Starlink: ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਆ ਰਹੀ ਵਿਦੇਸ਼ੀ ਕੰਪਨੀ, ਲੋਕਾਂ ਨੂੰ ਮਿਲੇਗਾ ਸਸਤਾ ਇੰਟਰਨੈੱਟ?
ਭਾਰਤੀਆਂ ਨੂੰ ਮੁੜ ਸਸਤਾ ਇੰਟਨੈੱਟ ਮਿਲ ਸਕਦਾ ਹੈ। ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਭਾਰਤ ਆ ਰਹੀ ਹੈ। ਕੌਮਾਂਤਰੀ ਕੰਪਨੀ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਹੋਣ ਨਾਲ ਮੁਕਾਬਲਾ ਵਧੇਗਾ।

Starlink: ਭਾਰਤੀਆਂ ਨੂੰ ਮੁੜ ਸਸਤਾ ਇੰਟਨੈੱਟ ਮਿਲ ਸਕਦਾ ਹੈ। ਜੀਓ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਭਾਰਤ ਆ ਰਹੀ ਹੈ। ਕੌਮਾਂਤਰੀ ਕੰਪਨੀ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਹੋਣ ਨਾਲ ਮੁਕਾਬਲਾ ਵਧੇਗਾ। ਇਸ ਦਾ ਲਾਹਾ ਉਪਭੋਗਤਾਵਾਂ ਨੂੰ ਹੋ ਸਕਦਾ ਹੈ।
ਹੋਰ ਪੜ੍ਹੋ : ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!
ਦਰਅਸਲ ਐਲੋਨ ਮਸਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਸਟਾਰਲਿੰਕ ਨੇ ਭਾਰਤ ਵਿੱਚ ਸੇਵਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਨਿਰਧਾਰਤ ਸੁਰੱਖਿਆ ਤੇ ਡੇਟਾ ਸਟੋਰੇਜ ਮਾਪਦੰਡਾਂ ਨੂੰ ਰਸਮੀ ਤੌਰ 'ਤੇ ਸਵੀਕਾਰ ਕਰ ਲਿਆ ਹੈ। ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਸੈਟੇਲਾਈਟ ਸਪੈਕਟ੍ਰਮ ਨੂੰ ਪ੍ਰਸ਼ਾਸਕੀ ਤੌਰ 'ਤੇ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਖੇਤਰ ਵਿੱਚ ਸਟਾਰਲਿੰਕ ਭਾਰਤੀ ਕੰਪਨੀਆਂ ਰਿਲਾਇੰਸ ਜੀਓਸਪੇਸਫਾਈਬਰ, ਏਅਰਟੈੱਲ ਤੇ ਐਮਾਜ਼ਾਨ ਕੁਇਪਰ ਵਰਗੀਆਂ ਕੰਪਨੀਆਂ ਨਾਲ ਮੁਕਾਬਲਾ ਕਰੇਗਾ ਜੋ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ।
ਸਟਾਰਲਿੰਕ ਨੇ ਕੁਝ ਸ਼ਰਤਾਂ ਵਿੱਚ ਢਿੱਲ ਮੰਗੀ
ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਸਟਾਰਲਿੰਕ ਨੇ ਦੂਰਸੰਚਾਰ ਵਿਭਾਗ (DoT) ਦੁਆਰਾ ਨਿਰਧਾਰਤ ਜ਼ਰੂਰਤਾਂ ਜਿਵੇਂ ਸਥਾਨਕ ਡੇਟਾ ਸਟੋਰੇਜ ਤੇ ਸਰਕਾਰੀ ਡੇਟਾ ਇੰਟਰਸੈਪਸ਼ਨ ਨੂੰ ਸਵੀਕਾਰ ਕਰ ਲਿਆ ਹੈ। ਇਹ ਸਾਰੀਆਂ ਸ਼ਰਤਾਂ ਕਿਸੇ ਵੀ ਸੈਟੇਲਾਈਟ ਇੰਟਰਨੈੱਟ ਸੇਵਾ ਪ੍ਰਦਾਤਾ ਲਈ ਭਾਰਤ ਵਿੱਚ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਪੂਰੀਆਂ ਕਰਨਾ ਲਾਜ਼ਮੀ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਟਾਰਲਿੰਕ ਨੇ ਕੁਝ ਸ਼ਰਤਾਂ ਵਿੱਚ ਅਸਥਾਈ ਢਿੱਲ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਨੂੰ ਕੋਈ ਵਿਸ਼ੇਸ਼ ਰਿਆਇਤਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵੇਲੇ ਦੂਰਸੰਚਾਰ ਵਿਭਾਗ ਨੇ ਕਿਸੇ ਵੀ ਵਿਦੇਸ਼ੀ ਸੈਟੇਲਾਈਟ ਸੇਵਾ ਪ੍ਰਦਾਤਾ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਸਟਾਰਲਿੰਕ ਦਾ ਭਾਰਤ ਵਿੱਚ ਸਖ਼ਤ ਮੁਕਾਬਲਾ
ਜੇਕਰ ਸਟਾਰਲਿੰਕ ਭਾਰਤ ਵਿੱਚ ਲਾਂਚ ਹੁੰਦਾ ਹੈ, ਤਾਂ ਇਸ ਨੂੰ ਏਅਰਟੈੱਲ ਤੇ ਰਿਲਾਇੰਸ ਜੀਓ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਇਹ ਕੰਪਨੀਆਂ ਜਲਦੀ ਹੀ ਭਾਰਤ ਵਿੱਚ ਆਪਣੀਆਂ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਹੀਆਂ ਹਨ। ਇਸ ਪ੍ਰਕਿਰਿਆ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਜਲਦੀ ਹੀ ਇਨ੍ਹਾਂ ਕੰਪਨੀਆਂ ਨੂੰ ਸਪੈਕਟ੍ਰਮ ਅਲਾਟ ਕਰੇਗੀ। ਕੰਪਨੀਆਂ ਦੇ ਇਸ ਮੁਕਾਬਲੇ ਦਾ ਆਮ ਲੋਕਾਂ ਨੂੰ ਲਾਭ ਮਿਲ ਸਕਦਾ ਹੈ।
ਸਟਾਰਲਿੰਕ ਦਾ TRAI ਦੀ ਸਪੈਕਟ੍ਰਮ ਵੰਡ ਯੋਜਨਾ ਨੂੰ ਲੈ ਕੇ Jio ਨਾਲ ਵੀ ਵਿਵਾਦ ਸੀ। ਮੁਕੇਸ਼ ਅੰਬਾਨੀ ਦੀ ਜੀਓ ਨੇ ਰੈਗੂਲੇਟਰ ਨੂੰ ਸਪੈਕਟ੍ਰਮ ਦੀ ਨਿਲਾਮੀ ਕਰਨ ਲਈ ਕਿਹਾ ਸੀ, ਜਦੋਂ ਕਿ ਸਟਾਰਲਿੰਕ ਸਪੈਕਟ੍ਰਮ ਦੀ ਪ੍ਰਸ਼ਾਸਕੀ ਵੰਡ ਚਾਹੁੰਦਾ ਸੀ। ਮਾਹਿਰਾਂ ਅਨੁਸਾਰ, ਜੇਕਰ ਸਪੈਕਟ੍ਰਮ ਨਿਲਾਮੀ ਹੁੰਦੀ ਹੈ, ਤਾਂ ਇਸ ਨਾਲ ਗਲੋਬਲ ਸੈਟਕਾਮ ਪ੍ਰਦਾਤਾਵਾਂ ਲਈ ਭਾਰਤ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
