11 ਮਾਰਚ ਨੂੰ ਲਾਂਚ ਕੀਤੇ ਜਾਣਗੇ ਦੋ ਸ਼ਾਨਦਾਰ ਸੈਮਸੰਗ ਫੋਨ, ਰਿਲੀਜ਼ ਤੋਂ ਪਹਿਲਾਂ ਕੀਮਤ ਤੇ ਵਿਸ਼ੇਸ਼ਤਾਵਾਂ ਦਾ ਖੁਲਾਸਾ!
Samsung Galaxy Smartphones: ਸੈਮਸੰਗ ਗਲੈਕਸੀ ਭਾਰਤ 'ਚ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਨ੍ਹਾਂ ਦੋਵਾਂ ਫੋਨਾਂ ਦੇ ਲਾਂਚ ਹੋਣ ਤੋਂ ਪਹਿਲਾਂ ਕੁਝ ਖਾਸ ਸਪੈਸੀਫਿਕੇਸ਼ਨਸ ਸਾਹਮਣੇ ਆਏ ਹਨ।
Samsung Galaxy Smartphones: ਸੈਮਸੰਗ 11 ਮਾਰਚ ਨੂੰ ਭਾਰਤ 'ਚ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਨ੍ਹਾਂ ਦੋਨਾਂ ਫ਼ੋਨਾਂ ਦੇ ਨਾਮ Samsung Galaxy A35 5G ਅਤੇ Samsung Galaxy A55 5G ਹਨ। ਭਾਰਤ 'ਚ ਲਾਂਚ ਹੋਣ ਤੋਂ ਪਹਿਲਾਂ, Galaxy A35 5G ਨੂੰ ਜਰਮਨ ਆਨਲਾਈਨ ਰਿਟੇਲਰ ਸਾਈਟ ਓਟੋ 'ਤੇ ਲਿਸਟ ਕੀਤਾ ਗਿਆ ਹੈ, ਜਿਸ ਨੇ ਇਸ ਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਦਾ ਖੁਲਾਸਾ ਕੀਤਾ ਹੈ।
ਆਉਣ ਵਾਲੇ ਫ਼ੋਨ ਦੀ ਸੰਭਾਵਿਤ ਕੀਮਤ
ਇਸ ਲਿਸਟਿੰਗ ਦੇ ਮੁਤਾਬਕ Samsung Galaxy A35 5G ਫੋਨ ਨੂੰ 4 ਰੰਗਾਂ 'ਚ ਲਾਂਚ ਕੀਤਾ ਜਾ ਸਕਦਾ ਹੈ, ਜਿਸ 'ਚ ਆਈਸ ਬਲੂ, ਲੈਮਨ, ਲਿਲਾਕ ਅਤੇ ਨੇਵੀ ਬਲੂ ਸ਼ਾਮਲ ਹਨ। ਇਸ ਫੋਨ 'ਚ ਪ੍ਰੋਸੈਸਰ ਲਈ Exynos 1380 SoC ਚਿਪਸੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੇ ਦੋ ਵੇਰੀਐਂਟ ਹੋ ਸਕਦੇ ਹਨ।
ਪਹਿਲਾ ਵੇਰੀਐਂਟ 8GB + 128GB ਦਾ ਹੋ ਸਕਦਾ ਹੈ, ਜਿਸ ਦੀ ਕੀਮਤ 379 ਯੂਰੋ ਯਾਨੀ ਲਗਭਗ 34,200 ਰੁਪਏ ਹੋ ਸਕਦੀ ਹੈ। ਇਸ ਫੋਨ ਦੇ ਦੂਜੇ ਵੇਰੀਐਂਟ ਦੀ ਕੀਮਤ 499 ਯੂਰੋ ਯਾਨੀ 40,500 ਰੁਪਏ ਹੋ ਸਕਦੀ ਹੈ। ਹਾਲਾਂਕਿ ਭਾਰਤ 'ਚ ਇਨ੍ਹਾਂ ਦੋਵਾਂ ਵੇਰੀਐਂਟਸ ਦੀ ਕੀਮਤ 30,000 ਰੁਪਏ ਤੋਂ ਘੱਟ ਹੋ ਸਕਦੀ ਹੈ।
ਆਉਣ ਵਾਲੇ ਫੋਨ ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ
ਡਿਸਪਲੇ: ਇਸ ਫੋਨ 'ਚ 6.6-ਇੰਚ ਦਾ sAMOLED, ਫੁੱਲ HD ਪਲੱਸ ਰੈਜ਼ੋਲਿਊਸ਼ਨ, 120Hz ਰਿਫਰੈਸ਼ ਰੇਟ, HDR ਅਤੇ Infinity-O ਨੌਚ ਸਕ੍ਰੀਨ ਹੋ ਸਕਦੀ ਹੈ।
ਬੈਕ ਕੈਮਰਾ: ਇਸ ਫੋਨ ਦੇ ਬੈਕ 'ਚ LED ਫਲੈਸ਼ ਦੇ ਨਾਲ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਮੁੱਖ ਕੈਮਰਾ 50MP ਦਾ ਹੋ ਸਕਦਾ ਹੈ, ਜੋ OIS ਸਪੋਰਟ ਨਾਲ ਆਵੇਗਾ। ਇਸ ਫੋਨ ਦਾ ਦੂਜਾ ਕੈਮਰਾ 8MP ਅਲਟਰਾ-ਵਾਈਡ ਐਂਗਲ ਲੈਂਸ ਅਤੇ ਤੀਜਾ ਕੈਮਰਾ 5MP ਮੈਕਰੋ ਸੈਂਸਰ ਦੇ ਨਾਲ ਆ ਸਕਦਾ ਹੈ।
ਫਰੰਟ ਕੈਮਰਾ: ਇਸ ਫੋਨ ਦੇ ਫਰੰਟ ਹਿੱਸੇ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13MP ਦਾ ਫਰੰਟ ਕੈਮਰਾ ਹੋ ਸਕਦਾ ਹੈ।
ਪ੍ਰੋਸੈਸਰ: ਇਸ ਫੋਨ 'ਚ ਪ੍ਰੋਸੈਸਰ ਲਈ Samsung Exynos 1380 SoC ਚਿਪਸੈੱਟ ਦਿੱਤਾ ਜਾ ਸਕਦਾ ਹੈ, ਜੋ ਗ੍ਰਾਫਿਕਸ ਲਈ Mali G68 GPU ਦੇ ਨਾਲ ਆਵੇਗਾ।
ਆਪਰੇਟਿੰਗ ਸਿਸਟਮ: ਇਹ ਫੋਨ ਐਂਡ੍ਰਾਇਡ 14 'ਤੇ OneUI 6 ਅਧਾਰਿਤ OS 'ਤੇ ਚੱਲੇਗਾ। ਇਸ ਫੋਨ ਨੂੰ 4 OS ਅਪਡੇਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
ਬੈਟਰੀ: ਇਸ ਫ਼ੋਨ ਵਿੱਚ USB ਟਾਈਪ-ਸੀ ਚਾਰਜਿੰਗ ਪੋਰਟ ਅਤੇ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੋ ਸਕਦੀ ਹੈ।