(Source: ECI/ABP News/ABP Majha)
1 ਸਤੰਬਰ ਤੋਂ ਜਾਰੀ ਹੋਵੇਗਾ TRAI ਦਾ ਨਵਾਂ ਨਿਯਮ, ਅਜਿਹੀ ਗਲਤੀ ਹੋਈ ਤਾਂ ਬੰਦ ਹੋ ਜਾਵੇਗਾ ਸਿਮ ਕਾਰਡ
TRAI : ਇਸ ਨਵੇਂ ਨਿਯਮ ਦੇ ਤਹਿਤ ਜੇਕਰ ਕੋਈ ਨਿੱਜੀ ਮੋਬਾਈਲ ਨੰਬਰ ਤੋਂ ਟੈਲੀਮਾਰਕੀਟਿੰਗ ਕਾਲ ਕਰਦਾ ਹੈ ਤਾਂ ਟੈਲੀਕਾਮ ਆਪਰੇਟਰਾਂ ਨੂੰ ਉਸ ਦੇ ਖਿਲਾਫ ਸਖਤ ਕਾਰਵਾਈ ਕਰਨੀ ਪਵੇਗੀ।
ਸਪੈਮ ਕਾਲਾਂ ਦੇ ਨਾਂ 'ਤੇ ਲੋਕਾਂ ਨਾਲ ਲਗਾਤਾਰ ਠੱਗੀ ਮਾਰਨ ਦੇ ਮਾਮਲਿਆਂ 'ਤੇ ਸਰਕਾਰ ਸਖਤ ਹੋ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਇਸ ਸਬੰਧੀ ਨਵਾਂ ਨਿਯਮ ਲਾਗੂ ਕਰਨ ਜਾ ਰਹੀ ਹੈ।
ਇਸ ਨਵੇਂ ਨਿਯਮ ਦੇ ਤਹਿਤ ਜੇਕਰ ਕੋਈ ਨਿੱਜੀ ਮੋਬਾਈਲ ਨੰਬਰ ਤੋਂ ਟੈਲੀਮਾਰਕੀਟਿੰਗ ਕਾਲ ਕਰਦਾ ਹੈ ਤਾਂ ਟੈਲੀਕਾਮ ਆਪਰੇਟਰਾਂ ਨੂੰ ਉਸ ਦੇ ਖਿਲਾਫ ਸਖਤ ਕਾਰਵਾਈ ਕਰਨੀ ਪਵੇਗੀ।
ਸਰਕਾਰ ਟੈਲੀਕਾਮ ਸੈਕਟਰ ਵਿੱਚ ਅਣਚਾਹੇ ਕਾਲਾਂ ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਟਰਾਈ ਦੁਆਰਾ ਜਾਰੀ ਇਹ ਨਿਯਮ 1 ਸਤੰਬਰ 2024 ਤੋਂ ਲਾਗੂ ਹੋਵੇਗਾ। ਸਰਕਾਰ ਵੱਲੋਂ ਦੇਸ਼ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕੀ ਕਹਿੰਦਾ ਹੈ TRAI ਦਾ ਨਵਾਂ ਨਿਯਮ?
ਹਾਲ ਹੀ ਦੇ ਸਮੇਂ ਵਿੱਚ, ਸਰਕਾਰ ਨੂੰ ਸਪੈਮ ਕਾਲਾਂ ਦੇ ਨਾਮ 'ਤੇ ਲਗਾਤਾਰ ਧੋਖਾਧੜੀ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਨਵਾਂ ਨਿਯਮ ਲਿਆਂਦਾ ਗਿਆ ਹੈ। ਇਸ 'ਚ ਜੇਕਰ ਕੋਈ ਨਿੱਜੀ ਮੋਬਾਈਲ ਨੰਬਰ ਤੋਂ ਟੈਲੀਮਾਰਕੀਟਿੰਗ ਕਾਲ ਕਰਦਾ ਹੈ ਤਾਂ ਉਸ ਨੰਬਰ ਨੂੰ ਟੈਲੀਕਾਮ ਆਪਰੇਟਰਾਂ ਵੱਲੋਂ 2 ਸਾਲ ਲਈ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਟੈਲੀਮਾਰਕੀਟਿੰਗ ਨੂੰ ਲੈ ਕੇ ਇੱਕ ਨਵੀਂ ਮੋਬਾਈਲ ਨੰਬਰ ਸੀਰੀਜ਼ ਜਾਰੀ ਕੀਤੀ ਹੈ। ਹੁਣ ਬੈਂਕਿੰਗ ਅਤੇ ਬੀਮਾ ਖੇਤਰ ਨੂੰ ਸਿਰਫ 160 ਨੰਬਰ ਸੀਰੀਜ਼ ਤੋਂ ਹੀ ਪ੍ਰਮੋਸ਼ਨਲ ਕਾਲ ਅਤੇ ਮੈਸੇਜ ਕਰਨੇ ਪੈਣਗੇ।
Spammers Beware! 🚨
— DoT India (@DoT_India) August 11, 2024
As per TRAI decisions:
1.If any entity is found making spam calls, all the Telecom Resources of the entity shall be disconnected and blacklisted by all Telecom Operators for upto 2 years.
2.With effect from 1st September 2024, NO message, containing… pic.twitter.com/ZeKrzcy5az
ਅਣਚਾਹੇ ਕਾਲਾਂ ਅਤੇ ਸੰਦੇਸ਼ਾਂ ਤੋਂ ਮਿਲੇਗੀ ਰਾਹਤ
ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਅਣਚਾਹੇ ਕਾਲਾਂ ਅਤੇ ਮੈਸੇਜ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਵੇਂ ਨਿਯਮ ਵਿੱਚ ਆਟੋਮੈਟਿਕ ਜਨਰੇਟਡ ਕਾਲਾਂ/ਰੋਬੋਟਿਕ ਕਾਲਾਂ ਅਤੇ ਸੰਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰਾਈ ਦੇ ਇਸ ਐਕਸ਼ਨ ਪਲਾਨ ਤੋਂ ਬਾਅਦ ਅਣਚਾਹੇ ਕਾਲਾਂ ਅਤੇ ਸੰਦੇਸ਼ਾਂ 'ਤੇ ਪਾਬੰਦੀ ਲੱਗ ਜਾਵੇਗੀ।
ਦੂਰਸੰਚਾਰ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ 3 ਮਹੀਨਿਆਂ 'ਚ 10 ਹਜ਼ਾਰ ਤੋਂ ਵੱਧ ਧੋਖਾਧੜੀ ਦੇ ਸੰਦੇਸ਼ ਭੇਜੇ ਗਏ ਹਨ। ਇਸ ਕਾਰਨ ਸਰਕਾਰ ਨੇ ਧੋਖਾਧੜੀ ਅਤੇ ਸਪੈਮ ਕਾਲਾਂ ਨੂੰ ਲੈ ਕੇ ਸਖਤ ਰੁਖ ਅਪਣਾਇਆ ਹੈ।
ਇੱਥੇ ਕਰੋ ਸ਼ਿਕਾਇਤ
ਜੇਕਰ ਤੁਹਾਨੂੰ ਅਜਿਹੀ ਕੋਈ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਤੁਰੰਤ 'ਸੰਚਾਰ ਸਾਥੀ ਪੋਰਟਲ' 'ਤੇ ਇਸ ਦੀ ਸ਼ਿਕਾਇਤ ਕਰੋ। ਤੁਸੀਂ 1909 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਹੁਣ ਦੇਖਣਾ ਇਹ ਹੈ ਕਿ ਸਰਕਾਰ ਦੇ ਇਸ ਨਵੇਂ ਨਿਯਮ ਦਾ ਟੈਲੀਕਾਮ ਆਪਰੇਟਰਾਂ ਅਤੇ ਸਪੈਮ ਕਾਲ ਕਰਨ ਵਾਲਿਆਂ 'ਤੇ ਕਿੰਨਾ ਅਸਰ ਪਵੇਗਾ।