WhatsApp ਵੱਲੋਂ ਭਾਰਤ ਸਰਕਾਰ ਤੇ ਮੁਕੱਦਮਾ ਦਰਜ
WhatsApp ਨੇ ਭਾਰਤ ਸਰਕਾਰ ਤੇ ਦਰਜ ਕੀਤਾ ਮੁਕੱਦਮਾ
ਨਵੀਂ ਦਿੱਲੀ: WhatsApp ਨੇ ਭਾਰਤ ਸਰਕਾਰ ਤੇ ਮੁਕੱਦਮਾ ਦਰਜ ਕੀਤਾ ਹੈ। WhatsApp ਦਾ ਕਹਿਣਾ ਹੈ ਕਿ ਨਵੇਂ IT ਨਿਯਮਾਂ ਦੇ ਨਾਲ ਪ੍ਰਾਈਵੇਸੀ ਖਤਮ ਹੋਏਗੀ।ਇਸ ਮਗਰੋਂ WhatsApp ਨੇ ਭਾਰਤ ਸਰਕਾਰ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਕੇਸ ਫਾਇਲ ਕੀਤਾ ਹੈ।
ਇਸ ਕੇਸ ਵਿੱਚ ਅੱਜ ਤੋਂ ਲਾਗੂ ਹੋਣ ਵਾਲੇ ਨਵੇਂ ਆਈਟੀ ਨਿਯਮਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।ਵ੍ਹਟਸਐਪ ਬਨਾਮ ਭਾਰਤ ਸਰਕਾਰ ਦਾ ਕੇਸ ਮੰਗਲਵਾਰ ਨੂੰ, 25 ਮਈ ਨੂੰ ਫਾਇਲ ਕੀਤਾ ਗਿਆ ਸੀ।ਮੈਂਸੇਜਰ ਐਪ ਨੂੰ ਖਦਸ਼ਾ ਹੈ ਕਿ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਪ੍ਰਭਾਵਿਤ ਹੋਏਗੀ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
ਦਰਅਸਲ, ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ ਭਾਰਤ ਦੇ ਆਈਟੀ ਮੰਤਰਾਲੇ ਦੇ ਵੱਲੋਂ ਡਿਜੀਟਲ ਕੌਨਟੈਂਟ ਨੂੰ ਰੈਗੂਲੇਟ ਕਰਨ ਦੇ ਲਈ 3 ਮਹੀਨੇ ਦੇ ਅੰਦਰ ਕੰਪਲਾਇੰਸ ਅਧਿਕਾਰੀ, ਨੋਡਲ ਅਧਿਕਾਰੀ ਆਦਿ ਦੀ ਨਿਯੁਕਤੀ ਕਰਨ ਦੇ ਨਿਰਦੇਸ਼ ਦਿੱਤੇ ਸੀ।ਮਹੱਤਵਪੂਰਨ ਹੈ ਕਿ ਇਨ੍ਹਾਂ ਸਾਰਿਆਂ ਦਾ ਕਾਰਜ ਖੇਤਰ ਭਾਰਤ ਵਿੱਚ ਹੋਵੇ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ ਦੇ ਤਹਿਤ ਕੰਪਨੀਆਂ ਨੂੰ ਕੰਪਲਾਇੰਸ ਅਧਿਕਾਰੀ ਨੂੰ ਨਿਯੁਕਤ ਕਰਨ ਹੋਏਗਾ ਅਤੇ ਉਸਦਾ ਨਾਮ ਅਤੇ ਕੌਨਟੈਕਟ ਐਡਰੈੱਸ ਭਾਰਤ ਵਿੱਚ ਹੋਣਾ ਜ਼ਰੂਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :