ਪੜਚੋਲ ਕਰੋ

WhatsApp ਦਾ ਨਵਾਂ Privacy ਫੀਚਰ, ਹੁਣ ਤੁਹਾਡੀ ਚੈਟ ਰਹੇਗੀ ਬਿਲਕੁਲ Safe, ਜਾਣੋ ਕਿਵੇਂ ਕਰੀਏ ਐਕਟੀਵੇਟ!

WhatsApp ਨੇ ਇੱਕ ਨਵਾਂ 'Advanced Chat Privacy' ਫੀਚਰ ਲਾਂਚ ਕੀਤਾ ਹੈ, ਜੋ ਤੁਹਾਡੀਆਂ ਚੈਟਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਐਕਸਪੋਰਟ ਹੋਣ ਤੋਂ ਰੋਕਦਾ ਹੈ।

WhatsApp ਯੂਜ਼ਰਸ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ ਇਸ ਗੱਲ ਕਰਕੇ ਪਰੇਸ਼ਾਨ ਰਹਿੰਦੇ ਹੋ ਕਿ ਤੁਹਾਡੀ ਚੈਟ ਕਿਤੇ ਲੀਕ ਨਾ ਹੋ ਜਾਵੇ, ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਦਰਅਸਲ, ਵਟਸਐਪ ਨੇ ਆਪਣੇ ਨਵੇਂ ਅਪਡੇਟ ਵਿੱਚ ਇੱਕ 'Advanced Chat Privacy' ਫੀਚਰ ਲਾਂਚ ਕੀਤਾ ਹੈ, ਜੋ ਕਿ ਤੁਹਾਡੀ Private Chats ਨੂੰ ਹੋਰ ਵੀ ਸੁਰੱਖਿਅਤ ਬਣਾ ਦੇਵੇਗਾ। ਇਸ ਫੀਚਰ ਨੂੰ ਐਕਟੀਵੇਟ ਕਰਨ ਤੋਂ ਬਾਅਦ, ਕੋਈ ਵੀ ਤੁਹਾਡੀਆਂ ਚੈਟਸ ਨੂੰ ਐਕਸਪੋਰਟ ਜਾਂ ਲੀਕ ਨਹੀਂ ਕਰ ਸਕੇਗਾ। ਆਓ ਜਾਣਦੇ ਹਾਂ ਇਸ ਫੀਚਰ ਬਾਰੇ ਕਿ ਇਸ ਨੂੰ ਕਿਵੇਂ ਐਕਟੀਵੇਟ ਕਰਨਾ ਹੈ।

WhatsApp ਦੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਤੋਂ ਇੱਕ ਕਦਮ ਅੱਗੇ

WhatsApp ਪਹਿਲਾਂ ਤੋਂ ਹੀ ਐਂਡ-ਟੂ-ਐਂਡ ਇਨਕ੍ਰਿਪਸ਼ਨ ਦਿੰਦਾ ਹੈ, ਜਿਸਦਾ ਮਤਲਬ ਹੈ ਕਿ ਤੁਹਾਡੀਆਂ ਚੈਟਸ ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਦੇਖ ਸਕਦਾ ਹੈ, ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ। ਇਸਦਾ ਫਾਇਦਾ ਇਹ ਹੈ ਕਿ ਕਿਸੇ ਵੀ ਤੀਜੇ ਵਿਅਕਤੀ ਲਈ ਤੁਹਾਡੀਆਂ ਚੈਟਸ ਨੂੰ ਪੜ੍ਹਨਾ ਜਾਂ ਐਕਸੈਸ ਕਰਨਾ ਅਸੰਭਵ ਹੈ, ਪਰ ਵਟਸਐਪ ਦੇ ਪੁਰਾਣੇ ਸਿਸਟਮ ਵਿੱਚ ਇੱਕ ਛੋਟਾ ਜਿਹਾ ਲੂਪ ਹੋਲ ਸੀ। ਜੇਕਰ ਤੁਸੀਂ ਕਿਸੇ ਨਾਲ ਗਰੁੱਪ ਵਿੱਚ ਚੈਟ ਕਰਦੇ ਸੀ, ਤਾਂ ਕੋਈ ਵੀ ਮੈਂਬਰ ਤੁਹਾਡੀ ਚੈਟ ਨੂੰ ਐਕਸਪੋਰਟ ਕਰ ਸਕਦਾ ਸੀ। ਇਸ ਕਰਕੇ ਤੁਹਾਡੀਆਂ ਚੈਟਸ ਲੀਕ ਹੋਣ ਦਾ ਖ਼ਤਰਾ ਰਹਿੰਦਾ ਸੀ।

ਹੁਣ WhatsApp ਨੇ ਇਸ ਲੂਪ ਹੋਲ ਨੂੰ ਖਤਮ ਕਰ ਦਿੱਤਾ ਹੈ। ਹੁਣ ਕੋਈ ਵੀ 'Advanced Chat Privacy' ਫੀਚਰ ਰਾਹੀਂ ਤੁਹਾਡੀ ਚੈਟਸ ਨੂੰ ਐਕਸਪੋਰਟ ਨਹੀਂ ਕਰ ਸਕੇਗਾ। ਇਸਦਾ ਮਤਲਬ ਹੈ ਕਿ ਤੁਹਾਡੀ ਪ੍ਰਾਈਵੇਸੀ ਹੁਣ ਹੋਰ ਵੀ ਮਜਬੂਤ ਹੋ ਗਈ ਹੈ।

ਇਹ ਫੀਚਰ ਕਿਵੇਂ ਕੰਮ ਕਰਦਾ ਹੈ?

ਇਸ ਨਵੇਂ ਫੀਚਰ ਦੇ ਤਹਿਤ, ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਜਾਂ ਕਿਸੇ ਗਰੁੱਪ ਚੈਟ ਦਾ ਹਿੱਸਾ ਹੋ, ਤਾਂ ਕੋਈ ਵੀ ਤੁਹਾਡੀ ਗੱਲਬਾਤ ਨੂੰ ਐਕਸਟਰੈਕਟ ਨਹੀਂ ਕਰ ਸਕਦਾ। ਇਹ ਤੁਹਾਡੀਆਂ ਸਾਰੀਆਂ ਚੈਟਸ ਨੂੰ WhatsApp ਦੇ ਅੰਦਰ ਪੂਰੀ ਤਰ੍ਹਾਂ ਸੁਰੱਖਿਅਤ ਰੱਖੇਗਾ। ਇਸਦਾ ਮਤਲਬ ਹੈ ਕਿ ਹੁਣ ਕੋਈ ਵੀ ਤੁਹਾਡੀ ਚੈਟ ਨੂੰ ਕਿਸੇ ਨੂੰ ਭੇਜ ਸਕੇਗਾ ਅਤੇ ਨਾ ਹੀ ਕਿਸੇ ਕੋਲ ਤੁਹਾਡੀ ਚੈਟ ਤੱਕ ਪਹੁੰਚਣ ਦਾ ਐਕਸੈਸ ਹੋਵੇਗਾ।

ਫੀਚਰ ਕਿਵੇਂ ਐਕਟੀਵੇਟ ਕਰਨਾ ਹੈ?

ਜੇਕਰ ਤੁਸੀਂ ਵੀ ਆਪਣੀਆਂ ਚੈਟਸ ਨੂੰ ਹੋਰ ਸੁਰੱਖਿਅਤ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਫੀਚਰ ਨੂੰ ਆਸਾਨੀ ਨਾਲ ਐਕਟਿਵ ਕਰ ਸਕਦੇ ਹੋ। ਜਾਣ ਲਓ ਸਟੈਪਸ-:

1. ਸਭ ਤੋਂ ਪਹਿਲਾਂ Google Play Store ਜਾਂ Apple App Store 'ਤੇ ਜਾ ਕੇ ਅਤੇ ਵਟਸਐਪ ਦੇ ਅਪਡੇਟ ਕੀਤੇ ਵਰਜਨ ਨੂੰ ਇੰਸਟਾਲ ਕਰਕੇ ਵਟਸਐਪ ਨੂੰ ਅਪਡੇਟ ਕਰੋ।
2. ਹੁਣ ਉਹ ਚੈਟ ਖੋਲ੍ਹੋ ਜਿਸ ਵਿੱਚ ਤੁਸੀਂ 'Advanced chat privacy' ਫੀਚਰ ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ।
3. ਚੈਟ 'ਤੇ ਜਾਓ ਅਤੇ ਵਿਅਕਤੀ ਦੇ ਨਾਮ 'ਤੇ ਟੈਪ ਕਰੋ।
4. ਫਿਰ 'Advanced chat privacy' ਆਪਸ਼ਨ ਨੂੰ ON ਕਰੋ।

ਬੱਸ, ਹੁਣ ਤੁਹਾਡੀਆਂ ਚੈਟਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ।

ਧਿਆਨ ਦੇਣ ਵਾਲੀਆਂ ਗੱਲਾਂ

'Advanced chat privacy' ਫੀਚਰ ਅਜੇ ਵੀ ਸਕ੍ਰੀਨਸ਼ਾਟ ਲੈਣ ਤੋਂ ਨਹੀਂ ਰੋਕਦਾ। ਹਾਲਾਂਕਿ, WhatsApp ਲਈ ਸਕ੍ਰੀਨਸ਼ਾਟ-ਬਲਾਕ ਕਰਨ ਵਾਲਾ ਫੀਚਰ ਪੇਸ਼ ਕਰਨਾ ਅਗਲਾ ਕਦਮ ਹੋ ਸਕਦਾ ਹੈ।
ਇਸ ਤੋਂ ਇਲਾਵਾ, WhatsApp ਨੇ ਹਾਲ ਹੀ ਵਿੱਚ ਇੱਕ ਹੋਰ ਵਧੀਆ ਫੀਚਰ ਲਾਂਚ ਕੀਤਾ ਹੈ, ਜੋ ਤੁਹਾਨੂੰ ਕਿਸੇ ਵੀ ਚੈਟ ਦੇ ਇੱਕ ਹਿੱਸੇ ਨੂੰ ਮਿਟਾਉਣ ਦੀ ਆਗਿਆ ਦਿੰਦੀ ਹੈ, ਜਿਸ ਨਾਲ ਤੁਸੀਂ ਆਪਣੀ ਪ੍ਰਾਈਵੇਸੀ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ।
ਵਟਸਐਪ ਦਾ ਇਹ ਨਵਾਂ ਅਪਡੇਟ ਤੁਹਾਡੀਆਂ ਚੈਟਸ ਦੀ ਸੁਰੱਖਿਆ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਂਦਾ ਹੈ। ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੋਵੇਗੀ ਕਿ ਤੁਹਾਡੀਆਂ ਚੈਟਾਂ ਲੀਕ ਹੋ ਜਾਣਗੀਆਂ। ਇਸ ਅਪਡੇਟ ਨਾਲ, ਵਟਸਐਪ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈਕੇ ਗੰਭੀਰ ਹੈ। ਇਸ ਲਈ ਦੇਰੀ ਨਾ ਕਰੋ, ਇਸ ਨਵੇਂ ਫੀਚਰ ਨੂੰ ਜਲਦੀ ਤੋਂ ਜਲਦੀ ਆਨ ਕਰੋ ਅਤੇ ਆਪਣੀਆਂ ਚੈਟਸ ਨੂੰ ਸੁਰੱਖਿਅਤ ਬਣਾਓ!

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
Punjab News: ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
Embed widget