ਫੇਸਬੁੱਕ ਡਾਊਨ ਹੋਣ ਦਾ ਟੈਲੀਗ੍ਰਾਮ ਨੂੰ ਮਿਲਿਆ ਲਾਹਾ, ਮਿਲੇ 70 ਮਿਲੀਅਨ ਨਵੇਂ ਯੂਜ਼ਰਸ
ਫੇਸਬੁੱਕ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਅਜਿਹਾ ਹੋਇਆ ਦੱਸਿਆ ਗਿਆ ਹੈ। ਇਸ ਦੌਰਾਨ ਫੇਸਬੁੱਕ ਦੇ 3.5 ਬਿਲੀਅਨ ਉਪਭੋਗਤਾ ਵਟਸਐਪ, ਮੈਸੇਂਜਰ ਤੇ ਇੰਸਟਾਗ੍ਰਾਮ ਨਹੀਂ ਵਰਤ ਸਕੇ।
ਨਵੀਂ ਦਿੱਲੀ: ਮੈਸੇਜਿੰਗ ਐਪ ਟੈਲੀਗ੍ਰਾਮ ਨੇ ਸੋਮਵਾਰ ਫੇਸਬੁੱਕ ਬੰਦ ਹੋਣ ਦੌਰਾਨ 70 ਮਿਲੀਅਨ ਤੋਂ ਵੱਧ ਨਵੇਂ ਉਪਭੋਗਤਾ ਨਾਲ ਜੁੜੇ। ਇਸਦੇ ਸੰਸਥਾਪਕ ਪਾਵੇਲ ਦੁਰੋਵ ਨੇ ਮੰਗਲਵਾਰ ਨੂੰ ਕਿਹਾ, 'ਦੁਨੀਆ ਭਰ ਦੇ ਲੋਕ ਕਰੀਬ ਛੇ ਘੰਟਿਆਂ ਲਈ ਸੇਵਾਵਾਂ ਨਹੀਂ ਵਰਤ ਸਕੇ।'
ਫੇਸਬੁੱਕ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਅਜਿਹਾ ਹੋਇਆ ਦੱਸਿਆ ਗਿਆ ਹੈ। ਇਸ ਦੌਰਾਨ ਫੇਸਬੁੱਕ ਦੇ 3.5 ਬਿਲੀਅਨ ਉਪਭੋਗਤਾ ਵਟਸਐਪ, ਮੈਸੇਂਜਰ ਤੇ ਇੰਸਟਾਗ੍ਰਾਮ ਨਹੀਂ ਵਰਤ ਸਕੇ। Durov ਨੇ ਟੈਲੀਗ੍ਰਾਮ ਚੈਨਲ 'ਤੇ ਲਿਖਿਆ ਟੈਲੀਗ੍ਰਾਮ ਦੀ ਰੋਜ਼ਾਨਾ ਵਿਕਾਸ ਦਰ ਵਧ ਗਈ ਤੇ ਅਸੀਂ ਦੂਜੇ ਪੇਲਟਫਾਰਮਾਂ ਤੋਂ 70 ਮਿਲੀਅਨ ਤੋਂ ਵੱਧ ਯੂਜ਼ਰਸ ਹਾਸਲ ਕੀਤੇ।
ਉਨ੍ਹਾਂ ਕਿਹਾ ਅਮਰੀਕਾ ਦੇ ਕੁਝ ਉਪਭੋਗਤਾਵਾਂ ਨੇ ਹੌਲੀ ਗਤੀ ਦਾ ਤਜ਼ਰਬਾ ਕੀਤਾ ਹੋ ਸਕਦਾ ਹੈ। ਕਿਉਂਕਿ ਲੱਖਾਂ ਲੋਕ ਉਸ ਸਮੇਂ ਸਾਈਨ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਗਲੋਬਲ ਆਊਟੇਜ ਦੇ ਕਾਰਨ, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਦੌਲਤ ਵਿੱਚ 7 ਬਿਲੀਅਨ ਡਾਲਰ ਜਾਂ ਲਗਭਗ 52190 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਇਸਦੇ ਨਾਲ, ਕੰਪਨੀ ਨੂੰ 80 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨੀ ਜਾਂ ਲਗਭਗ 596 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਉਮੀਦ ਹੈ। ਫੇਸਬੁੱਕ, ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਕਾਰਨ, ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਹਰ ਘੰਟੇ ਲਗਭਗ 160 ਮਿਲੀਅਨ ਡਾਲਰ ਯਾਨੀ 1192.9 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ।
ਇੰਟਰਨੈੱਟ ਦੇ ਮੁੱਦਿਆਂ 'ਤੇ ਨਜ਼ਰ ਰੱਖਣ ਵਾਲੇ Downdetector ਨੇ ਕਿਹਾ ਕਿ ਫੇਸਬੁੱਕ ਦਾ ਇਹ outage ਸਭ ਤੋਂ ਵੱਡਾ ਸੀ ਜਿਸ ਦੀਆਂ ਦੁਨੀਆਂ ਭਰ 'ਚ 10.6 ਰਿਪੋਰਟਾਂ ਹਨ। ਸੋਮਵਾਰ ਫੇਸਬੁੱਕ ਦੇ ਸ਼ੇਅਰਾਂ 'ਚ 4.9 ਫੀਸਦ ਦੀ ਗਿਰਾਵਟ ਆਈ ਜੋ ਕਿ ਪਿਛਲੇ ਨਵੰਬਰ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਰੋਜ਼ਾਨਾ ਗਿਰਾਵਟ ਹੈ ਤੇ ਵਿਗਿਆਪਣ ਮਾਪਣ ਵਾਲੀ ਫਰਮ ਸਟੈਂਡਰਡ ਮੀਡੀਆ ਇੰਡੈਕਸ ਦੇ ਮੁਤਾਬਕ outage ਦੌਰਾਨ ਯੂਐਸ ਵਿਗਿਆਨ ਦੀ ਆਮਦਨੀ 'ਚ ਫੇਸਬੁੱਕ ਨੂੰ ਕਰੀਬ 5,45,000 ਡਾਲਰ ਦਾ ਨੁਕਸਾਨ ਹੋ ਰਿਹਾ ਸੀ।
ਕੰਪਨੀ ਦੇ ਆਪਣੇ ਈਮੇਲ ਸਿਸਟਮ ਸਮੇਤ ਫਸਬੁੱਕ ਦੀਆਂ ਕੁਝ ਅੰਦਰੂਨੀ ਐਪਲੀਕੇਸ਼ਨਾਂ 'ਤੇ ਵੀ ਇਸ ਦੀ ਮਾਰ ਪਈ। ਬਲੂਮਬਰਗ ਨੇ ਰਿਪੋਰਟ ਦਿੱਤੀ ਕਿ ਟਵਿਟਰ 'ਤੇ ਉਪਭੋਗਤਾਵਾਂ ਨੇ ਇਹ ਵੀ ਕਿਹਾ ਕਿ ਕੰਪਨੀ ਦੇ ਮੈਨਲੋ ਪਾਰਕ, ਕੈਲੇਫੋਰਨੀਆ, ਕੈਂਪਸ ਦੇ ਕਰਮਚਾਰੀ ਉਨ੍ਹਾਂ ਦਫ਼ਤਰਾਂ ਤੇ ਕਾਨਫਰੰਸ ਰੂਮਾਂ ਤਕ ਪਹੁੰਚ ਕਰਨ 'ਚ ਅਸਮਰੱਥ ਸਨ, ਜਿੰਨ੍ਹਾ ਲਈ ਸੁਰੱਖਿਆ ਬੈਜ ਦੀ ਲੋੜ ਹੁੰਦੀ ਹੈ।