ਕਿਤੇ ਤੁਹਾਡਾ Whatsapp ਵੀ ਬੰਦ ਤਾਂ ਨਹੀਂ ਹੋਇਆ! ਕੰਪਨੀ ਨੇ 23 ਲੱਖ ਤੋਂ ਵੱਧ ਅਕਾਊਂਟ ਕੀਤੇ ਬੈਨ
ਵਟਸਐਪ ਨੇ 23.87 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਸੀ। ਵਟਸਐਪ ਨੇ ਆਪਣੀ ਮਹੀਨਾਵਾਰ ਅਨੁਪਾਲਨ ਰਿਪੋਰਟ 'ਚ ਕਿਹਾ, "1 ਅਗਸਤ 2022 ਤੋਂ 31 ਅਗਸਤ 2022 ਦੇ ਵਿਚਕਾਰ ਐਪ ਦੇ 23,28,000 ਅਕਾਊਂਟਾਂ ਨੂੰ ਬਲਾਕ ਕਰ ਦਿੱਤਾ ਗਿਆ।
WhatsApp Ban Accounts: ਅੱਜਕੱਲ੍ਹ ਜ਼ਿਆਦਾਤਰ ਲੋਕ ਸਮਾਰਟਫ਼ੋਨ ਅਤੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਲੋਕ ਇੱਕ-ਦੂਜੇ ਨਾਲ ਜੁੜਨ ਲਈ ਸੋਸ਼ਲ ਮੈਸੇਜਿੰਗ ਐਪ Whatsaap ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਵੀ Whatsapp ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਵਟਸਐਪ ਨੇ ਅਗਸਤ ਮਹੀਨੇ 'ਚ 23.28 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਾਂ 'ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ 'ਚੋਂ 10 ਲੱਖ ਤੋਂ ਜ਼ਿਆਦਾ ਅਕਾਊਂਟਾਂ ਨੂੰ ਯੂਜ਼ਰਸ ਵੱਲੋਂ ਕੋਈ ਵੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਜਾਰੀ ਕੀਤੇ ਅੰਕੜੇ
ਇਸ ਤੋਂ ਇਲਾਵਾ ਜੁਲਾਈ 'ਚ ਵਟਸਐਪ ਨੇ 23.87 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਸੀ। ਵਟਸਐਪ ਨੇ ਆਪਣੀ ਮਹੀਨਾਵਾਰ ਅਨੁਪਾਲਨ ਰਿਪੋਰਟ 'ਚ ਕਿਹਾ, "1 ਅਗਸਤ 2022 ਤੋਂ 31 ਅਗਸਤ 2022 ਦੇ ਵਿਚਕਾਰ ਐਪ ਦੇ 23,28,000 ਅਕਾਊਂਟਾਂ ਨੂੰ ਬਲਾਕ ਕਰ ਦਿੱਤਾ ਗਿਆ, ਜਿਨ੍ਹਾਂ 'ਚੋਂ 10,08,000 ਅਕਾਊਂਟਾਂ ਨੂੰ ਯੂਜਰਸ ਤੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ ਸੀ।"
ਜੁਲਾਈ 'ਚ ਕੀਤੇ ਸਨ 23 ਲੱਖ ਤੋਂ ਜ਼ਿਆਦਾ ਅਕਾਊਂਟ ਬੈਨ
ਦੱਸ ਦੇਈਏ ਕਿ ਵਟਸਐਪ ਮੇਟਾ (Meta) ਦੀ ਮਲਕੀਅਤ ਹੈ। ਕੰਪਨੀ ਨੇ ਜੁਲਾਈ 'ਚ ਵੀ 23 ਲੱਖ ਤੋਂ ਜ਼ਿਆਦਾ ਅਕਾਊਂਟਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਵਟਸਐਪ ਨੂੰ ਵੀ ਭਾਰਤ 'ਚ ਜੁਲਾਈ ਮਹੀਨੇ 'ਚ 574 ਸ਼ਿਕਾਇਤਾਂ ਮਿਲੀਆਂ ਅਤੇ 27 'ਤੇ ਕਾਰਵਾਈ ਕੀਤੀ ਗਈ। ਪਲੇਟਫ਼ਾਰਮ, ਜਿਸ ਦੇ ਦੇਸ਼ 'ਚ 40 ਕਰੋੜ ਤੋਂ ਵੱਧ ਯੂਜਰਸ ਹਨ, ਨੇ ਜੂਨ 'ਚ ਖਰਾਬ ਰਿਕਾਰਡ ਵਾਲੇ 22 ਲੱਖ ਅਕਾਊਂਟਸ 'ਤੇ ਪਾਬੰਦੀ ਲਗਾਈ ਸੀ।
IT ਐਕਟ ਤਹਿਤ ਹਰ ਮਹੀਨੇ ਜਾਰੀ ਕੀਤਾ ਜਾਂਦਾ ਡਾਟਾ
ਜ਼ਿਕਰਯੋਗ ਹੈ ਕਿ ਸੂਚਨਾ ਤਕਨਾਲੋਜੀ ਨਿਯਮ 2021 ਦੇ 4 (1) (d) ਦੇ ਅਨੁਸਾਰ ਪ੍ਰਕਾਸ਼ਿਤ ਰਿਪੋਰਟ 'ਚ ਭਾਰਤ ਵਿੱਚ ਯੂਜਰਸ ਤੋਂ ਪ੍ਰਾਪਤ ਸ਼ਿਕਾਇਤਾਂ 'ਤੇ WhatsApp ਵੱਲੋਂ ਕੀਤੀ ਗਈ ਕਾਰਵਾਈ ਦਾ ਡਾਟਾ ਸ਼ਾਮਲ ਹੈ। ਸ਼ਿਕਾਇਤ ਵਿਧੀ ਰਾਹੀਂ ਇਤਰਾਜ਼ ਪ੍ਰਾਪਤ ਕੀਤੇ ਗਏ ਸਨ ਅਤੇ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਲਈ ਇਸ ਦੀ ਰੋਕਥਾਮ ਅਤੇ ਖੋਜ ਦੇ ਤਰੀਕਿਆਂ ਲਈ ਅਕਾਊਂਟਸ 'ਤੇ ਕਾਰਵਾਈ ਕੀਤੀ ਗਈ ਸੀ। IT ਨਿਯਮ 2021 ਦੇ ਤਹਿਤ 50 ਲੱਖ ਤੋਂ ਵੱਧ ਯੂਜਰਸ ਵਾਲੇ ਪ੍ਰਮੁੱਖ ਡਿਜ਼ੀਟਲ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਮਹੀਨਾਵਾਰ ਅਨੁਪਾਲਨ ਰਿਪੋਰਟ ਪ੍ਰਕਾਸ਼ਿਤ ਕਰਨੀ ਪੈਂਦੀ ਹੈ।