Tech News: Twitter ਲਾਂਚ ਕਰਨ ਜਾ ਰਿਹੈ Youtube ਵਰਗਾ ਐਪ, ਕੰਪਨੀ ਦੇ CO ਨੇ ਦਿੱਤੀ ਜਾਣਕਾਰੀ
X Tv App: ਕੰਪਨੀ ਦੀ ਸੀਓ ਲਿੰਡਾ ਨੇ ਪੋਸਟ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬਹੁਤ ਜਲਦ ਯੂਜ਼ਰ ਆਪਣੇ ਸਮਾਰਟਫੋਨ ਟੀਵੀ ਵਿੱਚ x tv app ਨਾਲ ਰਿਅਲ-ਟਾਈਮ ਕੰਟੈਂਟ ਨੂੰ ਦੇਖ ਸਕਦੇ ਹਨ l
ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ 'ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l
From the small screen to the big screen X is changing everything. Soon we’ll bring real-time, engaging content to your smart TVs with the X TV App. This will be your go-to companion for a high-quality, immersive entertainment experience on a larger screen. We’re still building it… pic.twitter.com/QhG6cVDpZ8
— Linda Yaccarino (@lindayaX) April 23, 2024
ਜਲਦੀ ਲਾਂਚ ਹੋ ਰਿਹਾ ਹੈ Youtube ਵਰਗਾ ਐਪ
ਕੰਪਨੀ ਦੀ ਸੀਓ ਲਿੰਡਾ ਨੇ ਪੋਸਟ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬਹੁਤ ਜਲਦ ਯੂਜ਼ਰ ਆਪਣੇ ਸਮਾਰਟਫੋਨ ਟੀਵੀ ਵਿੱਚ x tv app ਨਾਲ ਰਿਅਲ-ਟਾਈਮ ਕੰਟੈਂਟ ਨੂੰ ਦੇਖ ਸਕਦੇ ਹਨ l ਯੂਜ਼ਰ ਲਈ ਇਹ ਇੱਕ ਵੱਡੀ ਸਕਰੀਨ 'ਤੇ ਹਾਈ ਕੁਆਲਿਟੀ ਐਂਟਰਟੇਨਮੈਂਟ ਤਜ਼ਰਬਾ ਹੋਵੇਗਾ l ਲਿੰਡਾ ਲਿਖਦੀ ਹੈ ਕਿ ਐਕਸ ਛੋਟੀ ਤੋਂ ਵੱਡੀ ਸਕਰੀਨ ਤੱਕ ਸਭ ਕੁਝ ਬਦਲ ਰਿਹਾ ਹੈ l ਅਸੀਂ ਇਸ 'ਤੇ ਕੰਮ ਕਰ ਰਹੇ ਹਾਂ l ਲਿੰਡਾ ਨੇ ਅਪਕਮਿੰਗ ਐਪ ਨੂੰ ਲੈ ਕੇ ਕੁਝ ਫੀਚਰ ਦੀ ਜਾਣਕਾਰੀ ਦਿੱਤੀ ਹੈ l
Trending Video Algorithm: ਟਰੈਡਿੰਗ ਵੀਡੀਓ ਅਲਗੋਰਿਦਮ ਨਾਲ ਯੂਜ਼ਰ ਪਾਪੂਲਰ ਕੰਟੈਂਟ ਨੂੰ ਲੈ ਕੇ ਹਮੇਸ਼ਾ ਅਪਡੇਟ ਰਹਿਣਗੇl
Al-Power Topics : ਏਆਈ ਪਾਵਰ ਟਾਪਿਕਸ ਨਾਲ ਐਕਸ ਟੀਵੀ ਐਪ ਨਾਲ ਯੂਜਰ ਨੂੰ ਪਰਸਨਲਾਈਜ਼ਡ ਐਕਸਪੀਰੀਅੰਸ ਮਿਲੇਗਾ l ਐਪ 'ਤੇ ਯੂਜ਼ਰ ਨੂੰ ਉਸ ਦੀ ਪਸੰਦ ਮੁਤਾਬਿਕ, ਔਰਗਨਾਈਜ਼ ਵੀਡੀਓ ਮਿਲੇਗੀ l
Cross- Device Experience : ਕ੍ਰਾਂਸ ਡਿਵਾਈਸ ਐਕਸਪੀਰੀਅੰਸ ਨਾਲ ਯੂਜ਼ਰ ਕਿਸੇ ਵੀ ਕੰਟੈਂਟ ਨੂੰ ਫੋਨ 'ਤੇ ਸ਼ੁਰੂ ਕਰ ਸਕਦੇ ਹਨ ਤੇ ਇਹ ਸ਼ੋਅ ਟੀਵੀ 'ਤੇ ਦੇਖਣ ਨਾਲ ਪੂਰਾ ਹੋ ਸਕਦਾ ਹੈ।
Enhanced video search : ਐਕਸ ਐਪ ਨਾਲ ਯੂਜ਼ਰ ਨੂੰ ਇੰਪਰੂਵਡ ਵੀਡੀਓ ਸਰਚ ਨਾਲ ਕਿਸੇ ਵੀ ਕੰਟੈਂਟ ਨੂੰ ਤੇਜ਼ੀ ਨਾਲ ਲੱਭਣ ਦੀ ਸੁਵਿਧਾ ਮਿਲਦੀ ਹੈ l
Effortless Casting : ਨਵੇਂ ਐਕਸ ਟੀਵੀ ਐਪ ਨਾਲ ਗਾਹਕ ਮੋਬਾਇਲ ਡਿਵਾਇਜ਼ ਤੋਂ ਸਿੰਪਲ ਕਾਂਸਟਿੰਗ ਨਾਲ ਬਿਗ ਸਕਰੀਨ 'ਤੇ ਆਪਣੇ ਪਸੰਦ ਦੇ ਕੰਟੈਂਟ ਦਾ ਮਜ਼ਾ ਲੈ ਸਕਣਗੇ l
Wide Availability : ਕੰਪਨੀ ਨੇ ਕਿਹਾ ਹੈ ਕਿ x tv app ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਰਟ ਟੀਵੀ ਸਪੋਰਟ ਨਾਲ ਲਿਆਇਆ ਜਾਵੇਗਾ l
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।