ਪੜਚੋਲ ਕਰੋ
Advertisement
2,000 ਰੁਪਏ ਸਸਤਾ ਹੋਇਆ Xiaomi ਦਾ ਇਹ ਸ਼ਾਨਦਾਰ ਫ਼ੋਨ
XIAOMI ਆਪਣੇ ਬਜਟ ਸਮਾਰਟ ਫ਼ੋਨਜ਼ ਲਈ ਪ੍ਰਸਿੱਧ ਹੈ। ਜੇ ਤੁਸੀਂ ਨਵਾਂ ਫ਼ੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ ਘੱਟ ਹੈ, ਤਾਂ ਹੁਣ ਵਧੀਆ ਮੌਕਾ ਹੈ। ਸ਼ਿਓਮੀ ਨੇ ਆਪਣੇ Redmi 8A Dual ਸਮਾਰਟਫ਼ੋਨ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਹੈ। ਪਹਿਲਾਂ ਇਸ ਦੀ ਕੀਮਤ 8,999 ਰੁਪਏ ਸੀ, ਜੋ ਹੁਣ ਘਟਾ ਕੇ 6,999 ਰੁਪਏ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ: XIAOMI ਆਪਣੇ ਬਜਟ ਸਮਾਰਟ ਫ਼ੋਨਜ਼ ਲਈ ਪ੍ਰਸਿੱਧ ਹੈ। ਜੇ ਤੁਸੀਂ ਨਵਾਂ ਫ਼ੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ ਘੱਟ ਹੈ, ਤਾਂ ਹੁਣ ਵਧੀਆ ਮੌਕਾ ਹੈ। ਸ਼ਿਓਮੀ ਨੇ ਆਪਣੇ Redmi 8A Dual ਸਮਾਰਟਫ਼ੋਨ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਹੈ। ਪਹਿਲਾਂ ਇਸ ਦੀ ਕੀਮਤ 8,999 ਰੁਪਏ ਸੀ, ਜੋ ਹੁਣ ਘਟਾ ਕੇ 6,999 ਰੁਪਏ ਕਰ ਦਿੱਤੀ ਗਈ ਹੈ।
ਇਸ ਫ਼ੋਨ ਵਿੱਚ 6.22 ਇੰਚ ਦਾ ਐਚਡੀ ਪਲੱਸ ਡਿਸਪਲੇਅ ਲੱਗਾ ਹੋਇਆ ਹੈ, ਜਿਸ ਦਾ ਰੈਜ਼ੋਲਿਊਸ਼ਨ 1520 X 720 ਪਿਕਸਲ ਹੈ। ਇਸ ਉੱਤੇ ਕੌਰਨਿੰਗ ਗੋਰੀਲਾ ਗਲਾਸ 5 ਦੀ ਪ੍ਰੋਟੈਕਸ਼ਨ ਵੀ ਹੈ। ਇਸ ਵਿੱਚ ਕੁਆਲਕਾੱਮ ਸਨੈਪਡ੍ਰੈਗਨ 439 ਐੱਸਓਸੀ ਪ੍ਰੋਸੈੱਸਰ ਦਿੱਤਾ ਗਿਆ ਹੈ।
ਇਸ ਫ਼ੋਨ ਵਿੱਚ ਲੱਗਾ ਪ੍ਰੋਸੈੱਸਰ ਪੁਰਾਣਾ ਹੈ ਪਰ ਇਹ ਫ਼ੋਨ ਲੇਟੈਸਟ ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰੇਗਾ। ਇਸ ਫ਼ੋਨ ਵਿੱਚ 18W ਫ਼ਾਸਟ ਚਾਰਜਿੰਗ ਦੀ ਸਪੋਰਟ ਹੈ ਤੇ ਬੈਟਰੀ 5000mAH ਦੀ ਹੈ, ਜੋ ਇੱਕ ਦਿਨ ਆਰਾਮ ਨਾਲ ਕੱਢ ਦਿੰਦੀ ਹੈ।
ਇਸ ਫ਼ੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਕੈਮਰਾ ਅਤੇ 2 ਮੈਗਾਪਿਕਸਲ ਦੇ ਸੈਂਸਰ ਦਿੱਤੇ ਗਏ ਹਨ। ਸੈਲਫ਼ੀ ਲਈ ਫ਼੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ।
Redmi 8A Dual ਦੀ ਸਿੱਧੀ ਟੱਕਰ ਰੀਅਲਮੀ ਦੇ C11 ਸਮਾਰਟਫ਼ੋਨ ਨਾਲ ਹੈ। ਰੀਅਲਮੀ C11 ਸਮਾਰਟਫ਼ੋਨ ਵਿੱਚ 6.5 ਇੰਚ ਐੱਚਡੀ ਪਲੱਸ ਰੈਜ਼ੋਲਿਊਸ਼ਨ ਵਾਲਾ ਡਿਸਪਲੇਅ ਹੈ। ਸਮਾਰਟਫ਼ੋਨ ਮੀਡੀਆਟੈੱਕ ਹੀਲੀਓ G35 ਚਿੱਪਸੈੱਟ ਨਾਲ ਆਉਂਦਾ ਹੈ। ਰੀਅਲਮੀ ਦਾ ਇਹ ਸਮਾਰਟ ਫ਼ੋਨ 2GB ਰੈਮ ਤੇ 32GB ਸਟੋਰੇਜ ਨਾਲ 7,489 ਰੁਪਏ ਵਿੱਚ ਉਪਲਬਧ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement