WhatsApp ਲੈ ਕੇ ਆ ਰਿਹਾ ਸ਼ਾਨਦਾਰ ਫੀਚਰ, ਬਦਲ ਜਾਏਗਾ ਚੈਟ ਦਾ ਤਰੀਕਾ
WABetaInfo ਦੀ ਰਿਪੋਰਟ ਮੁਤਾਬਕ WhatsApp ਤਿੰਨ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ 'ਚ ਸੈਲਫ਼ ਡਿਸਟ੍ਰੈਕਟਿੰਗ, ਪਾਸਵਰਡ ਪ੍ਰੋਟੈਕਸ਼ਨ ਤੇ ਆਟੋ ਡਾਊਨਲੋਡ ਨਾਲ ਜੁੜੇ ਫੀਚਰਸ ਸ਼ਾਮਲ ਹ
ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਨੂੰ ਬਿਹਤਰ ਚੈਟਿੰਗ ਤਜਰਬਾ ਮੁਹੱਈਆ ਕਰਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦਾ ਹੈ। ਪਿਛਲੇ ਦਿਨਾਂ 'ਚ ਕੰਪਨੀ ਦੇ ਐਡਵਾਂਸ ਸਰਚ ਫੀਚਰਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਸੀ। ਉੱਥੇ ਹੀ ਹੁਣ ਚਰਚਾ ਹੈ ਕਿ ਕੰਪਨੀ ਤਿੰਨ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ ਜੋ ਕਿ ਜਲਦ ਹੀ ਪੇਸ਼ ਕੀਤੇ ਜਾ ਸਕਦੇ ਹਨ। ਇਨ੍ਹਾਂ 'ਚ ਸੈਲਫ ਡਿਸਟ੍ਰੈਕਟਿੰਗ ਖ਼ਾਸ ਫੀਚਰ ਹੈ ਤੇ ਇਸ ਦੀ ਮਦਦ ਨਾਲ ਭੇਜੇ ਗਏ ਮੈਸੇਜ ਆਟੋਮੈਟਿਕਲੀ ਗਾਇਬ ਹੋ ਜਾਣਗੇ। ਹਾਲਾਂਕਿ ਕੰਪਨੀ ਨੇ ਅਧਿਕਾਰਤ ਤੌਰ 'ਤੇ ਆਪਣੇ ਅਪਕਮਿੰਗ ਫੀਚਰਸ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ।
WABetaInfo ਦੀ ਰਿਪੋਰਟ ਮੁਤਾਬਕ WhatsApp ਤਿੰਨ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ 'ਚ ਸੈਲਫ਼ ਡਿਸਟ੍ਰੈਕਟਿੰਗ, ਪਾਸਵਰਡ ਪ੍ਰੋਟੈਕਸ਼ਨ ਤੇ ਆਟੋ ਡਾਊਨਲੋਡ ਨਾਲ ਜੁੜੇ ਫੀਚਰਸ ਸ਼ਾਮਲ ਹਨ ਪਰ ਇਨ੍ਹਾਂ ਨਵੇਂ ਫੀਚਰਸ ਨੂੰ ਬਾਜ਼ਾਰ 'ਚ ਕਦੋਂ ਉਤਾਰਿਆ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਫਿਲਹਾਲ ਇਹ ਵੀ ਸਪਸ਼ਟ ਨਹੀਂ ਕਿ ਕੰਪਨੀ ਇਨ੍ਹਾਂ ਨੂੰ ਐਂਡਰਾਇਡ ਤੇ ਆਈਓਐਸ 'ਚੋਂ ਕਿਸ ਪਲੇਟਫਾਰਮ ਲਈ ਪੇਸ਼ ਕਰੇਗੀ।
ਕੁਝ ਇਸ ਤਰ੍ਹਾਂ ਦੇ ਹੋਣਗੇ ਫੀਚਰਸ:
ਸੈਲਫ਼ ਡਿਸਟ੍ਰੈਕਟਿੰਗ ਫੀਚਰ: ਰਿਪੋਰਟ ਮੁਤਾਬਕ ਇਸਦੀ ਮਦਦ ਨਾਲ ਭੇਜਿਆ ਗਿਆ ਮੈਸੇਜ ਆਟੋਮੈਟਿਕਲੀ ਡਿਲੀਟ ਹੋ ਜਾਵੇਗਾ। ਡਿਲੀਟ ਕਰਨ ਤੋਂ ਬਾਅਦ ਵੀ ਪਤਾ ਨਹੀਂ ਲੱਗੇਗਾ ਕਿ ਭੇਜਿਆ ਗਿਆ ਕੋਈ ਮੈਸੇਜ ਡਿਲੀਟ ਕੀਤਾ ਗਿਆ।
ਪਾਸਵਰਡ ਪ੍ਰੋਟੈਕਸ਼ਨ: ਇਸ ਫੀਚਰ ਦੇ ਆਉਣ ਮਗਰੋਂ ਯੂਜ਼ਰਸ ਨੂੰ ਚੈਟ ਬੈਕਅਪ ਲਈ ਇਕ ਪਾਸਵਰਡ ਪ੍ਰੋਟੈਕਸ਼ਨ ਦੀ ਸੁਵਿਧਾ ਮਿਲੇਗੀ। ਜਿਸ ਮਗਰੋਂ ਯੂਜ਼ਰਸ ਚੈਟ ਬੈਕਅਪ ਲਈ ਪਾਸਵਰਡ ਸੈੱਟ ਕਰ ਸਕਣਗੇ ਤੇ ਬੈਕਅਪ ਇਨਕ੍ਰਿਪਟ ਵੀ ਹੋ ਜਾਵੇਗਾ। ਫਿਲਹਾਲ WhatsApp 'ਚ ਚੈਟ ਬੈਕਅਪ ਗੂਗਲ ਡ੍ਰਾਇਵ 'ਤੇ ਸੇਵ ਹੁੰਦੀ ਹੈ।
ਆਟੋ ਡਾਊਨਲੋਡ: ਕੰਪਨੀ ਦੇ ਆਟੋ ਡਾਊਨਲੋਡ 'ਚ ਬਦਲਾਅ ਲਿਆਉਣ ਲਈ ਨਵੇਂ ਫੀਚਰਸ ਐਡ ਕਰਨ ਦੀ ਯੋਜਨਾ ਹੋ ਰਹੀ ਹੈ। ਸਾਰੇ WhatsApp 'ਚ ਮਲਟੀਮੀਡੀਆ ਫਾਇਲ ਆਟੋ ਡਾਊਨਲੋਡ ਦੇ ਜ਼ਰੀਏ ਆਪਣੇ ਆਪ ਡਾਊਨਲੋਡ ਹੋ ਜਾਂਦੀ ਹੈ ਤੇ ਇਸ 'ਚ ਕਈ ਵਾਰ ਡਾਟਾ ਵੱਧ ਖਰਚ ਹੁੰਦਾ ਹੈ ਤੇ ਨਾਲ ਹੀ ਕਈ ਅਣਚਾਹੀਆਂ ਫਾਇਲਾਂ ਵੀ ਡਾਊਨਲੋਡ ਹੋ ਜਾਂਦੀਆਂ ਹਨ। ਅਜਿਹੇ 'ਚ WhatsApp ਹੁਣ ਆਟੋ ਡਾਊਨਲੋਡ ਲਈ ਨਵੇਂ ਫੀਚਰ ਪੇਸ਼ ਕਰਨ ਵਾਲਾ ਹੈ।