ਲਓ ਹੁਣ ਆ ਗਈ Smart Pant...Zip ਖੁਲ੍ਹੀ ਹੋਣ 'ਤੇ ਮੋਬਾਈਲ 'ਚ ਭੇਜੇਗੀ ਨੋਟੀਫਿਕੇਸ਼ਨ
Smart pant: ਜੇਕਰ ਗਲਤੀ ਨਾਲ ਤੁਹਾਡੀ ਪੈਂਟ ਜਾਂ ਜੀਨਸ ਦੀ ਜ਼ਿਪ ਖੁੱਲੀ ਰਹਿ ਜਾਂਦੀ ਹੈ ਤਾਂ ਤੁਹਾਨੂੰ ਚਾਰ ਲੋਕਾਂ ਵਿਚਕਾਰ ਸ਼ਰਮ ਮਹਿਸੂਸ ਹੁੰਦੀ ਹੈ। ਕਈ ਲੋਕਾਂ ਦਾ ਤਾਂ ਇਸ ਚੀਜ਼ ਨੂੰ ਲੈ ਕੇ ਮਜ਼ਾਕ ਵੀ ਉਡਾਇਆ ਜਾਂਦਾ ਹੈ।
Smartpant: ਸਮੇਂ ਦੇ ਨਾਲ ਤਕਨਾਲੌਜੀ ਬਦਲ ਰਹੀ ਹੈ ਅਤੇ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਮਾਰਕੀਟ ਵਿੱਚ ਆ ਰਹੀਆਂ ਹਨ। ਗੈਜੇਟਸ ਦੇ ਨਾਲ-ਨਾਲ ਹੁਣ ਸਾਡੇ ਕੱਪੜੇ ਵੀ ਸਮਾਰਟ ਹੁੰਦੇ ਜਾ ਰਹੇ ਹਨ। NFC ਨਾਲ ਲੈਸ ਟੀ-ਸ਼ਰਟਾਂ, ਹੈਲਥ ਮਾਨੀਟਰ ਕਰਨ ਵਾਲੇ ਜੁੱਤੇ ਅਤੇ ਜੈਕਵਾਰਡ ਨਾਲ ਲੈਸ ਜੈਕਟ ਤਾਂ ਬਾਜ਼ਾਰ 'ਚ ਮੌਜੂਦ ਹਨ ਪਰ ਹੁਣ ਸਮਾਰਟ ਪੈਂਟ ਵੀ ਬਾਜ਼ਾਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਮਾਰਟ ਪੈਂਟ ਵਿਅਕਤੀ ਦੀ ਜਿਪ ਖੁੱਲ੍ਹਣ 'ਤੇ ਉਸ ਦੇ ਮੋਬਾਈਲ 'ਤੇ ਨੋਟੀਫਿਕੇਸ਼ਨ ਭੇਜਦੀ ਹੈ ਅਤੇ ਉਸ ਨੂੰ ਸਮਾਜ ਵਿਚ ਨਮੋਸ਼ੀ ਤੋਂ ਬਚਾਉਂਦੀ ਹੈ। ਕੀ ਤੁਸੀਂ ਕਦੇ ਸਮਾਰਟ ਪੈਂਟ ਬਾਰੇ ਸੁਣਿਆ ਹੈ? ਕੀ ਤੁਸੀਂ ਇਸ ਨੂੰ ਕਿਤੇ ਦੇਖਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
ਇਹ ਹੈ ਨਾਇਬ ਸਮਾਰਟ ਪੈਂਟ
Guy Dupont ਨਾਂ ਦੇ ਯੂਜ਼ਰ ਨੇ ਟਵਿਟਰ 'ਤੇ ਸਮਾਰਟ ਪੈਂਟ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪੈਂਟ ਦੀ ਜ਼ਿਪ ਖੁੱਲ੍ਹਦੀ ਹੈ ਤਾਂ ਵਿਅਕਤੀ ਦੇ ਮੋਬਾਇਲ 'ਚ ਪੁਸ਼ ਨੋਟੀਫਿਕੇਸ਼ਨ ਆਉਂਦਾ ਹੈ। ਨੋਟੀਫਿਕੇਸ਼ਨ ਵੇਖਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਪੈਂਟ ਦੀ ਜ਼ਿਪ ਨੂੰ ਬੰਦ ਕਰ ਸਕਦੇ ਹੋ। ਗਾਈ ਡੂਪੋਂਟ ਨੇ ਦੱਸਿਆ ਕਿ ਉਸ ਨੇ ਇਹ ਸਮਾਰਟ ਪੈਂਟ ਆਪਣੇ ਦੋਸਤ ਦੇ ਕਹਿਣ 'ਤੇ ਬਣਵਾਈ ਸੀ, ਜਿਸ ਨੂੰ ਅਜਿਹੀ ਪੈਂਟ ਚਾਹੀਦੀ ਸੀ ਜੋ ਜ਼ਿਪ ਖੁੱਲ੍ਹੀ ਹੋਣ 'ਤੇ ਨੋਟੀਫਿਕੇਸ਼ਨ ਦੇ ਸਕੇ।
If you know me, you know one of my favorite things to do is speedrun product ideas from my friends. One requested "Pants that detect when your fly is down for too long and send you a notification". Currently seeking investors. pic.twitter.com/Mz3IDnCLaG
— Guy Dupont (@gvy_dvpont) May 23, 2023
ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ ! ਆ ਗਈ BGMI, ਪਰ ਸਿਰਫ ਇੰਨੇ ਘੰਟੇ ਹੀ ਸਕਗੋ ਖੇਡ, ਜਾਣੋ ਹਿਦਾਇਤਾਂ
ਕਿਵੇਂ ਕੰਮ ਕਰਦੀ ਹੈ ਸਮਾਰਟ ਪੈਂਟ?
ਇੱਕ ਟਵੀਟ ਵਿੱਚ, ਗਾਈ ਡੂਪੋਂਟ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਰਟ ਪੈਂਟ ਅਤੇ ਇਸ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਨੂੰ ਕਿਵੇਂ ਬਣਾਇਆ। ਡੂਪੋਂਟ ਨੇ ਹਾਲ ਇਫੈਕਟ ਸੈਂਸਰ ਦੇ ਨਾਲ ਜੀਨਸ ਦੇ ਇੱਕ ਜੋੜੇ ਵਿੱਚ ਕੁਝ ਸੁਰੱਖਿਆ ਪਿੰਨਾਂ ਨੂੰ ਜੋੜਿਆ, ਅਤੇ ਜ਼ਿੱਪਰ ਨਾਲ ਇੱਕ ਮਜ਼ਬੂਤ ਚੁੰਬਕ ਨੂੰ ਚਿਪਕਾ ਦਿੱਤਾ। ਪ੍ਰਕਿਰਿਆ ਵਿੱਚ ਕੁਝ ਤਾਰਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਇੱਕ ESP-32 ਨਾਲ ਜੁੜਦੀਆਂ ਹਨ ਅਤੇ ਜਿਵੇਂ ਹੀ ਹਾਲ ਇਫੈਕਟ ਸੈਂਸਰ ਕੁਝ ਸਕਿੰਟਾਂ ਲਈ 'ਚਾਲੂ' ਹੁੰਦਾ ਹੈ ਤਾਂ ਇਹ ਮੋਬਾਈਲ ਨੂੰ ਇੱਕ ਪੁਸ਼ ਨੋਟੀਫਿਕੇਸ਼ਨ ਭੇਜਦਾ ਹੈ। WiFly ਸੇਵਾ ਰਾਹੀਂ ਮੋਬਾਈਲ ਵਿੱਚ ਸੂਚਨਾ ਪ੍ਰਾਪਤ ਹੁੰਦੀ ਹੈ ਅਤੇ ਫਿਰ ਵਿਅਕਤੀ ਆਪਣੀ ਜ਼ਿਪ ਨੂੰ ਬੰਦ ਕਰ ਸਕਦਾ ਹੈ।
ਇਸ ਸਮਾਰਟ ਪੈਂਟ ਨੂੰ ਹੋਰ ਪੈਂਟਾਂ ਵਾਂਗ ਧੋਤਾ ਨਹੀਂ ਜਾ ਸਕਦਾ ਕਿਉਂਕਿ ਇਸ ਵਿਚ ਸੈਂਸਰ ਲੱਗੇ ਹਨ। ਨਾਲ ਹੀ, ਕਿਉਂਕਿ ਸੈਂਸਰ ਹਮੇਸ਼ਾ ਮੋਬਾਈਲ ਨਾਲ ਜੁੜਿਆ ਰਹਿੰਦਾ ਹੈ, ਇਸ ਨਾਲ ਬੈਟਰੀ ਵੀ ਜ਼ਿਆਦਾ ਖਪਤ ਹੁੰਦੀ ਹੈ। ਇਹ ਪ੍ਰੋਜੈਕਟ ਗਾਈ ਡੂਪੋਂਟ ਦੁਆਰਾ ਉਸ ਦੇ ਦੋਸਤ ਲਈ ਬਣਾਇਆ ਗਿਆ ਸੀ ਜੋ ਹੁਣ ਇਨਵੈਸਟਰਸ ਦੀ ਭਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ: ਦਫਤਰ ਜਾਂ ਮਾਲ ਦੇ ਵਾਸ਼ਰੂਮ 'ਚ ਲਗਾਇਆ ਗਿਆ ਹੈਂਡ ਡ੍ਰਾਇਅਰ ਫੈਲਾ ਰਿਹਾ ਬੈਕਟੀਰੀਆ, ਰਿਸਰਚ 'ਚ ਖ਼ੁਲਾਸਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
