ਪੜਚੋਲ ਕਰੋ
(Source: ECI/ABP News)
ਅਫਵਾਹਾਂ ਰੋਕਣ ਲਈ WhatsApp ਲਿਆ ਰਿਹਾ ਖਾਸ ਫੀਚਰ, ਇਹ ਦੱਸੇਗਾ ਮੈਸੇਜ ਸਹੀ ਜਾਂ ਫੇਕ
ਕੋਵਿਡ-19 ਤੇਜ਼ੀ ਨਾਲ ਵਿਸ਼ਵ ਭਰ ਵਿੱਚ ਫੈਲ ਰਿਹਾ ਹੈ। 195 ਦੇਸ਼ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ਤੇ ਹੁਣ ਤਕ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
![ਅਫਵਾਹਾਂ ਰੋਕਣ ਲਈ WhatsApp ਲਿਆ ਰਿਹਾ ਖਾਸ ਫੀਚਰ, ਇਹ ਦੱਸੇਗਾ ਮੈਸੇਜ ਸਹੀ ਜਾਂ ਫੇਕ whatsapp's new Feature to curb fake news ਅਫਵਾਹਾਂ ਰੋਕਣ ਲਈ WhatsApp ਲਿਆ ਰਿਹਾ ਖਾਸ ਫੀਚਰ, ਇਹ ਦੱਸੇਗਾ ਮੈਸੇਜ ਸਹੀ ਜਾਂ ਫੇਕ](https://static.abplive.com/wp-content/uploads/sites/5/2020/03/24205040/Whatsapp.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੋਵਿਡ-19 ਤੇਜ਼ੀ ਨਾਲ ਵਿਸ਼ਵ ਭਰ ਵਿੱਚ ਫੈਲ ਰਿਹਾ ਹੈ। 195 ਦੇਸ਼ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ਤੇ ਹੁਣ ਤਕ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ ਮਹਾਮਾਰੀ ਨੂੰ ਰੋਕਣ ਲਈ ਕਈ ਰਾਜਾਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਲੋਕ ਘਰ ਬੈਠ ਕੋਰੋਨਾ ਤੇ ਹੋਰ ਮਾਮਲਿਆਂ ਨਾਲ ਸਬੰਧਤ ਜਾਣਕਾਰੀ ਆਨਲਾਈਨ ਜਾਣਕਾਰੀ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਸੱਚ ਹੈ ਤੇ ਕੁਝ ਫੇਕ ਹੈ।
ਉਨ੍ਹਾਂ ਨੂੰ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਸਰੋਤ ਵ੍ਹੱਟਸਐਪ ਹੈ, ਜਿਸ 'ਤੇ ਫਿਲਹਾਲ ਕੋਰੋਨਾਵਾਇਰਸ ਨਾਲ ਜੁੜੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਵ੍ਹੱਟਸਐਪ ਵੀ ਅਫਵਾਹਾਂ ਦੇ ਵਾਇਰਲ ਹੋਣ ਤੋਂ ਰੋਕਣ ਲਈ ਨਿਰੰਤਰ ਯਤਨ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਕੰਪਨੀ ਇੱਕ ਖਾਸ ਫੀਚਰ ‘ਤੇ ਕੰਮ ਕਰ ਰਹੀ ਹੈ ਜੋ ਉਪਭੋਗਤਾ ਨੂੰ ਇਹ ਪਤਾ ਲਾਉਣ ‘ਚ ਮਦਦ ਕਰੇਗੀ ਕਿ ਉਨ੍ਹਾਂ ਨੂੰ ਆਇਆ ਮੈਸੇਜ ਸੱਚ ਹੈ ਜਾਂ ਸਿਰਫ ਇੱਕ ਅਫਵਾਹ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਫਰਜ਼ੀ ਮੈਸੇਜ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾਵੇਗਾ। ਕੰਪਨੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਵਿਸ਼ੇਸ਼ਤਾ ਦੀ ਜਾਂਚ ਕਰ ਰਹੀ ਹੈ।
ਜਾਣੋ ਇਹ ਫੀਚਰ ਕਿਵੇਂ ਕੰਮ ਕਰੇਗਾ:
ਇੱਕ ਰਿਪੋਰਟ ਮੁਤਾਬਕ ਵ੍ਹੱਟਸਐਪ ਦਾ ਨਵਾਂ ਫੀਚਰ ਮੈਗਨੀਫਾਈਨਿੰਗ ਗਲਾਸ ਵਰਗਾ ਹੋਵੇਗਾ। ਇਹ ਮੈਗਨੀਫਾਈਨਿੰਗ ਗਲਾਸ ਦਾ ਆਈਕਾਨ ਉਪਯੋਗਕਰਤਾ ਨੂੰ ਆਉਣ ਵਾਲੇ ਮੈਸੇਜ ਦੇ ਬਿਲਕੁੱਲ ਅੱਗੇ ਦਿਖਾਈ ਦੇਵੇਗਾ। ਇਹ ਫੀਚਰ ਵੈੱਬ ਬ੍ਰਾਉਜ਼ਰ 'ਤੇ ਮੈਸੇਜ ਦੇ ਕੰਟੈਂਟ ਨੂੰ ਸਰਚ ਕਰੇਗਾ। ਰਿਪੋਰਟ ਮੁਤਾਬਕ ਇਹ ਫੀਚਰ ਬੀਟਾ ਟੈਸਟਰ ਲਈ ਆਉਣਾ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਇਸ ਨੂੰ ਵਰਜਨ ਲਈ ਜਾਰੀ ਕੀਤੀ ਜਾਏਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)