ਤੁਸੀਂ ਨਾ ਕਰ ਦਿਓ ਆਹ ਗ਼ਲਤੀ....! WhatsApp ਨੇ 47 ਲੱਖ ਖਾਤਿਆਂ ਨੂੰ ਕੀਤਾ ਬੈਨ
WhatsApp Update: ਮਾਰਚ ਮਹੀਨੇ ਲਈ ਸੁਰੱਖਿਆ ਰਿਪੋਰਟ ਜਾਰੀ ਕਰਦੇ ਹੋਏ, WhatsApp ਨੇ ਕਿਹਾ ਕਿ ਕੰਪਨੀ ਨੇ ਇਸ ਮਹੀਨੇ ਪਲੇਟਫਾਰਮ ਤੋਂ 47 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਜਾਣੋ ਕਿਉਂ ਕੰਪਨੀ ਨੇ ਖਾਤਿਆਂ 'ਤੇ ਪਾਬੰਦੀ ਲਗਾਈ ਹੈ।
WhatsApp Safety Report: 1 ਮਾਰਚ ਤੋਂ 31 ਮਾਰਚ ਦੇ ਵਿਚਕਾਰ, WhatsApp ਨੇ ਪਲੇਟਫਾਰਮ ਤੋਂ 47 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਮਾਸਿਕ ਸੇਫਟੀ ਰਿਪੋਰਟ ਜਾਰੀ ਕੀਤੀ ਹੈ। ਇਨ੍ਹਾਂ ਖਾਤਿਆਂ 'ਤੇ IT ਨਿਯਮ 4(1)(d) 2021 ਦੇ ਤਹਿਤ ਪਾਬੰਦੀ ਲਗਾਈ ਗਈ ਹੈ। ਕੰਪਨੀ ਨੇ ਕੁੱਲ 47,15,906 ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾਈ ਸੀ, ਜਿਨ੍ਹਾਂ 'ਚੋਂ 16,59,385 ਖਾਤਿਆਂ ਨੂੰ ਵਟਸਐਪ ਨੇ ਆਪਣੀ ਨੀਤੀ ਤਹਿਤ ਬੈਨ ਕਰ ਦਿੱਤਾ ਸੀ। ਯਾਨੀ ਕੰਪਨੀ ਨੂੰ ਇਨ੍ਹਾਂ ਖਾਤਿਆਂ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਸੀ ਪਰ ਉਹ ਵਟਸਐਪ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ, ਜਿਸ ਕਾਰਨ ਇਨ੍ਹਾਂ ਖਾਤਿਆਂ 'ਤੇ ਕਾਰਵਾਈ ਕੀਤੀ ਗਈ ਹੈ। ਜੇਕਰ ਤੁਸੀਂ ਪਲੇਟਫਾਰਮ 'ਤੇ ਕੰਪਨੀ ਦੁਆਰਾ ਤੈਅ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਡੇ ਖਾਤੇ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਮਾਰਚ ਮਹੀਨੇ 'ਚ ਇੰਨੀਆਂ ਸ਼ਿਕਾਇਤਾਂ ਮਿਲੀਆਂ ਸਨ
1 ਜਨਵਰੀ ਤੋਂ 28 ਫਰਵਰੀ ਦੇ ਵਿਚਕਾਰ, ਵਟਸਐਪ ਨੇ 45,97,400 ਖਾਤਿਆਂ ਨੂੰ ਬੈਨ ਕੀਤਾ ਸੀ, ਜਿਨ੍ਹਾਂ ਵਿੱਚੋਂ 12,98,000 ਖਾਤਿਆਂ ਨੂੰ ਕੰਪਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਪਹਿਲਾਂ ਹੀ ਬੈਨ ਕਰ ਦਿੱਤਾ ਸੀ। ਤਾਜ਼ਾ ਸੁਰੱਖਿਆ ਰਿਪੋਰਟ ਮੁਤਾਬਕ ਵਟਸਐਪ ਨੂੰ ਮਾਰਚ ਮਹੀਨੇ 'ਚ 4,720 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋਂ 4,316 ਸ਼ਿਕਾਇਤਾਂ ਅਕਾਊਂਟ ਬੈਨ ਦੀਆਂ ਸਨ। ਇਸ ਵਿੱਚੋਂ ਵਟਸਐਪ ਨੇ ਸਿਰਫ਼ 553 ਖ਼ਿਲਾਫ਼ ਕਾਰਵਾਈ ਕੀਤੀ ਅਤੇ ਪਲੇਟਫਾਰਮ ਤੋਂ ਸਬੰਧਤ ਖਾਤਿਆਂ ਨੂੰ ਬੈਨ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ IT ਨਿਯਮ 2021 ਦੇ ਅਨੁਸਾਰ, ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਜਿਸ ਦੇ 50 ਲੱਖ ਤੋਂ ਵੱਧ ਉਪਭੋਗਤਾ ਹਨ, ਨੂੰ ਹਰ ਮਹੀਨੇ ਇੱਕ ਸੁਰੱਖਿਆ ਰਿਪੋਰਟ ਪ੍ਰਕਾਸ਼ਤ ਕਰਨੀ ਪੈਂਦੀ ਹੈ, ਜਿਸ ਵਿੱਚ ਸ਼ਿਕਾਇਤਾਂ ਅਤੇ ਕੰਪਨੀ ਦੁਆਰਾ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣੀ ਹੁੰਦੀ ਹੈ। ਮਾਰਚ ਮਹੀਨੇ 'ਚ ਵਟਸਐਪ ਨੇ 4.7 ਮਿਲੀਅਨ ਖਾਤਿਆਂ 'ਤੇ ਕਾਰਵਾਈ ਕੀਤੀ ਹੈ।
ਵਟਸਐਪ 'ਚ ਜਲਦ ਹੀ ਕਈ ਨਵੇਂ ਫੀਚਰਸ ਮਿਲਣਗੇ
ਕੰਪਨੀ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ। ਜਲਦੀ ਹੀ ਲੋਕਾਂ ਨੂੰ ਵਟਸਐਪ 'ਤੇ ਸਟੇਟਸ 'ਤੇ ਵੌਇਸ ਨੋਟ, ਚੈਟ ਲਾਕ ਆਦਿ ਵਰਗੇ ਕਈ ਸ਼ਾਨਦਾਰ ਫੀਚਰ ਮਿਲਣ ਜਾ ਰਹੇ ਹਨ। ਹਾਲ ਹੀ 'ਚ Meta ਨੇ WhatsApp 'ਤੇ ਇਸ ਫੀਚਰ ਦਾ ਐਲਾਨ ਕੀਤਾ ਹੈ ਕਿ ਹੁਣ ਯੂਜ਼ਰਸ 4 ਵੱਖ-ਵੱਖ ਡਿਵਾਈਸਾਂ 'ਤੇ WhatsApp ਦੀ ਵਰਤੋਂ ਕਰ ਸਕਦੇ ਹਨ।