(Source: ECI/ABP News)
ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ
ਗੂਗਲ ਨੇ ਸੇਵਾਵਾਂ ਪ੍ਰਭਾਵਿਤ ਰਹਿਣ ਨੂੰ ਲੈਕੇ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਅੱਜ 3:47AM PT 'ਤੇ ਇੰਟਰਨੈਸ਼ਨਲ ਸਟੋਰੇਜ ਕੋਟੇ ਨੂੰ ਲੈਕੇ ਕਰੀਬ 45 ਮਿੰਟ ਤਕ ਅਥੈਂਟੀਕੇਸ਼ਨ ਸਿਸਟਮ ਦੀ ਸਮੱਸਿਆ ਆਈ।
![ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ Why Gmail and YouTube service effected google replied ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ](https://static.abplive.com/wp-content/uploads/sites/5/2020/12/15112749/google.jpg?impolicy=abp_cdn&imwidth=1200&height=675)
ਸਰਚ ਇੰਜਣ ਗੂਗਲ ਦੀ ਈਮੇਲ ਸੇਵਾ Gmail ਸਮੇਤ ਕਈ ਹੋਰ ਸੇਵਾਵਾਂ ਸੋਮਵਾਰ ਸ਼ਾਮ ਬੰਦ ਰਹੀਆਂ। ਇਸ ਦੀ ਵਜ੍ਹਾ ਨਾਲ ਯੂਜ਼ਰਸ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸ਼ਾਮ 6 ਵੱਜ ਕੇ, 17 ਮਿੰਟ ਤੇ ਗੂਗਲ ਵੱਲੋਂ ਗੂਗਲ ਵਰਕਸਪੇਸ ਸਟੇਟਸ ਡੈਸ਼ਬੋਰਡ 'ਤੇ ਜਾਣਕਾਰੀ ਦਿੱਤੀ ਗਈ।
ਕੁਝ ਜੀਮੇਲ ਉਪਯੋਗਕਰਤਾਵਾਂ ਲਈ ਸੇਵਾ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਉਮੀਦ ਹੈ ਕਿ ਜਲਦ ਸਾਰੇ ਉਪਭੋਗਤਾਵਾਂ ਲਈ ਇਸ ਦਾ ਹੱਲ ਹੋ ਜਾਵੇਗਾ। ਕ੍ਰਿਰਪਾ ਕਰਕੇ ਇਹ ਧਿਆਨ ਰੱਖਿਆ ਜਾਵੇ ਕਿ ਇਹ ਅੰਦਾਜ਼ਨ ਸਮਾਂ ਹੈ ਤੇ ਇਸ 'ਚ ਬਦਲਾਅ ਵੀ ਹੋ ਸਕਦਾ ਹੈ।
ਗੂਗਲ ਨੇ ਦੱਸਿਆ ਕਾਰਨ:
ਗੂਗਲ ਨੇ ਸੇਵਾਵਾਂ ਪ੍ਰਭਾਵਿਤ ਰਹਿਣ ਨੂੰ ਲੈਕੇ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ 'ਚ ਕਿਹਾ ਗਿਆ ਹੈ ਕਿ ਅੱਜ 3:47AM PT 'ਤੇ ਇੰਟਰਨੈਸ਼ਨਲ ਸਟੋਰੇਜ ਕੋਟੇ ਨੂੰ ਲੈਕੇ ਕਰੀਬ 45 ਮਿੰਟ ਤਕ ਅਥੈਂਟੀਕੇਸ਼ਨ ਸਿਸਟਮ ਦੀ ਸਮੱਸਿਆ ਆਈ। ਇਸ ਦੌਰਾਨ ਯੂਜ਼ਰਸ ਨੂੰ ਐਰਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਅਥੈਂਟੀਕੇਸ਼ਨ ਸਿਸਟਮ ਦਾ ਮੁੱਦਾ 4:32AM PT 'ਤੇ ਸੁਲਝਾ ਲਿਆ ਗਿਆ।
ਸਾਰੀਆਂ ਸੇਵਾਵਾਂ ਹੁਣ ਬਹਾਲ ਕਰ ਦਿੱਤੀਆਂ ਗਈਆਂ ਹਨ। ਸਾਰਿਆਂ ਦੇ ਪ੍ਰਭਾਵਿਤ ਹੋਣ ਨੂੰ ਲੈਕੇ ਅਸੀਂ ਮੁਆਫੀ ਮੰਗਦੇ ਹਾਂ ਤੇ ਇਸ ਦੀ ਵਿਆਪਕ ਸਮੀਖਿਆ ਕਰਦੇ ਹਾਂ ਤਾਂ ਕਿ ਭਵਿੱਖ 'ਚ ਅਜਿਹੀ ਘਟਨਾ ਨਾ ਹੋਵੇ। ਗੂਗਲ ਦੀਆਂ ਸੇਵਾਵਾਂ ਇਸ ਤਰ੍ਹਾਂ ਅਗਸਤ 'ਚ ਵੀ ਪ੍ਰਭਾਵਿਤ ਹੋਈਆਂ ਸਨ। ਸੋਮਵਾਰ ਸ਼ਾਮ ਪੰਜ ਵਜੇ 25 ਮਿੰਟ 'ਤੇ ਗੂਗਲ ਦੀ ਪੇਸ਼ੇਵਰ ਈ-ਮੇਲ ਸੇਵਾ ਜੀ-ਸੂਟ ਦੇ ਮੁੱਖ ਪੰਨੇ 'ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, 'ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਜੀਮੇਲ ਦੇ ਬੰਦ ਹੋਣ ਨਾਲ ਕਈ ਉਪਭੋਗਕਰਤਾਵਾਂ ਨੂੰ ਦਿੱਕਤ ਹੋਈ ਹੈ। ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਉਪਭੋਗਤਾਵਾਂ ਜੀਮੇਲ ਦਾ ਉਪਯੋਗ ਨਹੀਂ ਕਰ ਸਕੇ।'
ਸੰਦੇਸ਼ 'ਚ ਲਿਖਿਆ ਕਿ ਇਸ ਤੋਂ ਇਲਾਵਾ ਗੂਗਲ ਦੀਆਂ ਹੋਰ ਸੇਵਾ ਗੂਗਲ ਕਲੈਂਡਰ, ਗੂਗਲ ਡ੍ਰਾਈਵ, ਗੂਗਲ ਡੌਕਸ ਤੇ ਗੂਗਲ ਮੀਟ ਵੀ ਪ੍ਰਭਾਵਿਤ ਹੋਈ ਹੈ। ਨੈਟਵਰਕ ਨਾਲ ਜੁੜੀਆਂ ਅੜਚਨਾ ਫੜਨ ਵਾਲੇ 'ਡਾਊਨ ਡਿਟੈਕਟਰ' ਨੇ ਵੀ ਦਿਖਾਇਆ ਕਿ ਗੂਗਲ ਦੀ ਜੀਮੇਲ ਤੇ ਯੂਟਿਊਬ ਜਿਹੀਆਂ ਸੇਵਾਵਾਂ ਬੰਦ ਹਨ। ਗੂਗਲ ਦੀਆਂ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਨੇ ਟਵਿਟਰ 'ਤੇ ਆਪਣੀ ਭੜਾਸ ਕੱਢੀ। ਟਵਿਟਰ 'ਤੇ ਗੂਗਲ ਤੇ ਗੂਗਲਡਾਊਨ ਟ੍ਰੈਂਡ 'ਚ ਰਹੇ ਤੇ ਇਸ ਨਾਲ ਸਬੰਧਤ ਕਰੀਬ 13 ਲੱਖ ਤੋਂ ਜ਼ਿਆਦਾ ਟਵੀਟ ਆਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)