ਪੜਚੋਲ ਕਰੋ

ਹੁਣ WhatsApp ਦੀ ਵਰਤੋਂ ਖਤਰਨਾਕ! ਜਾਣੋ ਕੀ ਹੈ ਡਾਟਾ ਪ੍ਰਾਈਵੇਸੀ ਪਾਲਿਸੀ

ਮੁੱਖ ਅਪਡੇਟ 'ਚ ਵਟਸਐਪ ਦੀ ਸਰਵਿਸ, ਡਾਟਾ ਨੂੰ ਪ੍ਰੋਸੈਸ ਕਰਨ, ਫੇਸਬੁੱਕ ਦੀਆਂ ਹੋਰ ਸਰਵਿਸਜ਼ ਦੇ ਵਟਸਐਪ ਚੈਟ ਨੂੰ ਸਟੋਰ ਤੇ ਮੈਨੇਜ ਕਰਨ 'ਤੇ ਵਟਸਐਪ ਫੇਸਬੁੱਕ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਫੇਸਬੁੱਕ ਕੰਪਨੀ ਦੇ ਪ੍ਰੋਡਕਟਸ ਵਿੱਚ ਇੰਟੀਗ੍ਰੇਸ਼ਨ ਕਰੇਗਾ, ਇਸ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ।

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨਵਾਂ ਡਾਟਾ ਪ੍ਰਾਈਵੇਸੀ ਨਿਯਮ ਲੈ ਕੇ ਆ ਰਹੀ ਹੈ। ਇਸ ਤੋਂ ਬਾਅਦ ਦੁਨੀਆਂ ਭਰ 'ਚ ਵਟਸਐਪ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਅਪਡੇਟ ਮੁਤਾਬਕ ਵਟਸਐਪ ਯੂਜ਼ਰ ਡਾਟਾ ਨੂੰ ਫੇਸਬੁੱਕ ਦੀਆਂ ਹੋਰ ਕੰਪਨੀਆਂ ਨਾਲ ਸ਼ੇਅਰ ਕਰੇਗਾ। ਅਪਡੇਟ 'ਚ ਕਿਹਾ ਗਿਆ ਕਿ ਵਟਸਐਪ ਦੀ ਸਰਵਿਸ ਜਾਰੀ ਰੱਖਣ ਲਈ ਯੂਜ਼ਰਸ ਨੂੰ 8 ਫਰਵਰੀ, 2021 ਤਕ ਨਵੀਂ ਡਾਟਾ ਸ਼ੇਅਰਿੰਗ ਪਾਲਿਸੀ ਨੂੰ ਮੰਨਣਾ ਹੋਵੇਗਾ ਜਾਂ ਉਹ ਐਪ ਨੂੰ ਅਨਇੰਸਟਾਲ ਕਰ ਸਕਦੇ ਹਨ। ਜਾਣਦੇ ਹਾਂ ਵਟਸਐਪ ਦੀ ਨਵੀਂ ਪਾਲਿਸੀ 'ਤੇ ਤੁਹਾਡੇ ਕੋਲ ਕੀ ਹੈ ਵਿਕਲਪ। ਨਵੇ ਵਟਸਐਪ ਅਪਡੇਟ 'ਚ ਕੀ ਹੈ? ਨਵੀਂ ਅਪਡੇਟ 'ਚ ਲਿਖਿਆ ਹੈ, 'ਵਟਸਐਪ ਆਪਣੀਆਂ ਸ਼ਰਤਾਂ ਤੇ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰ ਰਿਹਾ ਹੈ। ਮੁੱਖ ਅਪਡੇਟ 'ਚ ਵਟਸਐਪ ਦੀ ਸਰਵਿਸ, ਡਾਟਾ ਨੂੰ ਪ੍ਰੋਸੈਸ ਕਰਨ, ਫੇਸਬੁੱਕ ਦੀਆਂ ਹੋਰ ਸਰਵਿਸਜ਼ ਦੇ ਵਟਸਐਪ ਚੈਟ ਨੂੰ ਸਟੋਰ ਤੇ ਮੈਨੇਜ ਕਰਨ 'ਤੇ ਵਟਸਐਪ ਫੇਸਬੁੱਕ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਫੇਸਬੁੱਕ ਕੰਪਨੀ ਦੇ ਪ੍ਰੋਡਕਟਸ ਵਿੱਚ ਇੰਟੀਗ੍ਰੇਸ਼ਨ ਕਰੇਗਾ, ਇਸ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਅੱਗੇ ਲਿਖਿਆ ਹੈ, Agree 'ਤੇ ਟੈਪ ਕਰਕੇ ਤੁਸੀਂ 8 ਫਰਵਰੀ, 2021 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਸ਼ਰਤਾਂ 'ਤੇ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰ ਰਹੇ ਹਨ। ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰਨਾ ਚਾਹੁੰਦੇ ਹੋ ਜਾਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ Help Center 'ਤੇ ਜਾ ਸਕਦੇ ਹੋ। ਕੀ ਨਵੀਂ ਪਾਲਿਸੀ ਦਾ ਮਤਲਬ ਨਵੀਂ ਪਾਲਿਸੀ ਦਾ ਮਤਲਬ ਹੈ ਕਿ ਵਟਸਐਪ ਦੇ ਕੋਲ ਤੁਹਾਡਾ ਜਿੰਨਾ ਵੀ ਡਾਟਾ ਹੈ, ਉਹ ਹੁਣ ਫੇਸਬੁੱਕ ਦੀਆਂ ਦੂਜੀਆਂ ਕੰਪਨੀਆਂ ਦੇ ਨਾਲ ਵੀ ਸ਼ੇਅਰ ਕੀਤਾ ਜਾਵੇਗਾ। ਇਸ ਡਾਟਾ 'ਚ ਲੋਕੇਸ਼ਨ ਦੀ ਜਾਣਕਾਰੀ, IP ਐਡਰੈਸ, ਟਾਇਮ ਜ਼ੋਨ, ਫੋਨ ਮਾਡਲ, ਆਪਰੇਟਿੰਗ ਸਿਸਟਮ, ਬੈਟਰੀ ਲੈਵਲ, ਸਿਗਨਲ ਸਟ੍ਰੈਂਥ, ਬ੍ਰਾਊਜ਼ਰ, ਮੋਬਾਇਲ ਨੈਟਵਰਕ, ISP, ਭਾਸ਼ਾ, ਟਾਇਮ ਜ਼ੋਨ ਤੇ IMEI ਨੰਬਰ ਸ਼ਾਮਲ ਹੈ। ਏਨਾ ਹੀ ਨਹੀਂ, ਤੁਸੀਂ ਕਿਸ ਤਰ੍ਹਾਂ ਮੈਸੇਜ ਜਾਂ ਕਾਲ ਕਰਦੇ ਹੋ ਕਿਹੜੇ ਗਰੁੱਪ ਨਾਲ ਜੁੜੇ ਹੋ, ਤੁਹਾਡਾ ਸਟੇਟਸ, ਪ੍ਰੋਫਾਇਲ ਫੋਟੋ ਤੇ ਲਾਸਟ ਸੀਨ ਤਕ ਸ਼ੇਅਰ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਡਾਟਾ ਦਾ ਉਪਯੋਗ ਵਿਸ਼ਲੇਸ਼ਣ ਸਬੰਧੀ ਉਦੇਸ਼ ਲਈ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਫੇਸਬੁੱਕ ਦੇ ਕੋਲ ਪਹਿਲਾਂ ਤੋਂ ਜ਼ਿਆਦਾ ਡਾਟਾ ਦਾ ਐਕਸੈਸ ਹੋਵੇਗਾ ਤੇ ਫੇਸਬੁੱਕ ਦੀਆਂ ਹੋਰ ਕੰਪਨੀਆਂ ਇਸ ਦਾ ਇਸਤੇਮਾਲ ਤੁਹਾਡੇ ਤਕ ਆਪਣੇ ਪ੍ਰੋਡਕਟਸ ਜ਼ਰੀਏ ਪਹੁੰਚ ਕਰਨਗੀਆਂ। ਅਜਿਹੇ ਦੌਰ 'ਚ ਜਦੋਂ ਡਾਟਾ ਦਾ ਇਕ ਉਪਯੋਗੀ ਚੀਜ਼ ਬਣ ਗਿਆ ਹੈ। ਇਸ ਨੂੰ ਸ਼ੇਅਰ ਕਰਕੇ ਫੇਸਬੁੱਕ ਤੇ ਉਸ ਦੀਆਂ ਕੰਪਨੀਆਂ ਵੱਡਾ ਲਾਭ ਕਮਾਉਣਾ ਚਾਹੁੰਦੀਆਂ ਹਨ। ਕੀ ਵਟਸਐਪ ਡਿਲੀਟ ਕਰਨ ਨਾਲ ਬਣੇਗੀ ਗੱਲ? ਜੇਕਰ ਤੁਸੀਂ ਆਪਣਾ ਡਾਟਾ ਸ਼ੇਅਰ ਨਹੀਂ ਕਰਨਾ ਚਾਹੁੰਦੇ ਤਾਂ ਫੋਨ 'ਚੋਂ ਐਪ ਅਨਇੰਸਟਾਲ ਕਰਨ ਬਾਰੇ ਸੋਚ ਸਕਦੇ ਹੋ। ਹਾਲਾਂਕਿ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਜਿੰਨ੍ਹਾਂ ਵੀ ਡਾਟਾ ਸਟੋਰ ਕੀਤਾ ਗਿਆ ਹੈ, ਉਹ ਤੁਰੰਤ ਡਿਲੀਟ ਹੋ ਜਾਵੇਗਾ। ਵਟਸਐਪ 'ਤੇ ਇਹ ਲੰਬੇ ਸਮੇਂ ਤਕ ਸਟੋਰ ਰਹਿ ਸਕਦਾ ਹੈ। ਵਟਸਐਪ ਦੇ ਮੁਤਾਬਕ ਜਦੋਂ ਵੀ ਅਕਾਊਂਟ ਡਿਲੀਟ ਕਰੋ ਤਾਂ ਧਿਆਨ ਰੱਖੋ ਕਿ ਤੁਹਾਡੇ ਵੱਲੋਂ ਬਣਾਏ ਗਏ ਗਰੁੱਪਾਂ ਦੀ ਜਾਣਕਾਰੀ ਜਾਂ ਹੋਰ ਲੋਕਾਂ ਦੇ ਨਾਲ ਕੀਤੀ ਗਈ ਜਾਣਕਾਰੀ ਨੂੰ ਪ੍ਰਭਾਵਿਤ ਨਹੀਂ ਕਰਦਾ। ਕੀ ਹੈ ਆਖਰੀ ਰਾਹ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 8000 ਸ਼ਬਦਾਂ ਤੋਂ ਵੀ ਜ਼ਿਆਦਾ ਲੰਬੀ ਹੈ। ਇਸ 'ਚ ਇੱਕ ਤਰ੍ਹਾਂ ਦੇ ਕਾਨੂੰਨੀ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਆਮ ਆਦਮੀ ਨੂੰ ਆਸਾਨੀ ਨਾਲ ਸਮਝ 'ਚ ਨਾ ਆਵੇ। ਅਜਿਹੇ 'ਚ ਜੇਕਰ ਵਟਸਐਪ ਦੇ ਨਵੇਂ ਨਿਯਮਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਬਿਹਤਰ ਹੋਵੇਗਾ ਕਿ ਤੁਸੀਂ Signal messenger ਜਿਹੇ ਕਿਸੇ ਹੋਰ ਐਪ ਦਾ ਇਸਤੇਮਾਲ ਕਰੋ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
ਪੰਜਾਬ 'ਚ ਸੋਮਵਾਰ ਨੂੰ ਜਨਤਕ ਛੁੱਟੀ, ਜਾਣੋ ਦੀਵਾਲੀ ਤੋਂ ਲੈ ਕੇ ਕਿੰਨੇ ਦਿਨ ਵਿਦਿਅਕ-ਸਰਕਾਰੀ ਅਦਾਰੇ ਰਹਿਣਗੇ ਬੰਦ? ਨੋਟੀਫਿਕੇਸ਼ਨ ਜਾਰੀ...
Political News: ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
ਵੱਡਾ ਸਿਆਸੀ ਧਮਾਕਾ, 2 ਸੀਨੀਅਰ ਆਗੂ 'ਭਾਜਪਾ' 'ਚ ਹੋਏ ਸ਼ਾਮਲ, ਜਾਣੋ ਕਿਸ ਪਾਰਟੀ ਨਾਲ ਹੋਇਆ ਖੇਲਾ?
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਨਵੰਬਰ 2026
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
Embed widget