ਸਿਰਫ 12,000 ਰੁਪਏ 'ਚ ਮਿਲ ਰਿਹੈ 18,000 ਰੁਪਏ ਵਾਲਾ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਵੇਰਵੇ
ਜੇਕਰ ਤੁਸੀਂ ਇੱਕ ਚੰਗਾ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ Amazon 'ਤੇ ਇੱਕ ਵਧੀਆ ਮੌਕਾ ਦਿੱਤਾ ਜਾ ਰਿਹਾ ਹੈ। ਅਮੇਜ਼ਨ 'ਤੇ ਗਾਹਕਾਂ ਨੂੰ ਕੁਝ ਅਜਿਹੇ ਡਿਸਕਾਊਂਟ ਮਿਲਣਗੇ, ਜਿਸ ਦੀ ਮਦਦ ਨਾਲ ਚੰਗੀ ਬਚਤ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਇੱਕ ਚੰਗਾ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ Amazon 'ਤੇ ਇੱਕ ਵਧੀਆ ਮੌਕਾ ਦਿੱਤਾ ਜਾ ਰਿਹਾ ਹੈ। ਅਮੇਜ਼ਨ 'ਤੇ ਗਾਹਕਾਂ ਨੂੰ ਕੁਝ ਅਜਿਹੇ ਡਿਸਕਾਊਂਟ ਮਿਲਣਗੇ, ਜਿਸ ਦੀ ਮਦਦ ਨਾਲ ਚੰਗੀ ਬਚਤ ਕੀਤੀ ਜਾ ਸਕਦੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ Samsung Galaxy M14 5G ਬਾਰੇ। ਇੱਥੇ ਆਫਰ ਬੈਨਰ ਤੋਂ ਇਹ ਖੁਲਾਸਾ ਹੋਇਆ ਹੈ ਕਿ ਗਾਹਕ ਸੈਮਸੰਗ ਗਲੈਕਸੀ ਨੂੰ 17,990 ਰੁਪਏ ਦੀ ਬਜਾਏ 12,490 ਰੁਪਏ ਵਿੱਚ ਖਰੀਦ ਸਕਦੇ ਹਨ। ਖਾਸ ਗੱਲ ਇਹ ਹੈ ਕਿ ਐਕਸਚੇਂਜ ਆਫਰ ਦੇ ਤਹਿਤ ਗਾਹਕ ਇਸ ਫੋਨ ਨੂੰ 11,800 ਰੁਪਏ ਦੇ ਡਿਸਕਾਊਂਟ 'ਤੇ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਕਈ ਬੈਂਕ ਆਫਰਸ ਦੇ ਤਹਿਤ ਫੋਨ 'ਤੇ ਚੰਗੀ ਛੋਟ ਵੀ ਮਿਲ ਸਕਦੀ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Samsung Galaxy M14 5G 'ਚ 6.6-ਇੰਚ ਦੀ PLS LCD ਡਿਸਪਲੇ ਹੈ, ਜੋ ਫੁੱਲ HD+ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਇਸ ਦੀ ਸਕਰੀਨ 90Hz ਰਿਫਰੈਸ਼ ਰੇਟ ਨਾਲ ਆਉਂਦੀ ਹੈ।
ਸੈਮਸੰਗ ਦਾ ਇਹ ਫੋਨ ਐਂਡਰਾਇਡ 13 'ਤੇ ਕੰਮ ਕਰਦਾ ਹੈ। ਫ਼ੋਨ 6GB RAM + 128GB ਸਟੋਰੇਜ ਦੇ ਨਾਲ ਆਉਂਦਾ ਹੈ। ਕੰਪਨੀ ਨੇ ਡੈਡੀਕੇਟਿਡ ਮਾਈਕ੍ਰੋਐੱਸਡੀ ਕਾਰਡ ਰਾਹੀਂ ਇੰਟਰਨਲ ਸਟੋਰੇਜ ਵਧਾਉਣ ਦਾ ਵਿਕਲਪ ਵੀ ਦਿੱਤਾ ਹੈ। ਗਾਹਕ ਇਸ ਫੋਨ ਨੂੰ ਸਿਲਵਰ, ਬਲੂ ਅਤੇ ਡਾਰਕ ਬਲੂ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।
ਇਸ ਤੋਂ ਇਲਾਵਾ ਇਸ 'ਚ ਮੈਕਰੋ ਅਤੇ ਡੈਪਥ ਸ਼ਾਟਸ ਲਈ 2 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ। ਸੈਲਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦਾ ਕੈਮਰਾ 1080p ਰੈਜ਼ੋਲਿਊਸ਼ਨ ਤੱਕ ਵੀਡੀਓ ਰਿਕਾਰਡ ਕਰ ਸਕਦਾ ਹੈ।
ਪਾਵਰ ਲਈ, ਫੋਨ 'ਚ 6000mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਤਕਨੀਕ ਦੇ ਸਪੋਰਟ ਨਾਲ ਆਉਂਦੀ ਹੈ। ਕੰਪਨੀ ਨੇ ਹੁਣ ਤੱਕ ਆਪਣੇ ਬਜਟ ਫੋਨਾਂ 'ਚ 15W ਤਕਨੀਕ ਦੀ ਪੇਸ਼ਕਸ਼ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਫੋਨ ਦੇ ਰਿਟੇਲ ਬਾਕਸ ਵਿੱਚ ਚਾਰਜਰ ਨਹੀਂ ਦਿੱਤਾ ਹੈ।
ਇਹ ਫੋਨ ਦੁਨੀਆਂ ਭਰ ਵਿੱਚ ਧੂਮ ਮਚਾ ਰਿਹਾ ਹੈ। ਅਜਿਹਾ ਸ਼ਾਨਦਾਰ ਫੋਨ ਉਹ ਵੀ ਇੰਨੇ ਘਟ ਦਾਮ ਵਿੱਚ ਪਾਇਆ ਜਾ ਰਿਹਾ ਹੈ। ਸਾਨੂੰ ਜਲਦ ਤੋਂ ਜਲਦ ਇਹ ਫੋਨ ਖਰੀਦਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।