NavIC in iPhone 15: ਦੁਨੀਆ ਦੇਖੇਗੀ ਭਾਰਤ ਦਾ ਜਲਵਾ, iPhone 15 'ਚ ISRO ਦਾ GPS
NavIC in iPhone 15: ਕੈਲੀਫੋਰਨੀਆ ਸਥਿਤ ਤਕਨੀਕੀ ਕੰਪਨੀ ਐਪਲ ਨੇ ਮੰਗਲਵਾਰ ਨੂੰ ਆਪਣਾ ਨਵਾਂ ਆਈਫੋਨ 15 ਲਾਈਨਅੱਪ ਲਾਂਚ ਕੀਤਾ ਹੈ। ਇਸ ਵਿੱਚ ਕੁੱਲ ਚਾਰ ਮਾਡਲ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹਨ
NavIC in iPhone 15: ਕੈਲੀਫੋਰਨੀਆ ਸਥਿਤ ਤਕਨੀਕੀ ਕੰਪਨੀ ਐਪਲ ਨੇ ਮੰਗਲਵਾਰ ਨੂੰ ਆਪਣਾ ਨਵਾਂ ਆਈਫੋਨ 15 ਲਾਈਨਅੱਪ ਲਾਂਚ ਕੀਤਾ ਹੈ। ਇਸ ਵਿੱਚ ਕੁੱਲ ਚਾਰ ਮਾਡਲ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹਨ। ਇਨ੍ਹਾਂ ਡਿਵਾਈਸਾਂ ਨੂੰ USB ਟਾਈਪ-ਸੀ ਪੋਰਟ ਤੋਂ ਲੈ ਕੇ ਨਵੇਂ ਫੀਚਰਸ ਤੇ ਕੈਮਰਾ ਅਪਗ੍ਰੇਡ ਦਿੱਤੇ ਗਏ ਹਨ। ਐਪਲ ਟਾਈਟੇਨੀਅਮ ਬਾਡੀ ਨਾਲ ਪ੍ਰੋ ਮਾਡਲ ਲੈ ਕੇ ਆਇਆ ਹੈ। ਉਨ੍ਹਾਂ ਨੂੰ ਮਿਲੇ ਅਪਗ੍ਰੇਡਾਂ ਵਿੱਚੋਂ ਇੱਕ ਭਾਰਤੀ ਸੰਸਥਾ ਇਸਰੋ ਨਾਲ ਸਬੰਧਤ ਹੈ ਤੇ ਸਵਦੇਸ਼ੀ ਨੇਵੀਗੇਸ਼ਨ ਪ੍ਰਣਾਲੀ ਨੂੰ ਵੀ ਨਵੇਂ ਆਈਫੋਨ ਮਾਡਲਾਂ ਦਾ ਹਿੱਸਾ ਬਣਾਇਆ ਗਿਆ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਹਾਲ ਹੀ ਵਿੱਚ ਚੰਦਰਯਾਨ 3 ਰਾਹੀਂ ਭਾਰਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਲਿਜਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਇਸ ਦੇ ਜੀਪੀਐਸ ਨੂੰ ਆਈਫੋਨ 15 ਮਾਡਲਾਂ ਦਾ ਹਿੱਸਾ ਬਣਾਇਆ ਗਿਆ ਹੈ। ਜਰਅਸਲ ਆਈਫੋਨ 15 ਸੀਰੀਜ਼ ਵਿੱਚ ਐਪਲ ਨੇ ਉਪਭੋਗਤਾਵਾਂ ਲਈ ਲੋਕੇਸ਼ਨ ਟ੍ਰੈਕਿੰਗ ਨੂੰ ਆਸਾਨ ਬਣਾਉਣ ਲਈ ਪੁਜ਼ੀਸ਼ਨਿੰਗ ਡਿਊਲ-ਫ੍ਰੀਕੁਐਂਸੀ GPS (GPS, GLONASS, Galileo, QZSS, BeiDou ਤੇ NavIC), ਡਿਜੀਟਲ ਕੰਪਾਸ, Wi-Fi ਸੈਲੂਲਰ, iBeacon ਮਾਈਕ੍ਰੋ-ਲੋਕੇਸ਼ਨ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ NavIC ਨੂੰ ਇਸਰੋ ਦੀ ਟੀਮ ਨੇ ਵਿਕਸਤ ਕੀਤਾ ਹੈ।
ਆਖ਼ਰਕਾਰ, ਇਹ NavIC ਸਿਸਟਮ ਕੀ?
ਇਸਰੋ ਦੁਆਰਾ ਦੇਸ਼ ਵਿੱਚ ਪੁਜ਼ੀਸ਼ਨਿੰਗ ਤੇ ਨੇਵੀਗੇਸ਼ਨ ਵਰਗੀਆਂ ਜ਼ਰੂਰਤਾਂ ਲਈ ਵਿਦੇਸ਼ੀ ਸੇਵਾਵਾਂ 'ਤੇ ਨਿਰਭਰਤਾ ਨੂੰ ਖਤਮ ਕਰਨ ਲਈ ਇੱਕ ਸਵਦੇਸ਼ੀ ਖੇਤਰੀ ਨੇਵੀਗੇਸ਼ਨ ਪ੍ਰਣਾਲੀ ਤਿਆਰ ਕੀਤੀ ਗਈ ਹੈ। ਇਸ ਨੂੰ ਨੈਵੀਗੇਸ਼ਨ ਵਿਦ ਇੰਡੀਅਨ ਕਾਂਸਟੇਲੇਸ਼ਨ (NavIC) ਦਾ ਨਾਮ ਦਿੱਤਾ ਗਿਆ ਹੈ। ਪਹਿਲਾਂ ਇਸ ਪੋਜੀਸ਼ਨਿੰਗ ਸੇਵਾ ਦਾ ਨਾਮ ਇੰਡੀਅਨ ਰੀਜਨਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (IRNSS) ਸੀ। ਇਹ ਪੋਜੀਸ਼ਨਿੰਗ ਤੇ ਨੈਵੀਗੇਸ਼ਨ ਸਿਸਟਮ 7 ਸੈਟੇਲਾਈਟਾਂ ਤੇ ਇੱਕ ਜ਼ਮੀਨੀ ਸਟੇਸ਼ਨ ਦੇ ਨਾਲ ਤਿਆਰ ਕੀਤਾ ਗਿਆ ਹੈ, ਜੋ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਕਿਰਿਆਸ਼ੀਲ ਰਹਿੰਦਾ ਹੈ। ਇਸ ਤਰ੍ਹਾਂ ਲੋੜ ਪੈਣ 'ਤੇ ਪੋਜੀਸ਼ਨਿੰਗ, ਨੈਵੀਗੇਸ਼ਨ ਤੇ ਲੋਕੇਸ਼ਨ ਟ੍ਰੈਕਿੰਗ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
NavIC ਦੀ ਦੇਸ਼ ਤੋਂ ਬਾਹਰ ਵੀ ਕਵਰੇਜ
NavIC ਦੋ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ ਪਹਿਲੀ ਆਮ ਨਾਗਰਿਕਾਂ ਲਈ ਸਟੈਂਡਰਡ ਪੋਜੀਸ਼ਨਿੰਗ ਸਰਵਿਸ (ਐਸਪੀਐਸ) ਹੈ ਤੇ ਦੂਜੀ ਰਸਟ੍ਰਿਕਟਿਡ ਸੇਵਾ (ਆਰਐਸ) ਹੈ ਜੋ ਕਿ ਫੌਜੀ ਤੇ ਸੁਰੱਖਿਆ ਨਾਲ ਸਬੰਧਤ ਗਤੀਵਿਧੀਆਂ ਲਈ ਵਰਤੀ ਜਾਂਦੀ ਹੈ। ਇਸ ਦਾ ਘੇਰਾ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਵੀ 1500 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। NavIC ਸਿਗਨਲ 20 ਮੀਟਰ ਤੱਕ ਸਥਿਤੀ ਸ਼ੁੱਧਤਾ ਤੇ 50 ਨੈਨੋਸਕਿੰਡ ਤੱਕ ਸਮੇਂ ਦੀ ਸ਼ੁੱਧਤਾ ਪ੍ਰਦਾਨ ਕਰ ਸਕਦੇ ਹਨ। ਇਨ੍ਹਾਂ ਦੀ ਵਰਤੋਂ ਹੋਰ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਸਿਗਨਲਾਂ (ਜਿਵੇਂ GPS, Glonass, Galileo ਤੇ BeiDou) ਨਾਲ ਕੀਤੀ ਜਾ ਸਕਦੀ ਹੈ।
ਆਈਫੋਨ 15 ਵਿੱਚ ਕਿਉਂ ਸ਼ਾਮਲ ਕੀਤਾ ਗਿਆ?
ਭਾਵੇਂ NavIC ਭਾਰਤ ਵਿੱਚ ਵਿਕਸਤ ਕੀਤਾ ਗਿਆ ਹੈ, ਇਹ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਦਾ ਹਿੱਸਾ ਬਣ ਕੇ ਸਹੀ ਟ੍ਰੈਕਿੰਗ ਵਿੱਚ ਮਦਦ ਕਰਦਾ ਹੈ। ਐਪਲ ਚਾਹੁੰਦਾ ਹੈ ਕਿ ਇਸ ਦੇ ਡਿਵਾਈਸ ਉਪਭੋਗਤਾਵਾਂ ਨੂੰ ਜੀਪੀਐਸ ਨਾਲ ਸਬੰਧਤ ਸਭ ਤੋਂ ਵਧੀਆ ਟ੍ਰੈਕਿੰਗ ਪ੍ਰਦਾਨ ਕਰਨ ਤੇ ਇਸ ਲਈ ਇਸ ਨੇ ਆਪਣੇ ਡਿਵਾਈਸਾਂ ਨੂੰ ਮਲਟੀਪਲ ਪੋਜੀਸ਼ਨਿੰਗ ਤੇ ਨੈਵੀਗੇਸ਼ਨ ਸਿਗਨਲ ਦੀ ਵਰਤੋਂ ਕਰਨ ਦੀ ਸਮਰੱਥਾ ਦਿੱਤੀ ਹੈ।
ਇਹ ਵੀ ਪੜ੍ਹੋ: iphone cable color: ਆਈਫੋਨ ਹੋਰ ਰੰਗ ਦੀ ਕੇਬਲ ਨਾਲ ਨਹੀਂ ਹੋਏਗਾ ਚਾਰਜ! ਜਾਣੋ ਪੂਰੀ ਅਸਲੀਅਤ
ਸਾਰੇ ਆਈਫੋਨ 15 ਮਾਡਲਾਂ ਵਿੱਚ ਸੈਲੂਲਰ ਨੈੱਟਵਰਕ ਨਾ ਹੋਣ 'ਤੇ ਐਮਰਜੈਂਸੀ ਦੀ ਸਥਿਤੀ ਵਿੱਚ ਸੈਟੇਲਾਈਟ ਟ੍ਰੈਕਿੰਗ ਦੁਆਰਾ ਮਦਦ ਲਈ ਕਾਲ ਕਰਨ ਦੀ ਵਿਸ਼ੇਸ਼ਤਾ ਵੀ ਹੈ। ਇਸ ਦਾ ਮਤਲਬ ਹੈ ਕਿ ਉਪਭੋਗਤਾਵਾਂ ਦੀ ਅਜਿਹੀ ਟ੍ਰੈਕਿੰਗ ਤੇ ਸਥਿਤੀ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਉਪਯੋਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ: Recover Deleted Pics: ਡਿਲੀਟ ਕਰਨ 'ਤੇ ਵੀ ਫੋਨ 'ਚ ਹੀ ਰਹਿੰਦੀ ਫੋਟੋ ਤੇ ਵੀਡੀਓ! ਬੱਸ ਇੰਝ ਕਰੋ ਰਿਕਵਰ