(Source: ECI/ABP News)
Whatsapp ਦਾ ਵੱਡਾ ਐਕਸ਼ਨ, 1,759,000 ਹੋਰ ਅਕਾਊਂਟਸ 'ਤੇ ਲਾਈ ਰੋਕ
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਆਪਣੇ ਕੰਮ 'ਚ ਹੋਰ ਪਾਰਦਰਸ਼ਿਤਾ ਲਿਆਉਣਾ ਜਾਰੀ ਰੱਖਾਂਗੇ ਤੇ ਭਵਿੱਖ ਦੀ ਰਿਪੋਰਟ 'ਚ ਆਪਣੀਆਂ ਕਾਰਵਾਈਆਂ ਤੇ ਕੋਸ਼ਿਸ਼ਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਕਰਨਗੇ।
![Whatsapp ਦਾ ਵੱਡਾ ਐਕਸ਼ਨ, 1,759,000 ਹੋਰ ਅਕਾਊਂਟਸ 'ਤੇ ਲਾਈ ਰੋਕ Whatsapp's biggest action, blocking 1,759,000 more accounts Whatsapp ਦਾ ਵੱਡਾ ਐਕਸ਼ਨ, 1,759,000 ਹੋਰ ਅਕਾਊਂਟਸ 'ਤੇ ਲਾਈ ਰੋਕ](https://feeds.abplive.com/onecms/images/uploaded-images/2022/01/02/df8ed7c7de62a17e13c6d057eb616309_original.jpeg?impolicy=abp_cdn&imwidth=1200&height=675)
WhatsApp Action: ਵਟਸਐਪ ਨੇ ਵੱਡੀ ਕਾਰਵਾਈ ਕੀਤੀ ਹੈ। ਵਟਸਐਪ ਨੇ ਆਈਟੀ ਨਿਯਮ 2021 ਤਹਿਤ ਨਵੰਬਰ ਮਹੀਨੇ 'ਚ ਭਾਰਤ 'ਚ 1,759,000 ਅਕਾਊਂਟਸ 'ਤੇ ਰੋਕ ਲਗਾ ਦਿੱਤੀ ਹੈ। ਵਟਸਐਪ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਈਟੀ ਨਿਯਮ 2021 ਅਨੁਸਾਰ ਨਵੰਬਰ ਮਹੀਨੇ ਲਈ 6ਵੀਂ ਮਹੀਨਾਵਾਰ ਰਿਪੋਰਟ ਪਬਲਿਸ਼ ਕੀਤੀ ਗਈ ਹੈ ਜਿਸ 'ਚ ਕਿ ਯੂਜ਼ਰਸ ਸੁਰੱਖਿਆ ਰਿਪੋਰਟ (Security Report) 'ਚ ਯੂਜ਼ਰਸ ਦੀਆਂ ਸ਼ਿਕਾਇਤਾਂ ਦੀ ਡਿਟੇਲ ਤੇ ਵਟਸਐਪ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਲ ਕੀਤੀਆਂ ਗਈਆਂ ਹਨ।
ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਕਾਰਵਾਈ
ਭਾਰਤ 'ਚ ਵਟਸਐਪ ਦੇ 40 ਕਰੋੜ ਤੋਂ ਵੱਧ ਯੂਜ਼ਰਸ ਹਨ ਜਿਨ੍ਹਾਂ ਵਿੱਚੋਂ ਨਵੰਬਰ 'ਚ 1.75 ਮਿਲੀਅਨ ਤੋਂ ਵੱਧ ਤੇ ਅਕਤੂਬਰ 'ਚ 2 ਮਿਲੀਅਨ ਤੋਂ ਵੱਧ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਆਪਣੇ ਯੂਜ਼ਰਸ ਨੂੰ ਸੁਰੱਖਿਅਤ ਰੱਖਣ ਲਈ ਆਰਟੀਫੀਸ਼ਅਲ ਇੰਟੈਲੀਜੈਂਸ (Artificial Intelligence) ਤੇ ਹੋਰ ਅਤਿ-ਆਧੁਨਿਕ ਤਕਨੀਕ ਡਾਟਾ ਵਿਗਿਆਨੀ ਤੇ ਮਾਹਰ (Experts) ਹੋਰ ਪ੍ਰਕ੍ਰਿਆਵਾਂ 'ਚ ਲਗਾਤਾਰ ਨਿਵੇਸ਼ ਕਰ ਰਹੇ ਹਨ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਆਪਣੇ ਕੰਮ 'ਚ ਹੋਰ ਪਾਰਦਰਸ਼ਿਤਾ ਲਿਆਉਣਾ ਜਾਰੀ ਰੱਖਾਂਗੇ ਤੇ ਭਵਿੱਖ ਦੀ ਰਿਪੋਰਟ 'ਚ ਆਪਣੀਆਂ ਕਾਰਵਾਈਆਂ ਤੇ ਕੋਸ਼ਿਸ਼ਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਕਰਨਗੇ।
ਨਵੇਂ IT ਨਿਯਮ ਜੋ ਪਿਛਲੇ ਸਾਲ ਮਈ ਵਿੱਚ ਲਾਗੂ ਹੋਏ ਸਨ, ਲਈ ਵੱਡੇ ਡਿਜੀਟਲ ਪਲੇਟਫਾਰਮਾਂ (5 ਮਿਲੀਅਨ ਤੋਂ ਵੱਧ ਉਪਭੋਗਤਾ) ਨੂੰ ਹਰ ਮਹੀਨੇ ਪਾਲਣਾ ਰਿਪੋਰਟਾਂ ਪ੍ਰਕਾਸ਼ਿਤ ਕਰਨ ਦੀ ਲੋੜ ਹੁੰਦੀ ਹੈ। ਪ੍ਰਾਪਤ ਹੋਈਆਂ ਸ਼ਿਕਾਇਤਾਂ ਤੇ ਕਾਰਵਾਈਆਂ ਦਾ ਵੇਰਵਾ ਦਿੰਦੇ ਹੋਏ WhatsApp ਦੇ ਬੁਲਾਰੇ ਨੇ ਕਿਹਾ, "ਅਸੀਂ ਆਪਣੇ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣਾ ਜਾਰੀ ਰੱਖਾਂਗੇ ਤੇ ਭਵਿੱਖ ਦੀਆਂ ਰਿਪੋਰਟਾਂ ਵਿੱਚ ਸਾਡੇ ਯਤਨਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਕਰਾਂਗੇ।"
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)