World Smallest Phone: ਵਜ਼ਨ ਸਿੱਕੇ ਤੋਂ ਵੀ ਘੱਟ, ਸਾਇਜ਼ ਅੰਗੂਠੇ ਜਿੰਨਾ... ਅਜਿਹਾ ਦਿਸਦਾ ਹੈ ਦੁਨੀਆ ਦਾ ਸਭ ਤੋਂ ਛੋਟਾ ਮੋਬਾਈਲ
ਇਸ ਫੋਨ ਦਾ ਨਾਂ Zanco tiny t1 ਹੈ, ਜੋ ਦੁਨੀਆ ਦਾ ਸਭ ਤੋਂ ਛੋਟਾ ਸਮਾਰਟਫੋਨ ਹੈ। ਇਸ ਦਾ ਆਕਾਰ ਅੰਗੂਠੇ ਜਿੰਨਾ ਵੱਡਾ ਹੈ ਅਤੇ ਇਸ ਦਾ ਭਾਰ ਸਿੱਕੇ ਤੋਂ ਵੀ ਹਲਕਾ ਹੈ। ਆਓ ਜਾਣਦੇ ਹਾਂ ਇਸ ਮੋਬਾਈਲ ਫੋਨ ਬਾਰੇ।
Zanco tiny t1 Smartphone: ਅੱਜ ਦੇ ਸਮੇਂ ਵਿੱਚ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਅਸੀਂ ਆਪਣੇ ਨਾਲ ਸਮਾਰਟਫੋਨ ਲੈ ਜਾਂਦੇ ਹਾਂ। ਜੇ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਇੱਕ ਹੋ, ਜਿਨ੍ਹਾਂ ਨੂੰ ਸਮਾਰਟਫੋਨ ਜਾਂ ਮੋਬਾਈਲ ਨੂੰ ਸੰਭਾਲਣਾ ਮੁਸ਼ਕਿਲ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਇੱਕ ਅਜਿਹੇ ਫ਼ੋਨ ਬਾਰੇ ਦੱਸਣ ਜਾ ਰਹੇ ਹਾਂ ਜੋ ਦੁਨੀਆ ਦਾ ਸਭ ਤੋਂ ਛੋਟਾ ਮੋਬਾਈਲ ਫ਼ੋਨ ਹੈ।
ਇਸ ਫੋਨ ਦਾ ਨਾਂ Zanco Tiny T1 ਹੈ, ਜੋ ਕਿ ਕ੍ਰੈਡਿਟ ਕਾਰਡ ਤੋਂ ਛੋਟਾ ਹੈ। ਇਸ ਫੋਨ ਦਾ ਵਜ਼ਨ ਸਿਰਫ 13 ਗ੍ਰਾਮ ਹੈ। ਇੰਨੇ ਛੋਟੇ ਹੋਣ ਦੇ ਬਾਵਜੂਦ, ਤੁਸੀਂ ਇਸ ਫੋਨ ਨਾਲ ਕਾਲ ਦੇ ਨਾਲ-ਨਾਲ ਟੈਕਸਟ ਵੀ ਕਰ ਸਕਦੇ ਹੋ। ਇਸ ਫੀਚਰ ਫੋਨ ਦੀ ਮਦਦ ਨਾਲ ਕਾਲ ਅਤੇ ਮੈਸੇਜ ਭੇਜੇ ਜਾ ਸਕਦੇ ਹਨ। 0.49 ਇੰਚ ਦੀ ਸਕਰੀਨ ਵਾਲਾ ਇਹ ਫੋਨ ਅਲਫਾਨਿਊਮੇਰਿਕ ਕੀਬੋਰਡ ਨਾਲ ਆਉਂਦਾ ਹੈ।
Zanco Tiny T1 ਵਿੱਚ ਇਹ ਵਿਸ਼ੇਸ਼ਤਾਵਾਂ
ਜ਼ੈਂਕੋ ਦਾ ਇਹ ਫੋਨ ਸਿੰਗਲ ਨੈਨੋ ਸਿਮ ਨੂੰ ਸਪੋਰਟ ਕਰਦਾ ਹੈ। ਇਸ ਫੋਨ 'ਚ ਤੁਸੀਂ ਆਸਾਨੀ ਨਾਲ 300 ਸੰਪਰਕਾਂ ਨੂੰ ਸੇਵ ਕਰ ਸਕਦੇ ਹੋ। Zanco tiny t1 32 MB RAM ਅਤੇ 32 MB ਸਟੋਰੇਜ ਦੇ ਨਾਲ MediaTek MTK6261D ਪ੍ਰੋਸੈਸਰ ਨਾਲ ਆਉਂਦਾ ਹੈ। ਡਿਵਾਈਸ 200mAh ਦੀ ਬੈਟਰੀ ਦੇ ਨਾਲ ਆਉਂਦਾ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਤਿੰਨ ਦਿਨਾਂ ਦੀ ਸਟੈਂਡਬਾਏ ਬੈਟਰੀ ਲਾਈਫ ਦਿੰਦਾ ਹੈ। ਇਸ ਵਿੱਚ 180 ਮਿੰਟ ਦਾ ਟਾਕ ਟਾਈਮ ਮਿਲਦਾ ਹੈ। ਇਸ ਵਿੱਚ 0.49 ਇੰਚ 64 x 32 ਪਿਕਸਲ OLED ਸਕਰੀਨ ਹੈ ਤੇ ਜੇ ਮੈਂਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਇੰਟਰਨਲ ਮੈਮਰੀ 32GB ਹੈ।
Zanco tiny t1 ਵਿੱਚ 2G, ਬਲੂਟੁੱਥ, USB ਦਾ ਵਿਕਲਪ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਫੋਨ 'ਚ ਯੂਜ਼ਰਸ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦੇ ਹਨ। ਫੋਨ ਦੇ ਹੇਠਾਂ ਲਾਊਡਸਪੀਕਰ ਅਤੇ ਮਾਈਕ ਦਿੱਤੇ ਗਏ ਹਨ। ਲਾਂਚ ਦੇ ਸਮੇਂ Zanco tiny t1 ਦੀ ਕੀਮਤ 30 ਯੂਰੋ (ਲਗਭਗ 2,711 ਰੁਪਏ) ਸੀ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਨੈਨੋ ਸਿਮ ਕਾਰਡ ਸਲਾਟ, ਬੈਕਲਿਟ T9 ਕੀਪੈਡ, ਮਾਈਕ੍ਰੋ USB ਅਤੇ ਬਲੂਟੁੱਥ ਹਨ। ਇਹ 300 ਫੋਨ ਬੁੱਕ ਮੈਮੋਰੀ ਅਤੇ 50 SMS ਦਾ ਸਮਰਥਨ ਕਰਦਾ ਹੈ।