ਟਵਿਟਰ 'ਤੇ ਵੀ ਜਲਦ ਖਤਮ ਹੋਵੇਗੀ Word Limit, ਕੰਪਨੀ ਜਲਦ ਲਿਆ ਰਹੀ ਨਵਾਂ ਫੀਚਰ
ਕੰਪਨੀ ਇੱਕ ਅਜਿਹੇ ਫੀਚਰ (Twitter New Feature) 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਤੁਸੀਂ ਹੁਣ ਇਸ ਪਲੇਟਫਾਰਮ 'ਤੇ ਲੰਬੇ ਆਰਟੀਕਲ ਪੋਸਟ ਕਰ ਸਕੋਗੇ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ।
Twitter New Update: ਜੇਕਰ ਤੁਸੀਂ ਟਵਿਟਰ (Twitter) 'ਤੇ ਕਾਫੀ ਐਕਟਿਵ ਹੋ ਅਤੇ ਹੁਣ ਤੱਕ ਤੁਹਾਨੂੰ ਕੁਝ ਵੀ ਟਵੀਟ ਕਰਦੇ ਸਮੇਂ ਸ਼ਬਦ ਸੀਮਾ (Word Limit) ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਤਾਂ ਇੱਕ ਰਾਹਤ ਦੀ ਗੱਲ ਸਾਹਮਣੇ ਆਈ ਹੈ। ਦਰਅਸਲ, ਕੰਪਨੀ ਇੱਕ ਅਜਿਹੇ ਫੀਚਰ (Twitter New Feature) 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਤੁਸੀਂ ਹੁਣ ਇਸ ਪਲੇਟਫਾਰਮ 'ਤੇ ਲੰਬੇ ਆਰਟੀਕਲ ਪੋਸਟ ਕਰ ਸਕੋਗੇ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ। ਜਲਦੀ ਹੀ ਇਹ ਫੀਚਰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। ਆਓ ਆਓ ਸਮਝਦੇ ਹਾਂ ਪੂਰਾ ਫੀਚਰ।
ਕੀ ਹੈ Feature-
ਰਿਪੋਰਟ ਮੁਤਾਬਕ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦਾ ਇਹ ਫੀਚਰ ਇਸ ਦੀ ਸਭ ਤੋਂ ਵੱਡੀ ਰੁਕਾਵਟ ਨੂੰ ਦੂਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੀਚਰ 'ਚ ਯੂਜ਼ਰਸ ਨੂੰ ਆਰਟੀਕਲ ਸ਼ੇਅਰ ਕਰਨ ਦਾ ਆਪਸ਼ਨ ਦੇਵੇਗੀ। ਇਸ ਦਾ ਮਤਲਬ ਹੈ ਕਿ ਟਵੀਟ ਲਈ ਤੈਅ ਕੀਤੀ ਗਈ ਸ਼ਬਦ ਸੀਮਾ ਨੂੰ ਹਟਾਇਆ ਜਾ ਰਿਹਾ ਹੈ। ਯਾਨੀ ਤੁਸੀਂ 140 ਸ਼ਬਦਾਂ ਤੋਂ ਜ਼ਿਆਦਾ ਟਵੀਟ ਕਰ ਸਕੋਗੇ।
ਕਿਵੇਂ ਕਰੇਗਾ ਕੰਮ-
ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਤੁਹਾਨੂੰ ਇਹ ਫੀਚਰ ਟਵਿਟਰ ਆਰਟੀਕਲ (twitter Article) 'ਚ ਮਿਲੇਗਾ। ਇਸ ਵਿੱਚ ਜਾ ਕੇ ਤੁਸੀਂ ਸਭ ਤੋਂ ਵੱਡਾ ਆਰਟੀਕਲ ਵੀ ਲਿਖ ਸਕੋਗੇ। ਇੱਥੇ ਤੁਹਾਨੂੰ ਕਿਸੇ ਵੀ ਕਿਸਮ ਦੀ ਸ਼ਬਦ ਸੀਮਾ ਨਹੀਂ ਦਿਖਾਈ ਦੇਵੇਗੀ। ਆਰਟੀਕਲ ਲਿਖਣ ਤੋਂ ਬਾਅਦ, ਤੁਹਾਨੂੰ ਪਹਿਲਾਂ ਵਾਂਗ ਟਵੀਟ 'ਤੇ ਕਲਿੱਕ ਕਰਨਾ ਹੋਵੇਗਾ।
ਇਸ ਲਈ ਕੀਤਾ ਜਾ ਰਿਹਾ ਬਦਲਾਅ-
ਦੱਸ ਦਈਏ ਕਿ ਟਵਿੱਟਰ ਦੀਆਂ ਪ੍ਰਤੀਯੋਗੀ ਕੰਪਨੀਆਂ ਫੇਸਬੁੱਕ (Facebook)ਅਤੇ ਰੈੱਡਿਟ (Reditt) ਫਿਲਹਾਲ ਆਪਣੇ ਯੂਜ਼ਰਸ ਨੂੰ ਕਿਸੇ ਵੀ ਪੋਸਟ ਲਈ ਸ਼ਬਦ ਸੀਮਾ ਨਾਲ ਨਹੀਂ ਬੰਨ੍ਹਦੀਆਂ ਹਨ। ਅਜਿਹੇ 'ਚ ਟਵਿਟਰ 'ਤੇ ਅਜਿਹੇ ਫੀਚਰਸ ਦੇਣ ਦਾ ਦਬਾਅ ਸੀ। ਇਸ ਤੋਂ ਇਲਾਵਾ ਹੁਣ ਤੱਕ ਟਵਿੱਟਰ ਯੂਜ਼ਰਸ ਨੂੰ ਲੰਬੀ ਪੋਸਟ ਦੀ ਇਮੇਜ ਜਾਂ ਸਕਰੀਨਸ਼ਾਟ ਬਣਾ ਕੇ ਉਸ ਨੂੰ ਅਟੈਚ ਕਰਕੇ ਪੋਸਟ ਕਰਨਾ ਪੈਂਦਾ ਸੀ। ਯੂਜ਼ਰਸ ਸ਼ਬਦ ਸੀਮਾ ਨੂੰ ਹਟਾਉਣ ਦੀ ਮੰਗ ਵੀ ਕਰ ਰਹੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin