AC electricity bill- AC ਚਲਾਉਣ ਵੇਲੇ ਵਰਤੋ ਇਹ ਨੁਕਤੇ, ਅੱਧਾ ਰਹਿ ਜਾਵੇਗਾ ਬਿਜਲੀ ਦਾ ਬਿੱਲ
ਆਮ ਤੌਰ 'ਤੇ ਲੋਕ ਆਪਣੇ ਘਰਾਂ 'ਚ ਡੇਢ ਟਨ ਦਾ ਏਸੀ ਲਗਾਉਣਾ ਪਸੰਦ ਕਰਦੇ ਹਨ। ਕਿਉਂਕਿ ਇਹ ਏਸੀ ਘਰ ਦੇ ਛੋਟੇ ਜਾਂ ਦਰਮਿਆਨੇ ਆਕਾਰ ਦੇ ਕਮਰਿਆਂ ਜਾਂ ਹਾਲ ਨੂੰ ਚੰਗੀ ਤਰ੍ਹਾਂ ਠੰਢਾ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
AC Electricity Bill: ਆਮ ਤੌਰ 'ਤੇ ਲੋਕ ਆਪਣੇ ਘਰਾਂ 'ਚ ਡੇਢ ਟਨ ਦਾ ਏਸੀ ਲਗਾਉਣਾ ਪਸੰਦ ਕਰਦੇ ਹਨ। ਕਿਉਂਕਿ ਇਹ ਏਸੀ ਘਰ ਦੇ ਛੋਟੇ ਜਾਂ ਦਰਮਿਆਨੇ ਆਕਾਰ ਦੇ ਕਮਰਿਆਂ ਜਾਂ ਹਾਲ ਨੂੰ ਚੰਗੀ ਤਰ੍ਹਾਂ ਠੰਢਾ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਕਿ ਕਿਹੜਾ AC ਕਿੰਨੀ ਬਿਜਲੀ ਦੀ ਖਪਤ ਕਰਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ AC ਦੇ ਬਿਜਲੀ ਬਿੱਲ ਘੱਟ ਕਰਨ ਦੇ ਨੁਕਤੇ ਦੱਸ ਰਹੇ ਹਾਂ।
ਇਸ ਤਰ੍ਹਾਂ ਲਗਾਇਆ ਜਾ ਸਕਦੈ ਬਿਜਲੀ ਬਿੱਲ ਦਾ ਹਿਸਾਬ
ਏਅਰ ਕੰਡੀਸ਼ਨਰ ਦਾ ਬਿਜਲੀ ਦਾ ਬਿੱਲ ਇਸ ਦੀ ਬਿਜਲੀ ਖਪਤ 'ਤੇ ਨਿਰਭਰ ਕਰਦਾ ਹੈ। 1 ਸਟਾਰ ਤੋਂ ਲੈ ਕੇ 5 ਸਟਾਰ ਤੱਕ ਦੀ ਰੇਟਿੰਗ ਵਾਲੇ AC ਬਾਜ਼ਾਰ ਵਿੱਚ ਉਪਲਬਧ ਹਨ। 1 ਸਟਾਰ ਏਸੀ ਘੱਟ ਕੀਮਤ 'ਤੇ ਉਪਲਬਧ ਹੈ ਪਰ ਸਭ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ। ਪੰਜ ਸਟਾਰ ਏਸੀ ਮਹਿੰਗਾ ਹੁੰਦਾ ਹੈ ਪਰ ਬਿਜਲੀ ਦੀ ਖਪਤ ਘੱਟ ਕਰਦਾ ਹੈ। ਇਸ ਤਰ੍ਹਾਂ ਬਿਜਲੀ ਦੇ ਬਿੱਲ ਦਾ ਹਿਸਾਬ ਲਗਾਇਆ ਜਾ ਸਕਦਾ ਹੈ।
ਡੇਢ ਟਨ ਏ.ਸੀ. ਦੀ ਖਪਤ
ਸਭ ਤੋਂ ਪਹਿਲਾਂ, ਜੇ ਅਸੀਂ 5 ਰੇਟਿੰਗ ਵਾਲੇ ਡੇਢ ਟਨ ਦੇ ਸਪਲਿਟ ਏਸੀ ਦੀ ਗੱਲ ਕਰੀਏ ਤਾਂ ਇਹ ਤਕਰੀਬਨ 840 ਵਾਟ ਬਿਜਲੀ ਪ੍ਰਤੀ ਘੰਟਾ ਦੀ ਖਪਤ ਕਰਦਾ ਹੈ। ਸਾਰੀ ਰਾਤ ਮਤਲਬ 8 ਘੰਟੇ ਏਸੀ ਚਲਾਉਣ ਨਾਲ 6.4 ਬਿਜਲੀ ਦੀ ਖਪਤ ਹੋਵੇਗੀ। ਹੁਣ ਇੱਥੇ ਬਿਜਲੀ ਦਾ ਰੇਟ 7.50 ਰੁਪਏ ਪ੍ਰਤੀ ਯੂਨਿਟ ਹੈ, ਇਸ ਲਈ ਇੱਕ ਦਿਨ ਵਿੱਚ 48 ਰੁਪਏ, ਇੱਕ ਮਹੀਨੇ ਵਿੱਚ ਬਿੱਲ 1500 ਰੁਪਏ ਦੇ ਕਰੀਬ ਆ ਜਾਵੇਗਾ।
ਜਦੋਂ ਕਿ ਤਿੰਨ ਸਟਾਰ ਰੇਟਿੰਗ ਵਾਲਾ ਡੇਢ ਟਨ ਦਾ ਏਸੀ ਇੱਕ ਘੰਟੇ ਵਿੱਚ 1104 ਵਾਟ ਬਿਜਲੀ ਦੀ ਖਪਤ ਕਰਦਾ ਹੈ। ਇਹ 8 ਘੰਟੇ ਚੱਲਣ ਵਿੱਚ 9 ਯੂਨਿਟ ਬਿਜਲੀ ਦੀ ਖਪਤ ਕਰੇਗਾ। ਅਜਿਹੇ ਵਿਚ ਹਰ ਰੋਜ਼ 67.5 ਰੁਪਏ ਅਤੇ ਮਹੀਨੇ 'ਚ 2000 ਰੁਪਏ ਦਾ ਬਿੱਲ ਆਵੇਗਾ। ਇਸ ਤਰ੍ਹਾਂ ਰੇਟਿੰਗ ਦੇ ਹਿਸਾਬ ਨਾਲ ਹਰ ਮਹੀਨੇ ਬਿਜਲੀ ਦੇ ਬਿੱਲਾਂ ਵਿੱਚ ਬੱਚਤ ਹੋ ਸਕਦੀ ਹੈ।
ਤਾਪਮਾਨ ਦਾ ਰੱਖੋ ਧਿਆਨ
ਖੈਰ, AC ਭਾਵੇਂ ਕੋਈ ਵੀ ਹੋਵੇ, ਤੁਸੀਂ ਸਹੀ ਟ੍ਰਿਕ ਵਰਤ ਕੇ ਇਸ ਦਾ ਬਿਜਲੀ ਬਿੱਲ ਘਟਾ ਸਕਦੇ ਹੋ। ਇਸ ਲਈ ਬਿਹਤਰ ਕੂਲਿੰਗ ਲਈ ਤਾਪਮਾਨ ਨੂੰ ਹਮੇਸ਼ਾ ਇੱਕ ਨੰਬਰ 'ਤੇ ਸੈੱਟ ਰੱਖੋ। ਅਕਸਰ ਲੋਕ 18 ਤੋਂ 20 ਉਤੇ ਏਅਰ ਕੰਡੀਸ਼ਨਰ ਚਲਾਉਂਦੇ ਹਨ, ਜਿਸ ਕਾਰਨ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ। ਪਰ ਜੇ ਤੁਸੀਂ ਤਾਪਮਾਨ ਨੂੰ 24 ਤੋਂ 25 ਡਿਗਰੀ 'ਤੇ ਸੈੱਟ ਕਰਦੇ ਹੋ, ਤਾਂ ਤੁਸੀਂ ਕਮਰੇ ਨੂੰ ਠੰਡਾ ਕਰ ਸਕਦੇ ਹੋ।
ਪੱਖੇ ਦੀ ਮਦਦ ਲਓ
AC ਵਿੱਚ ਬਿਹਤਰ ਕੂਲਿੰਗ ਪ੍ਰਾਪਤ ਕਰਨ, ਤਾਪਮਾਨ ਨੂੰ ਘਟਾਉਣ ਲਈ ਕਮਰੇ ਵਿਚ ਪੱਖਾ ਚਾਲੂ ਰੱਖੋ। ਇਸ ਨਾਲ ਏਸੀ ਦੀ ਹਵਾ ਪੂਰੇ ਕਮਰੇ ਵਿਚ ਘੁੰਮੇਗੀ ਅਤੇ ਇਹ ਜਲਦੀ ਠੰਡਾ ਹੋ ਜਾਵੇਗਾ। ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਇਸ ਨੂੰ ਜ਼ਿਆਦਾ ਦੇਰ ਤੱਕ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ, ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਜਾਵੇਗਾ।