xiaomi ਦਾ Redmi 9 ਇਸ ਦਿਨ ਹੋਵੇਗਾ ਭਾਰਤ 'ਚ ਲੌਂਚ, ਜਾਣੋ ਬਾਕਮਾਲ ਫੀਚਰਸ
ਹਾਲਾਂਕਿ Redmi 9 ਗਲੋਬਲਮਾਰਕਿਟ 'ਚ ਪਹਿਲਾਂ ਹੀ ਲੌਂਚ ਹੋ ਚੁੱਕਾ ਹੈ। ਪਰ ਇੰਡੀਅਨ ਵੈਰੀਐਂਟ Redmi 9A ਜਾਂ Redmi 9C ਦਾ ਇਕ ਨਵਾਂ ਵਰਜ਼ਨ ਹੋ ਸਕਦਾ ਹੈ। Xiaomi ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ Redmi 9 Prime ਲਾਂਚ ਕੀਤਾ ਹੈ।
xiaomi ਭਾਰਤ 'ਚ ਇਕ ਨਵਾਂ ਬਜ਼ਟ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ 27 ਅਗਸਤ ਨੂੰ ਈ-ਕਾਮਰਸ ਸਾਈਟ ਐਮੇਜ਼ਨ ਜ਼ਰੀਏ ਲੌਂਚ ਹੋਵੇਗਾ। ਐਮੇਜ਼ਨ 'ਤੇ ਇਕ ਮਾਈਕ੍ਰੋਸੌਫਟ ਸਾਈਟ ਨੇ ਫੋਨ ਲਾਂਚ ਤੋਂ ਪਹਿਲਾਂ Redmi 9ਦੇ ਕੁਝ ਫੀਚਰਸ ਤੇ ਡਿਟੇਲਸ ਦਾ ਖੁਲਾਸਾ ਕੀਤਾ ਹੈ।
ਹਾਲਾਂਕਿ Redmi 9 ਗਲੋਬਲਮਾਰਕਿਟ 'ਚ ਪਹਿਲਾਂ ਹੀ ਲੌਂਚ ਹੋ ਚੁੱਕਾ ਹੈ। ਪਰ ਇੰਡੀਅਨ ਵੈਰੀਐਂਟ Redmi 9A ਜਾਂ Redmi 9C ਦਾ ਇਕ ਨਵਾਂ ਵਰਜ਼ਨ ਹੋ ਸਕਦਾ ਹੈ। Xiaomi ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ Redmi 9 Prime ਲਾਂਚ ਕੀਤਾ ਹੈ। ਜਿਸ ਦੀ ਕੀਮਤ 9,999 ਰੁਪਏ ਹੈ।
Redmi 9 ਦੇ ਸਪੈਸੀਫਿਕੇਸ਼ਨਜ਼:
Redmi 9 ਦਾ ਇੰਡੀਅਨ ਵੇਰੀਐਂਟ 6.53 ਇੰਚ ਡਿਸਪਲੇਅ ਨਾਲ HD+720 x 1600 ਪਿਕਸਲ ਸਕ੍ਰੀਨ ਰੈਜ਼ੋਲੁਸ਼ਨ 'ਚ ਆਵੇਗਾ। ਇਹ ਫੋਨ ਇਕ ਔਕਟਾ ਕੋਰ ਮੀਡੀਆਟੈਕ ਹੀਲੀਓ G35 ਪ੍ਰੋਸੈਸਰ, 2GB 'ਤੇ 3 GB ਰੈਮ ਆਪਸ਼ਨਜ਼ ਅਤੇ 64 ਜੀਬੀ ਤਕ ਔਨਬੋਰਡ ਸਟੋਰੇਜ ਦਾ ਸਪੋਰਟ ਕਰ ਸਕਦਾ ਹੈ। ਐਮੇਜ਼ਨ ਮਾਈਕ੍ਰੋਸਾਈਟ ਮੁਤਾਬਕ ਇਹ ਸਮਾਰਟਫੋਨ Android 10 'ਤੇ MIUI 12 ਨਾਲ ਚੱਲੇਗਾ।
ਗੁਰੂ ਰੰਧਾਵਾ ਨੇ ਕੀਤੀ ਨਵੀਂ ਸ਼ੁਰੂਆਤ 'The 751 shoe'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ