Toyota Fortuner: ਅੱਧੇ ਤੋਂ ਵੀ ਅੱਧੇ ਦਾਮ 'ਚ ਮਿਲ ਰਹੀ ਟੋਇਟਾ ਫਾਰਚੂਨ, ਇਹ ਹੈ ਵਜ੍ਹਾ
ਕਾਰ 'ਚ ਡੀਜ਼ਲ ਇੰਜਣ ਹੈ, ਜੋ ਇੱਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੁੜਿਆ ਹੈ। ਕਾਰ 138000 ਕਿਲੋਮੀਟਰ ਚਲਾਈ ਹੈ ਤੇ ਪਹਿਲੀ ਮਾਲਕ ਹੈ। ਕਾਰ ਦਾ ਰੰਗ ਚਿੱਟਾ ਹੈ। ਇਹ ਦਿੱਲੀ ਵਿਚ ਹੈ।
Used Toyota Fortuner Price In Delhi: ਮਹਿੰਦਰਾ ਗਰੁੱਪ ਦੀ ਕੰਪਨੀ ਮਹਿੰਦਰਾ ਫਸਟ ਚੁਆਇਸ ਦੀ ਵੈੱਬਸਾਈਟ 'ਤੇ Toyota Fortuner 3.0 LIMITED EDITION ਕਾਰ ਲਿਸਟਿਡ ਹੈ ਜਿਸ ਦੀ ਕੀਮਤ 8.5 ਲੱਖ ਰੁਪਏ ਹੈ। ਹਾਲਾਂਕਿ ਮੌਜੂਦਾ ਸਮੇਂ 'ਚ ਨਵੀਂ ਟੋਇਟਾ ਫਾਰਚੂਨਰ ਦੀ ਕੀਮਤ ਇਸ ਤੋਂ ਘੱਟੋ-ਘੱਟ ਚਾਰ ਗੁਣਾ ਜ਼ਿਆਦਾ ਹੈ। ਵੈੱਬਸਾਈਟ 'ਤੇ ਲਿਸਟਿਡ ਟੋਇਟਾ ਫਾਰਚੂਨਰ 2011 ਦਾ ਮਾਡਲ ਹੈ ਜਿਸ ਦਾ ਡੀਜ਼ਲ ਇੰਜਣ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੁੜਿਆ ਹੋਇਆ ਹੈ। ਇਸ ਕਾਰ ਨੇ 155646 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਤੇ ਇਹ ਦੂਜੀ ਮਾਲਕੀ ਵਾਲੀ ਕਾਰ ਹੈ। ਇਹ ਕਾਰ ਫਰੀਦਾਬਾਦ ਦੀ ਹੈ, ਇਸ ਦਾ ਰੰਗ ਸਲੇਟੀ ਹੈ।
ਇਸ ਤੋਂ ਇਲਾਵਾ ਇੱਕ ਹੋਰ ਟੋਇਟਾ ਫਾਰਚੂਨਰ ਵੈੱਬਸਾਈਟ 'ਤੇ ਲਿਸਟਿਡ ਹੈ ਪਰ ਇਸ ਦੀ ਕੀਮਤ ਇਸ ਤੋਂ ਜ਼ਿਆਦਾ ਹੈ। ਇਹTOYOTA FORTUNER 3.0 AT 4X2 ਦਾ 2013 ਦਾ ਮਾਡਲ ਹੈ। ਇਸ ਦੀ ਕੀਮਤ 12.25 ਲੱਖ ਰੁਪਏ ਹੈ। ਕਾਰ 'ਚ ਡੀਜ਼ਲ ਇੰਜਣ ਹੈ, ਜੋ ਇੱਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੁੜਿਆ ਹੈ। ਕਾਰ 138000 ਕਿਲੋਮੀਟਰ ਚਲਾਈ ਹੈ ਤੇ ਪਹਿਲੀ ਮਾਲਕ ਹੈ। ਕਾਰ ਦਾ ਰੰਗ ਚਿੱਟਾ ਹੈ। ਇਹ ਦਿੱਲੀ ਵਿਚ ਹੈ।
ਇਨ੍ਹਾਂ ਤੋਂ ਇਲਾਵਾ ਵੈੱਬਸਾਈਟ 'ਤੇ BMW X1 SDRIVE 20D ਕਾਰ ਵੀ ਲਿਸਟਿਡ ਕੀਤੀ ਗਈ ਹੈ, ਜਿਸ ਦੀ ਕੀਮਤ 7.8 ਲੱਖ ਰੁਪਏ ਦਰਜ ਕੀਤੀ ਗਈ ਹੈ। ਇਹ ਕਾਰ 2012 ਮਾਡਲ ਹੈ। BMW X1 SDRIVE 20D ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੈ। ਇਹ ਕਾਰ ਹੁਣ ਤਕ ਕੁੱਲ 99 ਹਜ਼ਾਰ ਕਿਲੋਮੀਟਰ ਚੱਲ ਚੁੱਕੀ ਹੈ। ਹਾਲੇ ਕਾਰ ਫਸਟ ਆਨਰ ਹੈ, ਹੁਣ ਜੋ ਵੀ ਇਸ ਨੂੰ ਖਰੀਦੇਗਾ ਉਹ ਦੂਜਾ ਮਾਲਕ ਹੋਵੇਗਾ। ਕਾਰ 'ਚ ਆਟੋਮੈਟਿਕ ਟ੍ਰਾਂਸਮਿਸ਼ਨ ਹੈ। ਇਹ ਕਾਰ ਗਾਜ਼ੀਆਬਾਦ ਦੀ ਹੈ।
ਵੈੱਬਸਾਈਟ 'ਤੇ BMW 3 SERIES 320D SPORTLINE ਵੀ ਲਿਸਟਿਡ ਹੈ। ਇਹ ਕਾਰ ਨੋਇਡਾ ਦੀ ਹੈ। ਇਹ 2013 ਦਾ ਮਾਡਲ ਹੈ ਜਿਸ ਦੀ ਕੀਮਤ 13.95 ਲੱਖ ਰੁਪਏ ਦਰਜ ਕੀਤੀ ਗਈ ਹੈ। ਕਾਰ 'ਚ ਡੀਜ਼ਲ ਇੰਜਣ ਲੱਗਾ ਹੈ। ਹੁਣ ਤਕ ਇਹ ਕਾਰ ਕੁੱਲ 80 ਹਜ਼ਾਰ ਕਿਲੋਮੀਟਰ ਚੱਲ ਚੁੱਕੀ ਹੈ। ਵਰਤਮਾਨ ਵਿਚ ਕਾਰ ਦਾ ਫਸਟ ਓਨਰ ਕਾਰ ਹੈ। ਕਾਰ 'ਚ ਇਕ ਆਟੋਮੈਟਿਕ ਟ੍ਰਾਂਸਮਿਸ਼ਨ ਹੈ ਤੇ ਇਹ ਚਿੱਟੇ ਰੰਗ ਵਿਚ ਉਪਲਬਧ ਹੈ। ਅਸੀਂ ਇਹ ਦੋਵੇਂ ਕਾਰਾਂ 20 ਦਸੰਬਰ ਦੀ ਸਵੇਰ ਨੂੰ ਵੇਖੀਆਂ।
Disclaimer- ਇੱਥੇ ਦਿੱਤੀ ਗਈ ਜਾਣਕਾਰੀ ਡੀਲਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ ਅਤੇ ਸਿਰਫ ਜਾਣਕਾਰੀ ਵਜੋਂ ਦਿੱਤੀ ਗਈ ਹੈ। ਕਾਰ ਖਰੀਦਣ ਤੋਂ ਪਹਿਲਾਂ ਹਮੇਸ਼ਾ ਕਾਰ ਦੀ ਕੀਮਤ, ਸਥਿਤੀ ਅਤੇ ਕਾਗਜ਼ ਦੀ ਚੰਗੀ ਤਰ੍ਹਾਂ ਜਾਂਚ ਕਰੋ। ABPLive.com ਕਦੇ ਵੀ ਕਿਸੇ ਨੂੰ ਵਾਹਨ ਖਰੀਦਣ ਦੀ ਸਿਫਾਰਸ਼ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ :Aishwarya Rai Summoned: ਐਸ਼ਵਰਿਆ ਰਾਏ 'ਤੇ ਵੀ ਈਡੀ ਦਾ ਐਕਸ਼ਨ, ਫੇਮਾ ਤਹਿਤ ਭੇਜਿਆ ਸੰਮਨ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin