟ ਹੋ ਚੁੱਕੇ ਹਨ। ਦਰਅਸਲ Signal App ਇਕ ਇੰਸਟੈਂਟ ਮੈਸੇਜਿੰਗ ਐਪ ਹੈ। ਜਿਸ ਦੀ ਟੈਗਲਾਈਨ ਹੀ ਹੈ ਵੈਲਕਮ ਪ੍ਰਾਈਵੇਸੀ। ਏਲਨ ਮਸਕ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ WhatsApp ਦੀ ਪ੍ਰਾਈਵੇਸੀ ਪਾਲਿਸੀ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ ਤੇ ਜਿਸ ਸਿਗਨਲ ਐਪ ਦੀ ਗੱਲ ਹੋ ਰਹੀ ਹੈ ਉਹ ਪ੍ਰਾਈਵੇਸੀ ਦਾ ਸਭ ਤੋਂ ਜ਼ਿਆਦਾ ਸਨਮਾਨ ਕਰਨ ਦਾ ਦਾਅਵਾ ਕਰ ਰਹੀ ਹੈ। ਟਵੀਟ ਤੋਂ ਬਾਅਦ ਵਧੇ ਯੂਜ਼ਰਸ: ਏਲਨ ਮਸਕ ਦੇ ਟਵੀਟ ਤੋਂ ਬਾਅਦ ਸਿਗਨਲ ਐਪ ਦੇ ਯੂਜ਼ਰਸ ਤੇਜ਼ੀ ਨਾਲ ਵਧ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਕੰਪਨੀ ਨੂੰ ਟਵੀਟ ਕਰਕੇ ਕਹਿਣਾ ਪਿਆ ਹੈ ਕਿ ਭਾਰੀ ਤਾਦਾਦ 'ਚ ਰਿਕੁਐਸਟ ਆ ਰਹੀ ਹੈ। ਇਸ ਲਈ ਅਕਾਊਂਟ ਐਕਟੀਵੇਸ਼ਨ 'ਚ ਦਿੱਕਤ ਹੋ ਰਹੀ ਹੈ ਤੇ ਇਸ ਨੂੰ ਜਲਦ ਦਰੁਸਤ ਕਰ ਲਿਆ ਜਾਵੇਗਾ। ਸਿਗਨਲ ਨੂੰ ਦੁਨੀਆਂ ਭਰ 'ਚ ਸਿਕਿਓਰਟੀ ਐਕਸਪਰਟ ਤੋਂ ਲੈਕੇ ਰਿਸਰਚ ਨਾਲ ਜੁੜੇ ਲੋਕ ਤੇ ਵੱਡੀ ਤਾਦਾਦ 'ਚ ਪੱਤਰਕਾਰ ਵੀ ਇਸਤੇਮਾਲ ਕਰਦੇ ਰਹੇ ਹਨ ਪਰ ਹੁਣ ਇਹ ਆਮ ਲੋਕਾਂ ਦੇ ਵਿਚ ਪਾਪੂਲਰ ਹੁੰਦਾ ਜਾ ਰਿਹਾ ਹੈ। ਮਸਕ ਤੋਂ ਇਲਾਵਾ ਲੇਖਕ ਤੇ ਹਿਊਮਨ ਰਾਇਟਸ ਐਕਟੀਵਿਸਟ ਲਾਇਦ-ਅਲ-ਬਗਦਾਦੀ ਨੇ ਵੀ ਵਟਸਐਪ ਦਾ ਇਸਤੇਮਾਲ ਛੱਡ ਸਿਗਨਲ ਐਪ ਯੂਜ਼ ਕਰਨ ਲਈ ਕਿਹਾ ਹੈ। ਸਿਗਨਲ ਫਾਊਂਡੇਸ਼ਨ ਨੇ ਇਹ ਐਪ ਤਿਆਰ ਕੀਤੀ ਹੈ ਫੇਸਬੁੱਕ ਦੇ ਹੱਥ ਵਿਕਣ ਤੋਂ ਬਾਅਦ ਵਟਸਐਪ ਦੇ ਦੋ ਫਾਊਂਡਰ ਬ੍ਰਾਇਨ ਐਕਟਨ ਨੇ ਸਿਗਨਲ ਫਾਊਂਡੇਸ਼ਨ ਬਣਾਇਆ। ਫੇਸਬੁੱਕ ਮੈਸੇਜਰ ਦੀ ਤਰ੍ਹਾਂ ਇਹ ਵੀ ਇਕ ਇੰਸਟੈਂਟ ਮੈਸੇਜਿੰਗ ਐਪ ਹੈ ਜਿਸ ਨੂੰ ਦੁਨੀਆਂ 'ਚ ਸਭ ਤੋਂ ਸਿਕਿਓਰ ਮੰਨਿਆ ਜਾਂਦਾ ਹੈ। Signal App ਤੇ WhatsApp 'ਚ ਕੀ ਹੈ ਫਰਕ? Signal App ਯੂਜ਼ਰ ਦਾ ਕਿਸੇ ਵੀ ਤਰ੍ਹਾਂ ਡਾਟਾ ਕਲੈਕਟ ਨਹੀਂ ਕਰਦਾ ਜਦਕਿ WhatsApp ਨੇ ਹੁਣ ਯੂਜ਼ਰ ਡਾਟਾ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਗਨਲ ਐਪ ਸਿਰਫ਼ ਯੂਜ਼ਰ ਦਾ ਮੋਬਾਇਲ ਨੰਬਰ ਲੈਂਦੀ ਹੈ ਜਦਕਿ WhatsApp ਫੋਨ ਨੰਬਰ, ਕਾਂਟੈਕਟ ਲਿਸਟ, ਲੋਕੇਸ਼ਨ, ਮੈਸੇਜ ਸਾਰੇ ਡਾਟਾ ਇਕੱਠਾ ਕਰਦੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
Punjab News: ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
Mad Sandhu Case: ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
Punjab News: ਪੰਜਾਬ ਸਿਆਸਤ 'ਚ ਹਲਚਲ ਜਾਰੀ, CM ਦਫ਼ਤਰ 'ਚ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ, CBI ਦੀ FIR 'ਚ ਮਸ਼ਹੂਰ ਕਾਰੋਬਾਰੀ ਦਾ ਨਾਮ, ਕਾਂਗਰਸੀ ਆਗੂਆਂ ਦੇ...
ਪੰਜਾਬ ਸਿਆਸਤ 'ਚ ਹਲਚਲ ਜਾਰੀ, CM ਦਫ਼ਤਰ 'ਚ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ, CBI ਦੀ FIR 'ਚ ਮਸ਼ਹੂਰ ਕਾਰੋਬਾਰੀ ਦਾ ਨਾਮ, ਕਾਂਗਰਸੀ ਆਗੂਆਂ ਦੇ...
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ 'ਤੇ 28 ਅਕਤੂਬਰ ਨੂੰ SC 'ਚ ਸੁਣਵਾਈ, ਜਾਣੋ ਪੂਰਾ ਮਾਮਲਾ
Good News For ASHA Workers: ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...
ਆਸ਼ਾ ਵਰਕਰਾਂ ਨੂੰ ਦੀਵਾਲੀ ਦਾ ਤੋਹਫ਼ਾ, ਸਰਕਾਰ ਵੱਲੋਂ ਵੱਡਾ ਐਲਾਨ, ਪ੍ਰੋਤਸਾਹਨ ਰਾਸ਼ੀ ਦੁੱਗਣੀ ਹੋਈ, CM ਰੇਖਾ ਗੁਪਤਾ ਨੇ 3 ਹਜ਼ਾਰ ਤੋਂ ਵਧਾ ਕੇ ਹੁਣ...
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
Diljit Dosanjh ਦੇ ਕਨਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ-ਅਹਿਮਦਾਬਾਦ ਸਟੇਡੀਅਮ ਨਿਸ਼ਾਨੇ 'ਤੇ; ਸੁਰੱਖਿਆ ਏਜੰਸੀਆਂ ਅਲਰਟ 'ਤੇ...
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
Embed widget