ਪੜਚੋਲ ਕਰੋ

ਹੁਣ ਜ਼ਿਆਦਾ ਸੁਰੱਖਿਅਤ ਹੋਵੇਗਾ ਵੱਟਸਐਪ, ਲੌਗਿਨ ਲਈ ਡਬਲ ਵੈਰੀਫਿਕੇਸ਼ਨ ਦੇ ਨਾਲ Undo ਆਪਸ਼ਨ ਵੀ ਮਿਲੇਗਾ

ਵੱਟਸਐਪ ਹੁਣ ਤੁਹਾਡੇ ਅਕਾਊਂਟੀ ਦੀ ਪੂਰੀ ਲੌਗਇਨ ਪ੍ਰਕਿਰਿਆ ਨੂੰ ਸੁਰੱਖਿਅਤ ਕਰਨ ਲਈ ਡਬਲ ਵੈਰੀਫ਼ਿਕੇਸ਼ਨ ਕੋਡ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਵੱਟਸਐਪ ਅਕਾਊਂਟ 'ਚ ਲੌਗਇਨ ਕਰਨ ਵੇਲੇ ਸੁਰੱਖਿਆ ਹੋਰ ਜ਼ਿਆਦਾ ਪੁਖ਼ਤਾ ਹੋ ਜਾਵੇਗੀ।

ਵੱਟਸਐਪ ਹੁਣ ਤੁਹਾਡੇ ਅਕਾਊਂਟੀ ਦੀ ਪੂਰੀ ਲੌਗਇਨ ਪ੍ਰਕਿਰਿਆ ਨੂੰ ਸੁਰੱਖਿਅਤ ਕਰਨ ਲਈ ਡਬਲ ਵੈਰੀਫ਼ਿਕੇਸ਼ਨ ਕੋਡ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਵੱਟਸਐਪ ਅਕਾਊਂਟ 'ਚ ਲੌਗਇਨ ਕਰਨ ਵੇਲੇ ਸੁਰੱਖਿਆ ਹੋਰ ਜ਼ਿਆਦਾ ਪੁਖ਼ਤਾ ਹੋ ਜਾਵੇਗੀ। ਇਹ ਨਵਾਂ ਫੀਚਰ ਐਂਡਰਾਇਡ ਅਤੇ ਆਈਓਐਸ ਦੋਵਾਂ ਯੂਜਰਾਂ ਲਈ ਉਪਲੱਬਧ ਹੋਵੇਗਾ।

ਵੱਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਵੇਬੀਟਾਇੰਫੋ (WABetaInfo) ਦੀ ਰਿਪੋਰਟ ਮੁਤਾਬਕ ਇਸ ਫੀਚਰ ਦੀ ਮਦਦ ਨਾਲ ਇਕ ਤੋਂ ਜ਼ਿਆਦਾ ਡਿਵਾਈਸ 'ਚ ਲੌਗਇਨ ਕਰਨ ਤੋਂ ਪਹਿਲਾਂ ਉਸ ਵੱਟਸਐਪ ਅਕਾਊਂਟ ਨੂੰ ਵੈਰੀਫਾਈ ਕਰਨਾ ਹੋਵੇਗਾ। ਫੀਚਰ ਦੇ ਆਉਣ ਤੋਂ ਬਾਅਦ ਜਦੋਂ ਤੁਸੀਂ ਕਿਸੇ ਹੋਰ ਡਿਵਾਈਸ 'ਤੇ ਆਪਣੇ ਵੱਟਸਐਪ ਨੂੰ ਲੌਗ-ਇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਪੁਰਾਣੀ ਡਿਵਾਈਸ 'ਤੇ 6 ਅੰਕਾਂ ਦਾ ਕੋਡ ਮਿਲੇਗਾ। ਇਸ ਕੋਡ ਨੂੰ ਤੁਹਾਨੂੰ ਆਪਣੇ ਨਵੇਂ ਡਿਵਾਈਸ 'ਤੇ ਪਾਉਣਾ ਹੋਵੇਗਾ। ਕੋਡ ਦੇ ਮੈਚ ਹੋਣ ਤੋਂ ਬਾਅਦ ਹੀ ਤੁਸੀਂ ਨਵੀਂ ਡਿਵਾਈਸ 'ਤੇ ਵੱਟਸਐਪ ਨੂੰ ਲੌਗਇਨ ਕਰ ਸਕੋਗੇ।

ਵੈਰੀਫ਼ਿਕੇਸ਼ਨ ਪ੍ਰੋਸੈੱਸ ਹੋਵੇਗਾ ਮਜ਼ਬੂਤ

6 ਅੰਕਾਂ ਦਾ ਕੋਡ ਵੈਰੀਫ਼ਿਕੇਸ਼ਨ ਪ੍ਰੋਸੈੱਸ ਨੂੰ ਮਜ਼ਬੂਤ ਕਰੇਗਾ। ਜਦੋਂ ਵੀ ਤੁਸੀਂ ਕਿਸੇ ਨਵੇਂ ਫ਼ੋਨ ਤੋਂ ਵੱਟਸਐਪ ਲੌਗਇਨ ਕਰਦੇ ਹੋ ਤਾਂ ਚੈਟਾਂ ਨੂੰ ਲੋਡ ਕਰਨ ਅਤੇ ਬੈਕਅੱਪ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ 6 ਅੰਕਾਂ ਦਾ ਆਟੋਮੈਟਿਕ ਕੋਡ ਭੇਜਿਆ ਜਾਂਦਾ ਹੈ। ਅਜਿਹਾ ਜਾਣਕਾਰੀ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਵੱਟਸਐਪ 'ਤੇ ਫਰਜ਼ੀ ਲੌਗਇਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਡਬਲ ਵੈਰੀਫਿਕੇਸ਼ਨ ਕੋਡ ਦਾ ਉਦੇਸ਼ ਵੱਟਸਐਪ ਲੌਗਇਨ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਅਤੇ ਅਕਾਊਂਟ ਦੀ ਨਿੱਜੀ ਜਾਣਕਾਰੀ ਤੇ ਡਾਟਾ ਦੀ ਦੁਰਵਰਤੋਂ ਨੂੰ ਰੋਕਣਾ ਹੈ।

ਨੋਟੀਫਿਕੇਸ਼ਨ ਰਾਹੀਂ ਦਿੱਤੀ ਜਾਵੇਗੀ ਜਾਣਕਾਰੀ

ਰਿਪੋਰਟ ਮੁਤਾਬਕ ਇਸ ਫੀਚਰ ਦੇ ਆਉਣ ਤੋਂ ਬਾਅਦ ਜਦੋਂ ਤੁਸੀਂ ਨਵੇਂ ਡਿਵਾਈਸ 'ਤੇ ਪੁਰਾਣੇ ਵੱਟਸਐਪ 'ਤੇ ਲੌਗਇਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਕ ਨੋਟੀਫ਼ਿਕੇਸ਼ਨ ਮਿਲੇਗਾ। ਇਸ 'ਚ ਲਿਖਿਆ ਹੋਵੇਗਾ ਕਿ ਇਹ ਵੱਟਸਐਪ ਅਕਾਊਂਟ ਕਿਸੇ ਵੀ ਡਿਵਾਈਸ 'ਤੇ ਪਹਿਲਾਂ ਤੋਂ ਹੀ ਲੌਗਇਨ ਹੈ। ਜੇਕਰ ਤੁਸੀਂ ਅਜੇ ਵੀ ਵੱਟਸਐਪ 'ਤੇ ਲੌਗਇਨ ਕਰਨਾ ਚਾਹੁੰਦੇ ਹੋ ਤਾਂ ਪੁਰਾਣੇ ਡਿਵਾਈਸ 'ਚ ਭੇਜੇ ਗਏ ਕੋਡ ਨੂੰ ਨਵੀਂ ਡਿਵਾਈਸ 'ਤੇ ਐਂਟਰ ਕਰਨਾ ਹੋਵੇਗਾ। ਇਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੋਈ ਉਨ੍ਹਾਂ ਦੇ ਅਕਾਊਂਟ 'ਚ ਲੌਗਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਦੂਜਾ ਵੈਰੀਫ਼ਿਕੇਸ਼ਨ ਕੋਡ ਸ਼ੇਅਰ ਨਹੀਂ ਕਰਨਗੇ।

ਟਾਪ ਹੈਡਲਾਈਨ

BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Airtel Plan Recharge: ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...
ਏਅਰਟੈੱਲ ਦਾ ਸਸਤਾ ਫੈਮਿਲੀ ਪਲਾਨ, ਸਿਰਫ਼ ਇੱਕ ਰੀਚਾਰਜ 'ਚ ਚੱਲਣਗੇ 2 ਸਿਮ, 1 ਸਾਲ ਦੀ JioHotstar ਸਬਸਕ੍ਰਿਪਸ਼ਨ ਸਣੇ ਇਹ ਲਾਭ...
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Embed widget