ਪੜਚੋਲ ਕਰੋ
Advertisement
ਟ੍ਰਾਈ ਦਾ 11 ਅੰਕਾਂ ਦੇ ਮੋਬਾਈਲ ਨੰਬਰ ਤੇ ਵੱਡਾ ਫੈਸਲਾ, ਜਾਰੀ ਰਹੇਗੀ ਪੁਰਾਣੀ ਨੰਬਰਿੰਗ ਸਕੀਮ
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ ਟ੍ਰਾਈ ਨੇ ਐਤਵਾਰ ਨੂੰ ਮੋਬਾਈਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ।
ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ ਟ੍ਰਾਈ ਨੇ ਐਤਵਾਰ ਨੂੰ ਮੋਬਾਈਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ, ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਟ੍ਰਾਈ ਨੇ 10-ਅੰਕਾਂ ਦੀ ਨੰਬਰਿੰਗ ਸਕੀਮ ਨੂੰ 11 ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਲੈਂਡਲਾਈਨ ਤੋਂ ਮੋਬਾਈਲ ਨੰਬਰ 'ਤੇ ਕਾਲ ਕਰਨ ਤੋਂ ਪਹਿਲਾਂ "0"ਲਾਉਣ ਦੀ ਮੰਗ ਵੀ ਕੀਤੀ ਗਈ ਸੀ।
ਟ੍ਰਾਈ ਨੇ ਟਵੀਟ ਕੀਤਾ ਕਿ ਅਸੀਂ ਨਵੀਂ 11-ਅੰਕ ਵਾਲੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਉਪਭੋਗਤਾ ਦੇਸ਼ ਵਿਚ 10-ਅੰਕ ਵਾਲੇ ਮੋਬਾਈਲ ਨੰਬਰ ਪ੍ਰਾਪਤ ਕਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਕਈ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਕੀਤੀ ਹੈ।
ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ
ਤੁਹਾਨੂੰ ਦੱਸ ਦੇਈਏ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ ਨਵੀਂ ਸਿਫਾਰਸ਼ਾਂ ਕੀਤੀਆਂ ਸਨ, ਜਿਸ ਵਿੱਚ ਲੈਂਡਲਾਈਨ ਅਤੇ ਮੋਬਾਈਲ ਸੇਵਾਵਾਂ ਲਈ ‘ਯੂਨੀਫਾਈਡ ਨੰਬਰਿੰਗ ਪਲਾਨ’ ਵੀ ਸ਼ਾਮਲ ਸੀ। ਇਸ ਸਿਫਾਰਸ਼ ਦੇ ਅਨੁਸਾਰ, ਲੈਂਡਲਾਈਨ ਤੋਂ ਮੋਬਾਈਲ ਨੰਬਰ ਤੇ ਕਾਲ ਕਰਨ ਤੋਂ ਪਹਿਲਾਂ "0" ਲਗਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਮੌਜੂਦਾ ਮੋਬਾਈਲ ਵਿਚ ਅੰਕਾਂ ਦੀ ਗਿਣਤੀ 10 ਤੋਂ ਵਧਾ ਕੇ 11 ਕਰਨ ਦਾ ਸੁਝਾਅ ਵੀ ਦਿੱਤਾ ਗਿਆ। ਵਰਤਮਾਨ ਵਿੱਚ, ਲੈਂਡਲਾਈਨ ਤੋਂ ਮੋਬਾਈਲ ਫੋਨ ਤੇ ਕਾਲ ਕਰਨ ਲਈ ਜ਼ੀਰੋ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸਲਾਹ-ਮਸ਼ਵਰੇ ਦੇ ਦੌਰਾਨ, ਬਹੁਤ ਸਾਰੇ ਆਪਰੇਟਰਾਂ ਨੇ ਮੋਬਾਈਲ ਨੰਬਰਾਂ ਲਈ 11-ਅੰਕਾਂ ਦੀ ਨੰਬਰਿੰਗ ਦਾ ਵਿਰੋਧ ਕੀਤਾ, ਇਹ ਦਲੀਲ ਦਿੱਤੀ ਕਿ 11-ਅੰਕ ਦੀ ਨੰਬਰਿੰਗ ਸਕੀਮ ਵਿੱਚ ਸਾੱਫਟਵੇਅਰ ਅਤੇ ਹਾਰਡਵੇਅਰ ਸਮੇਤ ਵਿਆਪਕ ਕੌਂਫਿਗ੍ਰੇਸ਼ਨ ਵਿੱਚ ਤਬਦੀਲੀਆਂ ਆਉਣਗੀਆਂ, ਵਾਧੂ ਲਾਗਤ ਸ਼ਾਮਲ ਹੋਵੇਗੀ, ਅਤੇ ਗਾਹਕਾਂ ਲਈ ਉਲਝਣ ਅਤੇ ਪ੍ਰਸ਼ਾਨੀ ਪੈਦਾ ਕਰੇਗਾ। ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ ਅਥਾਰਟੀ ਦੀ ਰਾਏ ਹੈ ਕਿ ਮੋਬਾਈਲ ਨੰਬਰ ਨੂੰ 10 ਅੰਕਾਂ ਤੋਂ 11 ਅੰਕਾਂ ਵਿੱਚ ਬਦਲਣ ਨਾਲ ਕੁਝ ਗੰਭੀਰ ਮੁਸ਼ਕਲਾਂ ਦਾ ਅਨੁਮਾਨ ਲਗਾਇਆ ਜਾਂਦਾ ਹੈ।ਇਸ ਲਈ ਸਵਿੱਚਾਂ ਦੀ ਕੌਂਫਿਗਰੇਸ਼ਨ ਵਿੱਚ ਵਿਆਪਕ ਤਬਦੀਲੀਆਂ ਲਈ ਲਾਗਤ ਦੀ ਜ਼ਰੂਰਤ ਹੋਏਗੀ। ਇਸ ਨਾਲ ਵਾਧੂ ਅੰਕ ਡਾਇਲ ਕਰਨ ਅਤੇ ਫੋਨ ਮੈਮੋਰੀ ਨੂੰ ਅਪਡੇਟ ਕਰਨ ਦੇ ਰੂਪ ਵਿੱਚ ਵੀ ਗਾਹਕਾਂ ਨੂੰ ਅਸੁਵਿਧਾ ਹੋ ਸਕਦੀ ਹੈ। ਇਸ ਨਾਲ ਵਧੇਰੇ ਡਾਇਲਿੰਗ ਗਲਤੀਆਂ, ਵਿਘਨਤ ਟ੍ਰੈਫਿਕ ਅਤੇ ਓਪਰੇਟਰ ਨੂੰ ਹੋਣ ਵਾਲੇ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ। ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡSome media houses have reported that TRAI has recommended 11-digit numbering plan for mobile services. As per TRAI recommendation,country will continue with 10-digit numbering,we've categorically rejected shifting to 11-digit numbering plan:Telecom Regulatory Authority of India pic.twitter.com/1YQR1ndzh1
— ANI (@ANI) May 31, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement