(Source: ECI/ABP News/ABP Majha)
WhatsApp Trick : 250 ਲੋਕਾਂ ਨੂੰ ਇਕੱਠੇ ਕਰਨਾ ਹੈ Happy New Year ਵਿਸ਼ ਤਾਂ ਅਪਣਾਓ ਇਹ ਤਰੀਕਾ
ਦਰਅਸਲ ਵਟਸਐਪ 'ਤੇ ਇਕੋ ਸਮੇਂ ਸਿਰਫ਼ 5 ਲੋਕਾਂ ਨੂੰ ਹੀ ਮੈਸੇਜ ਭੇਜਿਆ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਇਕ ਅਜਿਹਾ ਤਰੀਕਾ ਲੱਭ ਰਹੇ ਹੋਵੋਗੇ
WhatsApp Trick : ਅੱਜ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਸਾਲ ਦੇ ਪਹਿਲੇ ਦਿਨ ਸਵੇਰ ਤੋਂ ਹੀ ਤੁਹਾਨੂੰ ਵਟਸਐਪ (WhatsApp Group) 'ਤੇ ਦੋਸਤਾਂ ਤੇ ਰਿਸ਼ਤੇਦਾਰਾਂ ਵੱਲੋਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਸੁਨੇਹੇ ਮਿਲਣਗੇ। ਸੁਨੇਹੇ ਭੇਜਣ ਵਾਲੇ ਸੈਂਕੜੇ ਲੋਕ ਹੋ ਸਕਦੇ ਹਨ। ਤੁਸੀਂ ਸੰਦੇਸ਼ ਭੇਜਣ ਵਾਲਿਆਂ ਨੂੰ ਜਵਾਬ ਵੀ ਦੇਣਾ ਚਾਹ ਸਕਦੇ ਹੋ ਪਰ ਤੁਹਾਨੂੰ ਇਕ ਵਾਰ 'ਚ ਇੰਨੇ ਲੋਕਾਂ ਨੂੰ ਸੰਦੇਸ਼ ਭੇਜਣ ਦਾ ਕੋਈ ਵਿਕਲਪ ਨਹੀਂ ਮਿਲੇਗਾ। ਦਰਅਸਲ ਵਟਸਐਪ (WhatsApp) 'ਤੇ ਇਕੋ ਸਮੇਂ ਸਿਰਫ਼ 5 ਲੋਕਾਂ ਨੂੰ ਹੀ ਮੈਸੇਜ ਭੇਜਿਆ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਇਕ ਅਜਿਹਾ ਤਰੀਕਾ ਲੱਭ ਰਹੇ ਹੋਵੋਗੇ ਜਿਸ ਰਾਹੀਂ ਇਕ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਸੰਦੇਸ਼ ਭੇਜੇ ਜਾ ਸਕਣ। ਆਓ ਤੁਹਾਨੂੰ ਦੱਸਦੇ ਹਾਂ ਇਕ ਟ੍ਰਿਕ ਜਿਸ ਰਾਹੀਂ ਤੁਸੀਂ ਇਕ ਵਾਰ 'ਚ ਗਰੁੱਪ ਬਣਾਏ ਬਿਨਾਂ 200 ਤੋਂ ਵੱਧ ਲੋਕਾਂ ਨੂੰ (WhatsApp) 'ਤੇ ਆਸਾਨੀ ਨਾਲ ਮੈਸੇਜ ਭੇਜ ਸਕਦੇ ਹੋ।
ਇਹ ਉਹ ਖਾਸ ਤਰੀਕਾ ਹੈ
ਜੇਕਰ ਤੁਸੀਂ ਵਟਸਐਪ 'ਤੇ ਇਕ ਵਾਰ 'ਚ 200 ਤੋਂ ਵੱਧ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ, ਤਾਂ ਇਸ ਦਾ ਖਾਸ ਤਰੀਕਾ ਹੈ ਬ੍ਰਾਡਕਾਸਟ ਮੈਸੇਜ। ਇਸ ਦੀ ਵਰਤੋਂ ਕਰਨ ਦਾ ਇਹ ਤਰੀਕਾ ਹੈ।
- ਸਭ ਤੋਂ ਪਹਿਲਾਂ ਆਪਣੇ ਫੋਨ 'ਤੇ WhatsApp ਖੋਲ੍ਹੋ
- ਹੁਣ WhatsApp ਸਕਰੀਨ ਦੇ ਉੱਪਰ ਸੱਜੇ ਪਾਸੇ ਤਿੰਨ ਡਾਟਸ ਦਿਖਾਈ ਦੇਣਗੇ, ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ
- ਇਸ 'ਤੇ ਕਲਿੱਕ ਕਰਨ ਤੋਂ ਬਾਅਦ New Broadcast ਲਿਖਿਆ ਜਾਵੇਗਾ। ਹੁਣ ਤੁਹਾਨੂੰ ਇਸ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ
- ਜਿਵੇਂ ਹੀ ਤੁਸੀਂ ਨਿਊ ਬ੍ਰੌਡਕਾਸਟ 'ਤੇ ਕਲਿੱਕ ਕਰੋਗੇ, ਤੁਹਾਨੂੰ ਤੁਹਾਡੇ ਉਨ੍ਹਾਂ ਸੰਪਰਕਾਂ ਦਾ ਵੇਰਵਾ ਮਿਲ ਜਾਵੇਗਾ ਜੋ ਵਟਸਐਪ 'ਤੇ ਹਨ।
- ਹੁਣ ਉਨ੍ਹਾਂ ਲੋਕਾਂ ਨੂੰ ਚੁਣੋ ਜਿਨ੍ਹਾਂ ਨੂੰ ਤੁਸੀਂ ਸੁਨੇਹਾ ਭੇਜਣਾ ਚਾਹੁੰਦੇ ਹੋ।
- ਇੱਥੇ ਤੁਸੀਂ 50 ਜਾਂ 100 ਨਹੀਂ ਬਲਕਿ 256 ਲੋਕਾਂ ਨੂੰ ਜੋੜ ਕੇ ਸੰਦੇਸ਼ ਭੇਜ ਸਕਦੇ ਹੋ।
- ਆਪਣੀ ਲੋੜ ਮੁਤਾਬਕ ਲੋਕਾਂ ਨੂੰ ਚੁਣੋ ਅਤੇ ਫਿਰ ਮੈਸੇਜ ਲਿਖ ਕੇ ਭੇਜੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin