WhatsApp Alert: 2022 'ਚ ਕਈ ਆਈਫੋਨ ਸਣੇ ਇਨ੍ਹਾਂ ਸਮਾਰਟਫੋਨ 'ਚ ਨਹੀਂ ਚੱਲੇਗਾ ਵਟਸਐਪ, ਕਿਤੇ ਤੁਹਾਡੇ ਕੋਲ ਵੀ ਤਾਂ ਨਹੀਂ ਇਹ ਫੋਨ?
ਵਟਸਐਪ ਸਮੇਂ-ਸਮੇਂ 'ਤੇ ਅਜਿਹੇ ਫੋਨ ਦੀ ਲਿਸਟ ਜਾਰੀ ਕਰਦਾ ਰਹਿੰਦਾ ਹੈ ਜਿਸ ਦੇ ਸਿਸਟਮ ਇਸ ਐਪ ਦੇ ਸਾਰੇ ਫੀਚਰਜ਼ (Features) ਨੂੰ ਸਪੋਰਟ ਨਹੀਂ ਕਰਦੇ।
WhatsApp Alert: ਵਟਸਐਪ ਸਮੇਂ-ਸਮੇਂ 'ਤੇ ਅਜਿਹੇ ਫੋਨ ਦੀ ਲਿਸਟ ਜਾਰੀ ਕਰਦਾ ਰਹਿੰਦਾ ਹੈ ਜਿਸ ਦੇ ਸਿਸਟਮ ਇਸ ਐਪ ਦੇ ਸਾਰੇ ਫੀਚਰਜ਼ (Features) ਨੂੰ ਸਪੋਰਟ ਨਹੀਂ ਕਰਦੇ। ਅਜਿਹੇ 'ਚ ਵਟਸਐਪ ਇਸ ਤਰ੍ਹਾਂ ਦੇ ਫੋਨ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ ਤੇ ਅਜਿਹੇ ਸਮਾਰਟਫੋਨ (SmartPhone) 'ਚ ਫਿਰ ਵਟਸਐਪ ਨਹੀਂ ਚਲਦੇ ਹਨ। 2022 ਨੂੰ ਲੈ ਕੇ ਵੀ ਕੰਪਨੀ ਵੱਲੋਂ ਅਜਿਹੇ ਸਮਾਰਟਫੋਨ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ 'ਚ ਵਟਸਐਪ ਨਹੀਂ ਚੱਲੇਗਾ ਜੇਕਰ ਤੁਹਾਡੇ ਕੋਲ ਵੀ ਇਨ੍ਹਾਂ 'ਚੋਂ ਕੋਈ ਫੋਨ ਹੈ ਤਾਂ ਫੌਰਨ ਦੂਜਾ ਆਪਸ਼ਨ ਲੈ ਲਵੋ, ਨਹੀਂ ਤਾਂ ਤੁਸੀਂ ਵੀ ਵਟਸਐਪ ਯੂਜ਼ ਨਹੀਂ ਕਰ ਪਾਓਗੇ।
ਇਹਨਾਂ ਆਪਰੇਟਿੰਗ ਸਿਸਟਮ ਲਈ ਦਿੱਕਤ
ਕੰਪਨੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਹਿਸਾਬ ਨਾਲ ਜੇਕਰ ਤੁਹਾਡੇ ਕੋਲ ਐਂਡਰਾਇਡ ਓਐੱਸ 4.1 (Android OS 4.1) ਜਾਂ ਇਸ ਤੋਂ ਹੇਠਾਂ ਵਾਲਾ ਵਰਜ਼ਨ ਹੈ ਤਾਂ ਵਟਸਐਪ ਤੁਹਾਡੇ ਫੋਨ 'ਤੇ ਨਹੀਂ ਚੱਲੇਗਾ। ਉੱਥੇ ਹੀ ਆਈਫੋਨ (iPhone) ਦੀ ਗੱਲ ਕਰੀਏ ਤਾਂ ਜੇਕਰ ਤੁਹਾਡੇ ਕੋਲ ਫੋਨ 'ਚ (ਆਈਓਐੱਸ 9) ਜਾਂ ਉਸ ਤੋਂ ਪੁਰਾਣਾ ਸਾਫਟਵੇਅਰ ਹੈ ਤਾਂ ਵਟਸਐਪ ਕੰਮ ਨਹੀਂ ਕਰੇਗਾ। ਇਸਦੇ ਇਲਾਵਾ KaiOS2.5.0 ਤੋਂ ਪਹਿਲਾਂ ਦੇ ਵਰਜ਼ਨ 'ਚ ਵੀ ਇਹ ਐਪ ਸਪੋਰਟ ਨਹੀਂ ਕਰੇਗਾ। ਜੇਕਰ ਤੁਹਾਡੇ ਫੋਨ 'ਚ ਅਪਡੇਟ ਮੌਜੂਦ ਹੈ ਤਾਂ ਲੇਟੇਸਟ ਸਾਫਟਵੇਅਰ 'ਤੇ ਆ ਜਾਓ, ਨਹੀਂ ਤਾਂ ਆਪਣਾ ਫੋਨ ਬਦਲ ਲਓ।
ਇਹਨਾਂ ਸਮਾਰਟਫੋਨ 'ਚ ਨਹੀਂ ਚੱਲੇਗਾ ਵਟਸਐਪ
ਇੱਥੇ ਅਸੀਂ ਦੱਸ ਰਹੇ ਹਾਂ ਓਹਨਾਂ ਸਮਾਰਟਫੋਨ ਬਾਰੇ ਜਿਹਨਾਂ 'ਚ ਇਸ ਸਾਲ ਵਟਸਐਪ ਚੱਲਣਾ ਬੰਦ ਹੋ ਸਕਦਾ ਹੈ।
ਐੱਚਟੀਸੀ ਡਿਜ਼ਾਇਰ 500 (HTC Desire 500)
ਸੈਮਸੰਗ ਗੈਲੇਕਸੀ ਟ੍ਰੈਂਡ ਲਾਈਟ (Samsung Galaxy Trend Lite)
ਸੈਮਸੰਗ ਗੈਲੇਕਸੀ ਟ੍ਰੈਂਡ ਲਾਈਟ 2 (Samsung Galaxy Trend 2)
ਸੈਮਸੰਗ ਗੈਲੇਕਸੀ ਐੱਸ3 ਮਿਨੀ (Samsung Galaxy S3 Mini)
ਸੋਨੀ ਐਕਸਪੀਰੀਆ ਐੱਮ(Sony Experia M)
ਸੈਮਸੰਗ ਗੈਲੇਕਸੀ ਐਕਸਕਵਰ2 (Samsung Galaxy Xcover2)
ਹੁਆਵੇ ਅਸੈਂਡ ਜੀ740 (Huawei Ascend G740)
ਲੈਨੋਵੋ ਏ820 (Lenovo A820)
ਹੁਆਵੇ ਏਸੈਂਡ ਡੀ2 (Huawei Ascend D2)
ਹੁਆਵੇ ਏਸੈਂਡ ਮੇਟ (Huawei Ascend Mate)
ਸੈਮਸੰਗ ਗੈਲੇਕਸੀ ਕੋਰ (Samsung Galaxy Core)
ਸੈਮਸੰਗ ਗੈਲੇਕਸੀ ਐਸ 2(Samsung Galaxy Ace 2)
ਐੱਲਜੀ ਲੂਸਿਡ 2 (LG Lucid 2)
ਐੱਲਜੀ ਆਪਟੀਮਸ ਐੱਫ7 (LG Optimus F7)
ਐੱਲਜੀ ਆਪਟੀਮਸ ਐਲ3 2 (LG Optimus L3, Dual)
ਐੱਲਜੀ ਆਪਟੀਮਸ ਐੱਲ5
ਐੱਲਜੀ ਆਪਟੀਮਸ ਐੱਲ3
ਐੱਲਜੀ ਆਪਟੀਮਸ ਐੱਲ7
ਐੱਲਜੀ ਆਪਟੀਮਸ ਐੱਫ6
ਐੱਲਜੀ ਇਨੈਕਟ
ਐੱਲਜੀ ਆਪਟੀਮਸ ਐੱਲ4, ਡੂਅਲ
ਐੱਲਜੀ ਆਪਟੀਮਸ ਐੱਫ 3
ਜੀਓਫੋਨ, ਜੀਓਫੋਨ 2
ਆਈਫੋਨ ਐਸਈ 16,32, 64 ਜੀਬੀ (Apple iPhone SE 16,32, 64 GB)
ਆਈਫੋਨ 6ਐੱਸ 16,32,64 ਅਤੇ 128 ਜੀਬੀ
ਆਈਫੋਨ 6 ਐਸ ਪਲੱਸ 16,32,64 ਅਤੇ 128 ਜੀਬੀ
ਇਹਨਾਂ ਦੇ ਇਲਾਵਾ ਕੁਝ ਹੋਰ ਫੋਨ ਹਨ ਜਿਹਨਾਂ 'ਚ ਵਟਸਐਪ ਨਹੀਂ ਚੱਲੇਗਾ।