WhatsApp New Update: ਹੁਣ ਗਰੁੱਪ 'ਚ ਸ਼ਾਮਲ ਕੀਤੇ ਜਾ ਸਕਦੇ ਹਨ 512 ਦੀ ਬਜਾਏ 1024 ਮੈਂਬਰ
ਗਰੁੱਪ 'ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ 512 ਸੀ, ਜਿਸ ਨੂੰ ਵਧਾ ਕੇ 1024 ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਤੁਸੀਂ ਵੱਡਾ ਗਰੁੱਪ ਬਣਾ ਸਕੋਗੇ। ਹੁਣ ਵਟਸਐਪ ਗਰੁੱਪ ਵਿੱਚ 1024 ਲੋਕਾਂ ਨੂੰ ਐਡ ਕੀਤਾ ਜਾ ਸਕਦਾ ਹੈ।
WhatsApp Group Members : ਵਟਸਐਪ ਆਪਣੇ ਯੂਜਰਾਂ ਦੇ ਇੰਟਰੈਸਟ ਨੂੰ ਬਣਾਈ ਰੱਖਣ ਅਤੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਖੇਤਰ 'ਚ ਕੰਮ ਕਰਨਾ ਜਾਰੀ ਰੱਖਦਾ ਹੈ। ਵਟਸਐਪ ਦੁਨੀਆ ਭਰ 'ਚ ਵਰਤੀ ਜਾਣ ਵਾਲੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਵਟਸਐਪ ਦਾ ਇੱਕ ਨਵਾਂ ਅਪਡੇਟ ਆ ਗਿਆ ਹੈ, ਜਿਸ ਦੇ ਤਹਿਤ ਹੁਣ ਤੁਸੀਂ ਇੱਕ ਵੱਡਾ ਗਰੁੱਪ ਬਣਾ ਸਕਦੇ ਹੋ।
ਪਹਿਲਾਂ ਜਦੋਂ ਤੁਸੀਂ ਵਟਸਐਪ 'ਤੇ ਇੱਕ ਗਰੁੱਪ ਬਣਾਉਂਦੇ ਸੀ ਤਾਂ ਤੁਸੀਂ ਇੱਕ ਗਰੁੱਪ 'ਚ ਸਿਰਫ਼ 512 ਮੈਂਬਰਾਂ ਨੂੰ ਜੋੜ ਸਕਦੇ ਸੀ, ਪਰ ਹੁਣ ਅਜਿਹਾ ਨਹੀਂ ਹੈ। ਵਟਸਐਪ ਨੇ ਗਰੁੱਪ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਹੈ। ਹੁਣ ਯੂਜ਼ਰਸ ਇਕ ਗਰੁੱਪ 'ਚ 1024 ਮੈਂਬਰ ਜੋੜ ਸਕਦੇ ਹਨ।
ਵਟਸਐਪ ਦੇ ਗਰੁੱਪ ਮੈਂਬਰਸ ਦੀ ਅਪਡੇਟ ਬਾਰੇ ਜਾਣਕਾਰੀ
Wabetainfo ਨਾਂਅ ਦੀ ਇੱਕ ਵੈਬਸਾਈਟ, ਜੋ ਵਟਸਐਪ ਦੇ ਨਵੇਂ ਅਪਡੇਟ 'ਤੇ ਆਪਣੀ ਨਜ਼ਰ ਰੱਖਦੀ ਹੈ, ਦੀ ਤਾਜ਼ਾ ਰਿਪੋਰਟ ਰਾਹੀਂ ਵਟਸਐਪ ਦੇ ਨਵੇਂ ਅਪਡੇਟਸ ਬਾਰੇ ਜਾਣਕਾਰੀ ਮਿਲੀ ਹੈ। ਰਿਪੋਰਟ ਮੁਤਾਬਕ ਹੁਣ ਤੱਕ ਐਂਡ੍ਰਾਇਡ ਅਤੇ ਆਈਓਐਸ ਵਟਸਐਪ ਬੀਟਾ ਦੋਵਾਂ 'ਚ ਗਰੁੱਪ 'ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ 512 ਸੀ, ਜਿਸ ਨੂੰ ਵਧਾ ਕੇ 1024 ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਤੁਸੀਂ ਵੱਡਾ ਗਰੁੱਪ ਬਣਾ ਸਕੋਗੇ। ਦੱਸ ਦੇਈਏ ਕਿ ਰਿਪੋਰਟ ਵਿੱਚ ਵਟਸਐਪ ਦੇ ਇਸ ਫੀਚਰ ਨਾਲ ਜੁੜਿਆ ਇੱਕ ਸਕ੍ਰੀਨਸ਼ਾਟ ਵੀ ਦੇਖਿਆ ਗਿਆ ਹੈ, ਜਿਸ 'ਚ ਵਟਸਐਪ ਗਰੁੱਪ ਵਿੱਚ 1024 ਲੋਕਾਂ ਨੂੰ ਐਡ ਕੀਤਾ ਜਾ ਸਕਦਾ ਹੈ।
ਵਟਸਐਪ ਦੇ ਨਵੇਂ ਫੀਚਰ ਨੂੰ ਚੈੱਕ ਕਿਵੇਂ ਕਰੀਏ?
ਕੀ ਤੁਸੀਂ ਜਾਣਦੇ ਹੋ ਕਿ ਇਹ ਕਿਵੇਂ ਪਤਾ ਕਰਨਾ ਹੈ ਕਿ ਤੁਹਾਨੂੰ ਵਟਸਐਪ ਦਾ ਇਹ ਨਵਾਂ ਅਪਡੇਟ ਮਿਲਿਆ ਹੈ ਜਾਂ ਨਹੀਂ? ਇਸ ਦੇ ਲਈ ਤੁਹਾਨੂੰ ਸਿਰਫ਼ ਇਹ ਕਰਨਾ ਹੋਵੇਗਾ ਕਿ ਤੁਹਾਨੂੰ ਆਪਣੇ ਵਟਸਐਪ ਅਕਾਊਂਟ ਤੋਂ ਇੱਕ ਨਵਾਂ ਗਰੁੱਪ ਬਣਾਉਣਾ ਹੋਵੇਗਾ, ਜਿਸ ਵਿੱਚ ਤੁਸੀਂ 512 ਤੋਂ ਵੱਧ ਮੈਂਬਰ ਜੋੜ ਸਕਦੇ ਹੋ।
ਇੱਕ ਹੋਰ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਪੁਰਾਣੇ ਵਟਸਐਪ ਗਰੁੱਪ 'ਚ ਨਵੇਂ ਮੈਂਬਰਾਂ ਨੂੰ ਜੋੜ ਕੇ WhatsApp ਦੇ ਅਪਗ੍ਰੇਡ ਦਾ ਪਤਾ ਲਗਾ ਸਕਦੇ ਹੋ। ਨਾਲ ਹੀ ਦੱਸ ਦੇਈਏ ਕਿ ਵਟਸਐਪ 'ਤੇ ਕਈ ਨਵੇਂ ਫੀਚਰਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿਸ 'ਚ ਪੋਲ (Pole), ਅਵਤਾਰ (Avtar), ਐਡਿਟ (Edit), ਵਾਇਸ ਸਟੇਟਸ ਅਪਡੇਟ (Voice Status Update) ਵਰਗੇ ਫੀਚਰਸ ਮੌਜੂਦ ਹਨ।