Vi ਨੇ ਪੇਸ਼ ਕੀਤੀ ਧਮਾਕੇਦਾਰ ਡੀਲ, 26 ਰੁਪਏ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਕੀਤਾ ਲਾਂਚ, ਮਿਲਣਗੇ ਇਹ ਫਾਇਦੇ
Vi Rs 26 Recharge Plan: ਅੱਜ ਤੁਹਾਨੂੰ Vi ਵੱਲੋਂ 26 ਰੁਪਏ ਦਾ ਸਭ ਤੋਂ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਇਹ ਕਿਹੜੇ ਯੂਜ਼ਰਸ ਦੇ ਲਈ ਜ਼ਿਾਆਦਾ ਫਾਇਦੇਮੰਦ ਹੈ ਅਤੇ ਤੁਸੀਂ ਕਿਵੇਂ ਇਸ ਨੂੰ ਐਕਟਿਵ ਕਰ ਸਕਦੇ ਹੋ।
Vi Rs 26 Recharge Plan: ਕੁਝ ਦਿਨ ਪਹਿਲਾਂ ਹੀ ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਏਅਰਟੈੱਲ, ਜੀਓ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਤਿੰਨੋਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਕਰੀਬ 25 ਫੀਸਦੀ ਦਾ ਵਾਧਾ ਕੀਤਾ ਹੈ। ਜਿਸ ਕਰਕੇ ਬਹੁਤ ਸਾਰੇ ਯੂਜ਼ਰਸ ਦਾ ਇਨ੍ਹਾਂ ਕੰਪਨੀਆਂ ਤੋਂ ਮੋਹ ਭੰਗ ਹੋ ਗਿਆ। ਜਿਸ ਕਰਕੇ ਹੁਣ ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਦੇ ਲਈ ਕੰਪਨੀਆਂ ਨਵੇਂ-ਨਵੇਂ ਆਫਰਸ ਲੈ ਕੇ ਆ ਰਹੀਆਂ ਹਨ। ਹੁਣ ਹਾਲ ਹੀ ਵਿੱਚ, ਵੋਡਾਫੋਨ ਆਈਡੀਆ (Vi) ਨੇ ਆਪਣੇ ਗਾਹਕਾਂ ਲਈ 26 ਰੁਪਏ ਦਾ ਇੱਕ ਨਵਾਂ ਡਾਟਾ ਵਾਊਚਰ (data voucher) ਪੇਸ਼ ਕੀਤਾ ਹੈ, ਜੋ ਕਿ ਉਸੇ ਕੀਮਤ 'ਤੇ ਪਹਿਲਾਂ ਤੋਂ ਉਪਲਬਧ ਏਅਰਟੈੱਲ ਵਾਊਚਰ ਵਰਗਾ ਹੈ। ਵੀਆਈ, ਜੋ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਪ੍ਰਦਾਤਾ ਹੈ, ਆਪਣੇ ਉਪਭੋਗਤਾਵਾਂ ਨੂੰ 1.5GB ਵਾਧੂ ਡਾਟਾ ਪ੍ਰਦਾਨ ਕਰਦੀ ਹੈ।
ਹੋਰ ਪੜ੍ਹੋ : ਫ੍ਰੀ UPI ਸੇਵਾ ਹੋ ਜਾਵੇਗੀ ਬੰਦ, ਹੁਣ UPI ਲੈਣ-ਦੇਣ 'ਤੇ ਦੇਣਾ ਹੋਵੇਗਾ ਵਾਧੂ ਚਾਰਜ, ਜਾਣੋ ਡਿਟੇਲਸ
ਇਹ ਪਲਾਨ ਇੱਕ ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ, ਅਤੇ ਦਿਨ ਖਤਮ ਹੋਣ 'ਤੇ ਇਸਦੀ ਮਿਆਦ ਖਤਮ ਹੋ ਜਾਂਦੀ ਹੈ। ਕਿਉਂਕਿ ਇਹ ਇੱਕ ਡੇਟਾ ਵਾਊਚਰ ਹੈ, ਇਹ ਕਾਲਿੰਗ, SMS ਜਾਂ ਕੋਈ ਹੋਰ ਲਾਭ ਪ੍ਰਦਾਨ ਨਹੀਂ ਕਰਦਾ ਹੈ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੇ ਆਪਣਾ ਰੋਜ਼ਾਨਾ ਡਾਟਾ ਖਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਵਾਧੂ ਡੇਟਾ ਦੀ ਜ਼ਰੂਰਤ ਹੈ।
ਇਹ ਪਲਾਨ ਵਾਧੂ ਡੇਟਾ ਲਈ ਖਾਸ ਹੈ
ਏਅਰਟੈੱਲ ਅਤੇ ਵੀਆਈ ਦੋਵਾਂ ਦੇ 26 ਰੁਪਏ ਵਾਲੇ ਪਲਾਨ ਦੀਆਂ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹਨ ਅਤੇ ਡਾਟਾ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਪਰ ਰੀਚਾਰਜ ਕਰਨ ਲਈ, ਇੱਕ ਐਕਟਿਵ ਬੇਸ ਪਲਾਨ ਹੋਣਾ ਜ਼ਰੂਰੀ ਹੈ, ਜਿਸ ਵਿੱਚ ਕਾਲਿੰਗ ਜਾਂ SMS ਲਾਭ ਸ਼ਾਮਲ ਹਨ।
ਜੇਕਰ ਤੁਹਾਡੇ ਨੰਬਰ 'ਤੇ ਕੋਈ ਐਕਟਿਵ ਪਲਾਨ ਨਹੀਂ ਹੈ, ਤਾਂ ਇਸ ਵਾਊਚਰ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਸਾਬਿਤ ਨਹੀਂ ਹੋਏਗੀ। ਮਤਲਬ, ਇਹ ਪਲਾਨ ਉਨ੍ਹਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦਾ ਰੋਜ਼ਾਨਾ ਡਾਟਾ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਵਾਧੂ ਡਾਟਾ ਦੀ ਲੋੜ ਹੈ।
ਜੇਕਰ ਤੁਸੀਂ ਇੱਕ Vi ਗਾਹਕ ਹੋ ਅਤੇ ਤੁਹਾਡਾ ਰੋਜ਼ਾਨਾ ਡਾਟਾ ਖਤਮ ਹੋ ਗਿਆ ਹੈ, ਤਾਂ ਤੁਸੀਂ ਇਸ ਪਲਾਨ ਤੋਂ 1.5GB ਵਾਧੂ ਡਾਟਾ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ 1GB ਵਾਧੂ ਡੇਟਾ ਲਈ 22 ਰੁਪਏ ਦਾ ਇੱਕ ਹੋਰ ਵਾਊਚਰ ਵੀ ਕੰਪਨੀ ਦੀ ਵੈੱਬਸਾਈਟ ਅਤੇ ਐਪ 'ਤੇ ਉਪਲਬਧ ਹੈ, ਜਿੱਥੋਂ ਇਸਨੂੰ ਆਸਾਨੀ ਨਾਲ ਰੀਚਾਰਜ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ : ਕਦੋਂ ਸ਼ੁਰੂ ਹੋਏਗੀ ਫੈਸਟੀਵਲ ਸੇਲ, ਜਾਣੋ ਕਿੱਥੇ ਮਿਲੇਗਾ ਬੰਪਰ ਡਿਸਕਾਊਂਟ?