(Source: ECI/ABP News)
WhatsApp ਸੇਵਾ 2 ਘੰਟੇ ਬਾਅਦ ਬਹਾਲ, ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ
ਕਰੀਬ 2 ਘੰਟੇ ਵਟਸਐਪ ਸਰਵਰ ਡਾਊਨ ਰਹਿਣ ਤੋਂ ਬਾਅਦ ਮੇਟਾ ਕੰਪਨੀ ਦੀ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮੈਟਾ ਦੀ ਮਸ਼ਹੂਰ ਇੰਸਟੈਂਟ ਮੈਸੇਜ ਐਪ ਵਟਸਐਪ, ਜਿਸ ਦੀ ਕਰੋੜਾਂ ਲੋਕ ਵਰਤੋਂ ਕਰ ਰਹੇ ਹਨ, ਨੇ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ।
![WhatsApp ਸੇਵਾ 2 ਘੰਟੇ ਬਾਅਦ ਬਹਾਲ, ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ WhatsApp service restored after 2 hours, users around the world continue to be upset due to server shutdown WhatsApp ਸੇਵਾ 2 ਘੰਟੇ ਬਾਅਦ ਬਹਾਲ, ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ](https://feeds.abplive.com/onecms/images/uploaded-images/2022/10/25/96acbacb8a362a36710019e37dce7ced1666686867427544_original.jpg?impolicy=abp_cdn&imwidth=1200&height=675)
WhatsApp Outage: ਕਰੀਬ 2 ਘੰਟੇ ਵਟਸਐਪ ਸਰਵਰ ਡਾਊਨ ਰਹਿਣ ਤੋਂ ਬਾਅਦ ਮੇਟਾ ਕੰਪਨੀ ਦੀ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮੈਟਾ ਦੀ ਮਸ਼ਹੂਰ ਇੰਸਟੈਂਟ ਮੈਸੇਜ ਐਪ ਵਟਸਐਪ, ਜਿਸ ਦੀ ਕਰੋੜਾਂ ਲੋਕ ਵਰਤੋਂ ਕਰ ਰਹੇ ਹਨ, ਨੇ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਭਾਰਤ ਵਿੱਚ ਇਸ ਸਮੇਂ ਲੋਕ ਇਸ ਰਾਹੀਂ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਵਟਸਐਪ ਦੇ ਕੰਮ ਨਾ ਕਰਨ ਕਾਰਨ ਲੋਕ ਨਾ ਤਾਂ ਗਰੁੱਪ ਚੈਟ 'ਤੇ ਮੈਸੇਜ ਭੇਜ ਸਕਦੇ ਹਨ ਅਤੇ ਨਾ ਹੀ ਵਿਅਕਤੀਗਤ ਤੌਰ 'ਤੇ। ਡਾਊਨ ਡਿਟੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਟਸਐਪ ਇਸ ਸਮੇਂ ਲੱਖਾਂ ਲੋਕਾਂ ਲਈ ਕੰਮ ਨਹੀਂ ਕਰ ਰਿਹਾ ਹੈ। ਇਸ ਨਕਸ਼ੇ ਮੁਤਾਬਕ ਮੁੰਬਈ, ਦਿੱਲੀ, ਕੋਲਕਾਤਾ ਅਤੇ ਲਖਨਊ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਹਰ ਜਗ੍ਹਾ ਲੋਕ ਇਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)