ਨਵੀਂ ਦਿੱਲੀ: ਵਟਸਐਪ ਆਪਣੇ ਯੂਜ਼ਰਸ ਨੂੰ ਕਈ ਨਵੇਂ ਫੀਚਰ ਦੇਣ ਜਾ ਰਿਹਾ ਹੈ। ਆਉਣ ਵਾਲੇ ਕੁਝ ਹਫ਼ਤਿਆਂ 'ਚ ਯੂਜ਼ਰ ਐਨੀਮੇਟਡ ਸਟ੍ਰਾਇਕਰਸ, ਕੰਟੈਕਟ ਸਕੈਨ ਕਰਨ ਲਈ ਕਿਊਆਰ ਕੋਡ ਜਿਹੀਆਂ ਸੁਵਿਧਾਵਾਂ ਲੈ ਸਕਣਗੈ। ਵਟਸਐਪ 'ਚ ਜੀਓ ਫੋਨ ਲਈ ਸਟੇਟਸ ਸਪੋਰਟ ਤੇ ਵੈੱਬ ਲਈ ਡਾਰਕ ਮੋਡ ਦਾ ਫੀਚਰ ਸ਼ਾਮਲ ਕੀਤਾ ਜਾਵੇਗਾ।


ਕੰਪਨੀ ਨੇ ਆਪਣੇ ਬਲੌਗ ਪੋਸਟ 'ਚ ਕਿਹਾ "ਸਾਡਾ ਧਿਆਨ ਸਧਾਰਨ, ਭਰੋਸੇਮੰਦ ਅਤੇ ਲੋਕਾਂ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਚੈਟ ਕਰਨ ਦਾ ਨਿੱਜੀ ਮਾਧਿਆਮ ਮੁਹੱਈਆ ਕਰਾਉਣਾ ਹੈ। ਅਸੀਂ ਆਪਣੇ ਉਤਪਾਦ ਨੂੰ ਉੱਨਤ ਅਤੇ ਵਿਕਸਤ ਕਰਦੇ ਰਹਿੰਦੇ ਹਾਂ।"


ਵਟਸਐਪ 'ਚ ਸ਼ਾਮਲ ਹੋਣ ਵਾਲੇ ਨਵੇਂ ਫੀਚਰ:


ਐਨੀਮੈਟਡ ਸਟ੍ਰਾਇਕਰਸ: ਨਵਾਂ ਐਨੀਮੈਡਟ ਟ੍ਰਾਇਕਰ ਪੈਕ ਜ਼ਿਆਦਾ ਮਜ਼ੇਦਾਰ ਤੇ ਦਿਲਖਿੱਚਵਾਂ ਹੈ। ਯੂਜ਼ਰ ਐਨੀਮੇਟਡ ਸਟ੍ਰਾਇਕਰ ਪੈਕ 'ਚੋਂ ਚੁਣ ਕੇ ਉਸ ਨੂੰ ਦੇਖ, ਸੇਵ ਕਰ ਸਕਣਗੇ।


ਕਿਊਆਰ ਕੋਡ: ਇਹ ਫੀਚਰ ਆਉਣ ਨਾਲ ਤੁਸੀਂ ਸਿਰਫ਼ ਸਕੈਨ ਕਰਕੇ ਨੰਬਰ ਸੇਵ ਕਰ ਸਕੋਗੇ। ਇਸ ਫੀਚਰ ਨਾਲ ਸਮੇਂ ਦੀ ਬੱਚਤ ਹੋਵੇਗੀ। ਤੁਸੀਂ ਨੰਬਰ ਟਾਈਪ ਕੀਤੇ ਬਿਨਾਂ ਕਿਸੇ ਦਾ ਕਿਊਆਰ ਕੋਡ ਸਕੈਨ ਕਰਕੇ ਆਪਣੇ ਕੰਟੈਕਟ 'ਚ ਸੇਵ ਕਰ ਸਕੋਗੇ।


ਵੈਬ ਲਈ ਡਾਰਕ ਮੋਡ: ਡਾਰਕ ਮੋਡ ਫੀਚਰ 'ਚ ਵੱਡੀ ਸਕਰੀਨ ਨੂੰ ਦੇਖ ਕੇ ਮਨੋਰੰਜਨ ਹਾਸਲ ਕਰਨਾ ਆਸਾਨ ਹੋ ਜਾਵੇਗਾ।


ਇਹ ਵੀ ਪੜ੍ਹੋ:

ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ

ਆਖਰ ਕੌਣ ਹੈ ਅੱਠ ਪੁਲਿਸ ਮੁਲਾਜ਼ਮਾ ਦਾ ਕਾਤਲ ਵਿਕਾਸ ਦੁਬੇ? ਪੜ੍ਹੋ ਖਤਰਨਾਕ ਬਦਮਾਸ਼ ਦੇ ਕਾਲ਼ੇ ਕਾਰਨਾਮਿਆਂ ਦਾ ਚਿੱਠਾ

ਪੰਜਾਬ 'ਚ ਕੋਰੋਨਾ ਨਹੀਂ ਹੋ ਰਿਹਾ ਕਾਬੂ, ਲੁਧਿਆਣਾ ਤੇ ਜਲੰਧਰ ਦੀ ਹਾਲਤ ਗੰਭੀਰ

ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਦਾ ਵੱਡਾ ਕਦਮ

ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ