ਪੜਚੋਲ ਕਰੋ

ਸ਼ੁਰੂ ਹੋਈ Poco ਦੇ ਇਸ ਧਾਕੜ ਫੋਨ ਦੀ ਸੇਲ, ਮਿਡਰੇਂਜ ਜਿੰਨੀ ਕੀਮਤ 'ਤੇ ਮਿਲਣਗੇ ਫਲੈਗਸ਼ਿਪ ਫ਼ੋਨ ਵਾਲੇ ਫੀਚਰ

ਐਕਸਚੇਂਜ ਆਫਰ ਦੇ ਨਾਲ ਫੋਨ ‘ਤੇ 2,000 ਰੁਪਏ ਦਾ ਵੱਖਰਾ ਡਿਸਕਾਊਂਟ ਵੀ ਲਿਆ ਜਾ ਸਕਦਾ ਹੈ। ਆਉ ਜਾਣਦੇ ਹਾਂ ਕਿਸ ਤਰ੍ਹਾਂ ਦੇ ਹਨ ਇਸ ਫੋਨ ਦੇ ਸਾਰੇ ਫੀਚਰਸ…

ਫਲੈਗਸ਼ਿਪ ਕਿਲਰ ਫਰਾਂਡ Poco ਆਪਣੇ ਫੋਨ ਵਿੱਚ ਹਮੇਸ਼ਾ ਪ੍ਰੀਮੀਅਮ ਪ੍ਰੋਸੈਸਰ ਦਿੰਦਾ ਆਇਆ ਹੈ। ਬੀਤੇ ਹਫਤੇ Poco F6 5G ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਅੱਜ ਇਸ ਨੂੰ ਪਹਿਲੀ ਵਾਰ ਸੇਲ ‘ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਅੱਜ ਸੇਲ ਦੁਪਹਿਰ 12 ਵਜੇ ਸ਼ੁਰੂ ਹੋ ਗਈ ਹੈ ਅਤੇ ਗਾਹਕ ਇਸ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ। ਸੇਲ ਬੈਨਰ ਤੋਂ ਪਤਾ ਲੱਗਾ ਹੈ ਕਿ ਗਾਹਕ Poco ਦੇ ਇਸ ਨਵੀਨਤਮ ਫੋਨ ਨੂੰ 25,999 ਰੁਪਏ ਦੀ ਸ਼ੁਰੂਆਤੀ ਕੀਮਤ ਜਾਂ 2,166 ਰੁਪਏ ਪ੍ਰਤੀ ਮਹੀਨਾ ਦੀ EMI ‘ਤੇ ਖਰੀਦ ਸਕਦੇ ਹਨ।

ਇਹ ਡੀਲ ਬੈਂਕ ਆਫਰ ਨੂੰ ਜੋੜਨ ਤੋਂ ਬਾਅਦ ਹੋਈ ਹੈ। ਜੇ ਗਾਹਕ ਇਸ ਨੂੰ ਖਰੀਦਣ ਲਈ ICICI ਬੈਂਕ ਕਾਰਡ ਦੀ ਵਰਤੋਂ ਕਰਦੇ ਹਨ, ਤਾਂ ਤੁਹਾਨੂੰ 2,000 ਰੁਪਏ ਦੀ ਤੁਰਤ ਛੋਟ ਮਿਲੇਗੀ। ਐਕਸਚੇਂਜ ਆਫਰ ਦੇ ਨਾਲ ਫੋਨ ‘ਤੇ 2,000 ਰੁਪਏ ਦਾ ਵੱਖਰਾ ਡਿਸਕਾਊਂਟ ਵੀ ਲਿਆ ਜਾ ਸਕਦਾ ਹੈ। ਆਉ ਜਾਣਦੇ ਹਾਂ ਕਿਸ ਤਰ੍ਹਾਂ ਦੇ ਹਨ ਇਸ ਫੋਨ ਦੇ ਸਾਰੇ ਫੀਚਰਸ…

Poco ਦੇ ਇਸ ਨਵੇਂ ਫ਼ੋਨ ਵਿੱਚ 1.5K ਰੈਜ਼ੋਲਿਊਸ਼ਨ ਵਾਲੀ 6.67-ਇੰਚ ਦੀ AMOLED ਡਿਸਪਲੇਅ ਹੈ, ਜਿਸ ਵਿੱਚ 120Hz ਰਿਫ੍ਰੈਸ਼ ਰੇਟ ਅਤੇ 446 ppi ਪਿਕਸਲ ਡੈਂਸਿਟੀ ਹੈ।  ਡਿਸਪਲੇ HDR10+, Dolby Vision ਅਤੇ Widevine L1 ਨੂੰ ਸਪੋਰਟ ਕਰਦੀ ਹੈ। ਇਹ 2,400 nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ ਇਸ ਉੱਤੇ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਲੱਗਾ ਹੋਇਆ ਹੈ।

ਇਹ 12GB ਤੱਕ LPPDDR5x ਰੈਮ ਦੇ ਨਾਲ ਇੱਕ ਆਕਟਾ-ਕੋਰ 4nm Snapdragon 8s Gen 3 ਚਿੱਪਸੈੱਟ ‘ਤੇ ਚੱਲਦਾ ਹੈ। Poco F6 5G ਭਾਰਤ ਵਿੱਚ ਪਹਿਲਾ ਸਮਾਰਟਫੋਨ ਹੈ ਜਿਸ ਵਿੱਚ Snapdragon 8s Gen 3 ਪ੍ਰੋਸੈਸਰ ਹੈ, ਜੋ ਗੇਮਿੰਗ ਅਤੇ ਮਲਟੀਟਾਸਕਿੰਗ ਲਈ ਹਾਈ ਪ੍ਰਫਾਰਮੈਂਸ ਨੂੰ ਯਕੀਨੀ ਬਣਾਉਂਦਾ ਹੈ। ਡਿਊਲ ਸਿਮ (ਨੈਨੋ) ਵਾਲਾ ਇਹ Poco F6 5G Android 14 ‘ਤੇ ਆਧਾਰਿਤ ਹਾਈਪਰ OS ਇੰਟਰਫੇਸ ‘ਤੇ ਕੰਮ ਕਰਦਾ ਹੈ। Poco ਫੋਨ ਲਈ ਤਿੰਨ ਪ੍ਰਮੁੱਖ ਐਂਡਰਾਇਡ ਅਪਡੇਟਸ ਅਤੇ ਚਾਰ ਸਾਲਾਂ ਦੇ ਸਕਿਓਰਿਟੀ ਪੈਚ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ।

ਫੋਨ ਦਾ ਕੈਮਰਾ ਦਮਦਾਰ 

ਕੈਮਰੇ ਦੀ ਗੱਲ ਕਰੀਏ ਤਾਂ Poco F6 5G ‘ਤੇ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੈ, ਜੋ ਕਿ 50-ਮੈਗਾਪਿਕਸਲ 1/1.9-ਇੰਚ ਦਾ Sony IMX882 ਸੈਂਸਰ ਹੈ ਜੋ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS), ਇਲੈਕਟ੍ਰਾਨਿਕ ਇਮੇਜ ਸਟੇਬਲਾਈਜ਼ੇਸ਼ਨ (EIS) ਅਤੇ f/1.59 ਅਪਰਚਰ ਸਪੋਰਟ ਦੇ ਨਾਲ ਆਉਂਦਾ ਹੈ।

ਇਸ ਵਿੱਚ ਇੱਕ 8-ਮੈਗਾਪਿਕਸਲ ਸੋਨੀ IMX355 ਅਲਟਰਾ-ਵਾਈਡ ਐਂਗਲ ਕੈਮਰਾ ਵੀ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ OV20B ਫਰੰਟ ਕੈਮਰਾ ਹੈ। ਨਵੇਂ ਫ਼ੋਨ ਵਿੱਚ ਥਰਮਲ ਮੈਨੇਜਮੈਂਟ ਲਈ Poco ਦੀ IceLoop ਕੂਲਿੰਗ ਤਕਨਾਲੋਜੀ ਸ਼ਾਮਲ ਹੈ।

Poco F6 5G ਵਿੱਚ 512GB UFS 4.0 ਸਟੋਰੇਜ ਹੈ। Poco ਨੇ Poco F6 5G ‘ਚ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਦਿੱਤੀ ਹੈ। ਕੰਪਨੀ ਨੇ ਬਾਕਸ ‘ਤੇ 120W ਅਡਾਪਟਰ ਨੂੰ ਬੰਡਲ ਕੀਤਾ ਹੈ।

Poco F6 5G Dolby Atmos ਸਪੋਰਟ ਅਤੇ Hi-Res ਸਰਟੀਫਿਕੇਸ਼ਨ ਦੇ ਨਾਲ ਹਾਈਬ੍ਰਿਡ ਡਿਊਲ ਸਟੀਰੀਓ ਸਪੀਕਰਾਂ ਦੇ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਇਸ ਵਿੱਚ 5G, Wi-Fi 6, ਬਲੂਟੁੱਥ 5.4, GPS/AGPS, Galileo, GLONASS, Beidou ਅਤੇ ਇੱਕ USB Type-C ਪੋਰਟ ਸ਼ਾਮਲ ਹੈ।

ਟਾਪ ਹੈਡਲਾਈਨ

 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget