ਪੜਚੋਲ ਕਰੋ
WhatsApp 'ਤੇ ਅੱਖਾਂ ਗਾਲਣ ਵਾਲਿਆਂ ਲਈ ਖ਼ੁਸ਼ਬਰੀ

ਸੰਕੇਤਕ ਤਸਵੀਰ
ਨਵੀਂ ਦਿੱਲੀ: ਸੋਸ਼ਲ ਮੈਸੇਜਿੰਗ ਐਪ ਵ੍ਹੱਟਸਐਪ ਇੱਕ ਅਜਿਹਾ ਪਲੇਟਫਾਰਮ ਹੈ, ਜੋ ਲਗਾਤਾਰ ਆਪਣੇ ਯੂਜ਼ਰਜ਼ ਲਈ ਅਪਡੇਟਸ ਰਾਹੀਂ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਹੈ। ਹਮੇਸ਼ਾ ਨਵੇਂ ਫੀਚਰ ਲਿਆਉਣ ਦੇ ਵਜ੍ਹਾ ਵ੍ਹੱਟਸਐਪ ਨੇ ਪ੍ਰਸਿੱਧੀ ਹਾਸਲ ਕੀਤੀ ਹੈ। ਹੁਣ ਵ੍ਹੱਟਸਐਪ ਫਿਰ ਤੋਂ ਨਵਾਂ ਫੀਚਰ ਲਿਆ ਰਹੀ ਹੈ, ਜੋ ਤੁਹਾਡੀਆਂ ਅੱਖਾਂ ਦਾ ਖ਼ਾਸ ਧਿਆਨ ਰੱਖੇਗਾ। WABetaInfo ਦੀ ਰਿਪੋਰਟ ਮੁਤਾਬਕ ਜਲਦ ਹੀ ਵ੍ਹੱਟਸਐਪ ਆਪਣੇ ਯੂਜ਼ਰਜ਼ ਲਈ ਡਾਰਕ ਮੋਡ ਲੈ ਕੇ ਆ ਰਿਹਾ ਹੈ। ਵ੍ਹੱਟਸਐਪ ਇਸ ਸਾਲ ਦੇ ਅੰਤ ਤਕ ਇਸ ਮੋਡ ਨੂੰ ਐਪ ਵਿੱਚ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਤੁਸੀਂ ਯੂਟਿਊਬ, ਟਵਿੱਟਰ, ਡਿਸਕੋਰਡ ਤੇ ਰੈਡਡਿਟ ਵਰਗੀਆਂ ਐਪਸ ਵਿੱਚ ਇਹ ਡਾਰਕ ਮੋਡ ਦੇਖ ਚੁੱਕੇ ਹੋ। ਰਿਪੋਰਟ ਮੁਤਾਬਕ ਵ੍ਹੱਟਸਐਪ ਇਹ ਫ਼ੀਚਰ ਨੂੰ ਆਈਫ਼ੋਨ ਐਕਸ ਤੋਂ ਲੈਕੇ ਐਂਡ੍ਰੌਇਡ ਵਿੱਚ ਪੇਸ਼ ਕਰੇਗਾ। ਯੂਜ਼ਰਜ਼ ਦੀਆਂ ਅੱਖਾਂ 'ਤੇ ਤੇਜ਼ ਰੌਸ਼ਨੀ ਦੇ ਬੁਰੇ ਪ੍ਰਭਾਵ ਧਿਆਨ ਵਿੱਚ ਰੱਖਦਿਆਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਚੈਟ ਕਰਦੇ ਹੋਏ ਸਭ ਤੋਂ ਵੱਧ ਸਮਾਂ ਵ੍ਹੱਟਸਐਪ 'ਤੇ ਹੀ ਬਿਤਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਨੂੰ ਖ਼ਾਸ ਕਰਕੇ ਹਨੇਰੇ ਵਿੱਚ ਤੇਜ਼ ਰੌਸ਼ਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਟ੍ਰੈਂਡਿੰਗ ਟੌਪਿਕ
















