Poco X3 Pro launched: ਭਾਰਤ 'ਚ ਖਾਸ ਟੈਕਨਾਲੋਜੀ ਨਾਲ ਲੌਂਚ ਹੋਇਆ Poco X3 Pro, ਇਹ ਹਨ ਖੂਬੀਆਂ ਤੇ ਕੀਮਤ
ਫੋਨ ਕੁਆਲਕਮ ਸਨੈਪਡ੍ਰੈਗਨ 860 ਪ੍ਰੋਸੈਸਰ ਨਾਲ ਲੈਸ ਹੈ। ਇਸ ਨੂੰ ਦੋ ਵੇਰੀਏਂਟ 'ਚ ਉਤਾਰਿਆ ਗਿਆ ਹੈ। ਜਿਸ 'ਚ 6GB+128GB ਸਟੋਰੇਜ ਤੇ 8GB ਰੈਮ ਤੇ 128GB ਸਟੋਰੇਜ ਸ਼ਾਮਲ ਹੈ
ਸਮਾਰਟਫੋਨ ਕੰਪਨੀ Poco ਨੇ ਆਪਣਾ ਨਵਾਂ ਸਮਾਰਟਫੋਨ Poco X3 Pro ਲੌਂਚ ਕਰ ਦਿੱਤਾ ਹੈ। ਇਸ ਫੋਨ ਨੂੰ 18,999 ਰੁਪਏ ਦੀ ਕੀਮਤ ਦੇ ਨਾਲ ਬਜ਼ਾਰ 'ਚ ਉਤਾਰਿਆ ਗਿਆ ਹੈ। ਉੱਥੇ ਹੀ ਫੋਨ ਦੇ 8GB ਰੈਮ ਤੇ 128GB ਵਾਲੇ ਵੇਰੀਏਂਟ ਦੀ ਕੀਮਤ 20,999 ਰੁਪਏ ਤੈਅ ਕੀਤੀ ਗਈ ਹੈ।
ਫੋਨ ਦੀ ਫਲਿੱਪਕਾਰਟ 'ਤੇ ਪਹਿਲੀ ਸੇਲ 6 ਅਪ੍ਰੈਲ ਤੋਂ ਹੈ। ਤੁਸੀਂ ਫੋਨ ਨੂੰ ICICI ਬੈਂਕ ਕ੍ਰੈਡਿਟ ਕਾਰਡ 'ਤੇ EMI ਜ਼ਰੀਏ ਖਰੀਦੋਗੇ ਤਾਂ ਤਹਾਨੂੰ 10 ਫੀਸਦ ਤਕ ਦਾ ਡਿਸਕਾਊਂਟ ਮਿਲੇਗਾ। ਫੋਨ 'ਚ 48 ਮੈਗਾਪਿਕਸਲ ਦੇ ਨਾਲ 5160 mAh ਦਾ ਬੈਟਰੀ ਦਿੱਤੀ ਗਈ ਹੈ।
ਸਪੈਸੀਫਿਕੇਸ਼ਨਜ਼
Poco X3 Pro 'ਚ 6.67 ਇੰਚ ਦੀ ਫੁੱਲ ਐਚਜੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਪ੍ਰੋਟੈਕਸ਼ਨ ਲਈ ਇਸ 'ਤੇ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 11 'ਤੇ ਬੇਸਡ MIUI 12 'ਤੇ ਕੰਮ ਕਰਦਾ ਹੈ। ਫੋਨ ਕੁਆਲਕਮ ਸਨੈਪਡ੍ਰੈਗਨ 860 ਪ੍ਰੋਸੈਸਰ ਨਾਲ ਲੈਸ ਹੈ। ਇਸ ਨੂੰ ਦੋ ਵੇਰੀਏਂਟ 'ਚ ਉਤਾਰਿਆ ਗਿਆ ਹੈ। ਜਿਸ 'ਚ 6GB+128GB ਸਟੋਰੇਜ ਤੇ 8GB ਰੈਮ ਤੇ 128GB ਸਟੋਰੇਜ ਸ਼ਾਮਲ ਹੈ। ਫੋਨ 'ਚ ਲਿਕੁਇਡ ਕੂਲ ਟੈਕਨਾਲੋਜੀ ਪਲੱਸ ਵਰਤੀ ਗਈ ਹੈ।
ਕੈਮਰਾ
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਫੋਨ 'ਚ ਕੁਆਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਜਿਸਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟ੍ਰਾ-ਵਾਈਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਤੇ ਦੋ ਮੈਗਾਪਿਕਸਲ ਦਾ ਮੈਕਰੋ ਸੈਂਸਰ ਵੀ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ ਪੋਕੋ ਦੇ ਇਸ ਫੋਨ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਦਮਦਾਰ ਬੈਟਰੀ
Poco X3 Pro 'ਚ ਪਾਵਰ ਲਈ 5,160mAh ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ Widevine L1 ਸਰਟੀਫਿਕੇਸ਼ਨ ਦੇ ਨਾਲ HDR 10 ਸਪੋਰਟ, ਸਟੀਰੀਓ ਸਪੀਕਰਸ, ਆਡੀਓ ਕੁਆਲਿਟੀ ਲਈ ਕੁਆਲਕਮ aptX HD, IR ਬਲਾਸਟਰ, ਹੈੱਡਫੋਨ ਜੈਕ ਦਿੱਤਾ ਗਿਆ ਹੈ। ਇਹ ਫੋਨ ਗੋਲਡਨ ਬ੍ਰੋਜ਼, ਗ੍ਰੇਫਾਈਟ ਬਲੈਕ ਤੇ ਸਟੀਲ ਬਲੂ ਕਲਰ ਆਪਸ਼ਨ ਮੌਜੂਦ ਹਨ।
Redmi Note 10 ਨਾਲ ਮੁਕਾਬਲਾ
Poco X3 Pro ਦਾ ਭਾਰਤ 'ਚ Redmi Note 10 ਦੇ ਨਾਲ ਮੁਕਾਬਲਾ ਹੋਵੇਗਾ। ਇਸ ਫੋਨ ਦੇ 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਪਰਫੌਰਮੈਂਸ ਲਈ ਇਸ 'ਚ ਕੁਆਲਕਮ ਸਨੈਪਡ੍ਰੈਗਨ 678 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 6GB ਰੈਮ ਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਮਾਇਕ੍ਰੋਐਸਡੀ ਕਾਰਡ ਦੀ ਮਦਦ ਨਾਲ 512GB ਤਕ ਵਧਾਇਆ ਜਾ ਸਕਦਾ ਹੈ। ਫੋਨ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ, ਸੈਕੰਡਰੀ 8 ਮੈਗਾਪਿਕਸਲ ਅਲਟ੍ਰਾ ਵਾਈਡ ਐਂਗਲ ਲੈਂਸ, 2 ਮੈਗਾਪਿਕਸਲ ਮਾਇਕ੍ਰੋ ਲੈਂਸ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ 'ਚ 5020mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਕੀਮਤ 13,999 ਰੁਪਏ ਹੈ।