ਪੜਚੋਲ ਕਰੋ

AC Tips: ਬਾਰਸ਼ ਦੇ ਦਿਨਾਂ 'ਚ AC ਬਣ ਸਕਦਾ ਮੁਸੀਬਤ! ਤੁਰੰਤ ਕਰੋ 5 ਕੰਮ, ਬਿਮਾਰ ਵੀ ਨਹੀਂ ਹੋਵੇਗੇ ਤੇ ਬਿਜਲੀ ਬਿੱਲ ਵੀ ਘਟੇਗਾ

AC Tips For Monsoon: ਮਾਨਸੂਨ ਦਾ ਮੌਸਮ ਆਉਂਦੇ ਹੀ ਜ਼ਿਆਦਾਤਰ ਲੋਕ ਨਮੀ ਤੇ ਹੁੰਮਸ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ (AC) ਦਾ ਸਹਾਰਾ ਲੈਂਦੇ ਹਨ ਪਰ ਇਸ ਮੌਸਮ ਵਿੱਚ AC ਦੀ ਗਲਤ ਤਰੀਕੇ ਨਾਲ ਵਰਤੋਂ ਨਾ ਸਿਰਫ਼ ਇਸ ਦੀ...

AC Tips For Monsoon: ਮਾਨਸੂਨ ਦਾ ਮੌਸਮ ਆਉਂਦੇ ਹੀ ਜ਼ਿਆਦਾਤਰ ਲੋਕ ਨਮੀ ਤੇ ਹੁੰਮਸ ਤੋਂ ਰਾਹਤ ਪਾਉਣ ਲਈ ਏਅਰ ਕੰਡੀਸ਼ਨਰ (AC) ਦਾ ਸਹਾਰਾ ਲੈਂਦੇ ਹਨ ਪਰ ਇਸ ਮੌਸਮ ਵਿੱਚ AC ਦੀ ਗਲਤ ਤਰੀਕੇ ਨਾਲ ਵਰਤੋਂ ਨਾ ਸਿਰਫ਼ ਇਸ ਦੀ ਕਾਰਗੁਜ਼ਾਰੀ ਨੂੰ ਵਿਗਾੜਦੀ ਹੈ ਸਗੋਂ ਸਿਹਤ ਤੇ ਜੇਬ ਦੋਵਾਂ 'ਤੇ ਵੀ ਭਾਰੀ ਪੈ ਸਕਦੀ ਹੈ। ਜੇਕਰ ਤੁਸੀਂ ਬਰਸਾਤ ਦੇ ਮੌਸਮ ਵਿੱਚ ਏਸੀ ਨੂੰ ਪੁਰਾਣੀਆਂ ਆਦਤਾਂ ਮੁਤਾਬਕ ਹੀ ਚਲਾਉਂਦੇ ਰਹਿੰਦੇ ਹੋ ਤਾਂ ਇਹ ਰਾਹਤ ਦੇਣ ਦੀ ਬਿਜਾਏ ਵੱਡੀ ਸਮੱਸਿਆ ਬਣ ਸਕਦਾ ਹੈ। ਇਸ ਲਈ ਇਨ੍ਹਾਂ ਆਮ ਪਰ ਗੰਭੀਰ ਗਲਤੀਆਂ ਨੂੰ ਸਮੇਂ ਸਿਰ ਠੀਕ ਕਰਨਾ ਬਹੁਤ ਜ਼ਰੂਰੀ ਹੈ।

1. ਇਸ ਮੋਡ 'ਤੇ ਏਸੀ ਚਲਾਉਣ ਨਾਲ ਮਿਲੇਗੀ ਰਾਹਤ 

ਮਾਨਸੂਨ ਵਿੱਚ ਹਵਾ ਵਿੱਚ ਨਮੀ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ ਜਿਸ ਕਾਰਨ AC ਨੂੰ ਕਮਰਾ ਠੰਢਾ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਇਸ ਨੂੰ ਆਮ ਕੂਲ ਮੋਡ 'ਤੇ ਚਲਾਉਂਦੇ ਹੋ ਤਾਂ ਇਹ ਕਮਰੇ ਦੀ ਨਮੀ ਨੂੰ ਘਟਾਉਣ ਦੇ ਯੋਗ ਨਹੀਂ ਹੁੰਦਾ। ਇਹ ਤੁਹਾਡੇ ਆਰਾਮ ਤੇ ਬਿਜਲੀ ਬਿੱਲ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਮੌਸਮ ਵਿੱਚ AC ਨੂੰ ਡ੍ਰਾਈ ਮੋਡ 'ਤੇ ਸੈੱਟ ਕਰਨਾ ਬਿਹਤਰ ਹੈ ਤਾਂ ਜੋ ਨਮੀ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਬਿਜਲੀ ਦੀ ਖਪਤ ਵੀ ਘੱਟ ਹੋਵੇ।

2. AC ਦੀ ਸਫਾਈ ਬੇਹੱਦ ਅਹਿਮ

ਜਦੋਂ ਬਰਸਾਤ ਦੇ ਮੌਸਮ ਵਿੱਚ ਵਾਤਾਵਰਣ ਵਿੱਚ ਲਗਾਤਾਰ ਨਮੀ ਰਹਿੰਦੀ ਹੈ ਤਾਂ ਇਹ ਤੁਹਾਡੇ AC ਦੇ ਫਿਲਟਰਾਂ ਤੇ ਡਕਟਾਂ ਵਿੱਚ ਜਮ੍ਹਾਂ ਹੋਣ ਲੱਗਦੀ ਹੈ। ਕਈ ਵਾਰ ਉੱਲ੍ਹੀ ਵੀ ਲੱਗ ਜਾਂਦੀ ਹੈ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਸਾਫ਼ ਨਹੀਂ ਕੀਤਾ ਜਾਂਦਾ ਤਾਂ ਬਦਬੂ ਆਉਣ ਲੱਗ ਪੈਂਦੀ ਹੈ, ਜਿਸ ਨਾਲ ਐਲਰਜੀ, ਖੰਘ ਜਾਂ ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਤੋਂ ਬਚਣ ਲਈ ਹਰ ਦੋ ਹਫ਼ਤਿਆਂ ਵਿੱਚ ਇੱਕ ਵਾਰ ਫਿਲਟਰ ਸਾਫ਼ ਕਰੋ। ਸਿਰਫ਼ 5 ਮਿੰਟ ਦਾ ਇਹ ਕੰਮ ਤੁਹਾਡੀ ਸਿਹਤ ਨੂੰ ਖਤਰਾ ਟਾਲ ਸਕਦਾ ਹੈ।

3. ਵੋਲਟੇਜ ਦੇ ਉਤਰਾਅ-ਚੜ੍ਹਾਅ ਤੋਂ ਬਚਾਅ

ਮਾਨਸੂਨ ਦੌਰਾਨ ਬਿਜਲੀ ਕੱਟ ਤੇ ਵੋਲਟੇਜ ਦੇ ਉਤਰਾਅ-ਚੜ੍ਹਾਅ ਆਮ ਸਮੱਸਿਆ ਹੈ। ਜੇਕਰ ਤੁਹਾਡਾ AC ਸਰਜ ਪ੍ਰੋਟੈਕਟਰ ਜਾਂ ਸਟੈਬੀਲਾਈਜ਼ਰ ਨਾਲ ਨਹੀਂ ਜੁੜਿਆ ਤਾਂ ਇਹ ਵੋਲਟੇਜ ਗੜਬੜੀ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਜਾ ਸਕਦਾ ਹੈ। ਇਸ ਲਈ ਥੋੜ੍ਹਾ ਜਿਹਾ ਵਾਧੂ ਖਰਚ ਕਰਕੇ ਸਟੈਬੀਲਾਈਜ਼ਰ ਲਗਾਉਣਾ ਇੱਕ ਸਮਾਰਟ ਨਿਵੇਸ਼ ਸਾਬਤ ਹੋ ਸਕਦਾ ਹੈ, ਜੋ ਤੁਹਾਡੇ ਉਪਕਰਣ ਦੀ ਉਮਰ ਵੀ ਵਧਾਏਗਾ ਤੇ ਤੁਹਾਡੀ ਜੇਬ 'ਤੇ ਮੁਰੰਮਤ ਦਾ ਬੋਝ ਨਹੀਂ ਪਾਵੇਗਾ।

4. ਬਾਹਰੀ ਯੂਨਿਟ ਦੀ ਦੇਖਭਾਲ ਕਰੋ
ਜੇਕਰ ਏਸੀ ਦੀ ਬਾਹਰੀ ਯੂਨਿਟ ਖੁੱਲ੍ਹੀ ਜਗ੍ਹਾ 'ਤੇ ਰੱਖਿਆ ਹੈ ਤਾਂ ਮਾਨਸੂਨ ਦੌਰਾਨ ਇਸ ਨੂੰ ਖ਼ਤਰਾ ਹੋ ਸਕਦਾ ਹੈ। ਪਾਣੀ ਦਾ ਖੜੋਤ, ਜੰਗਾਲ ਜਾਂ ਡ੍ਰੇਨੇਜ ਸਿਸਟਮ ਵਿੱਚ ਦਿੱਕਤ ਯੂਨਿਟ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋਂ ਬਚਣ ਲਈ ਬਾਹਰੀ ਯੂਨਿਟ ਨੂੰ ਇੱਕ ਸੁਰੱਖਿਅਤ ਤੇ ਛਾਂਦਾਰ ਜਗ੍ਹਾ 'ਤੇ ਰੱਖਣਾ ਜ਼ਰੂਰੀ ਹੈ ਜਿੱਥੋਂ ਪਾਣੀ ਆਸਾਨੀ ਨਾਲ ਨਿਕਲ ਸਕੇ। ਜੇਕਰ ਇਹ ਸੰਭਵ ਨਹੀਂ, ਤਾਂ ਹਰ ਬਾਰਸ਼ ਤੋਂ ਬਾਅਦ, ਬਾਹਰੀ ਯੂਨਿਟ ਦੀ ਜਾਂਚ ਜ਼ਰੂਰ ਕਰੋ।

5. ਤਾਪਮਾਨ ਬਹੁਤ ਘੱਟ ਨਾ ਰੱਖੋ
ਬਰਸਾਤ ਦੇ ਮੌਸਮ ਵਿੱਚ ਜਦੋਂ ਵਾਤਾਵਰਣ ਪਹਿਲਾਂ ਹੀ ਠੰਢਾ ਹੁੰਦਾ ਹੈ ਤਾਂ ਏਸੀ ਨੂੰ 18-19 ਡਿਗਰੀ 'ਤੇ ਚਲਾਉਣਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਗਲੇ ਵਿੱਚ ਖਰਾਸ਼, ਅਕੜਾਅ ਜਾਂ ਸਰੀਰ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਏਸੀ ਦਾ ਆਦਰਸ਼ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਕਮਰੇ ਵਿੱਚ ਹਵਾ ਦੇ ਬਿਹਤਰ ਸੰਚਾਰ ਲਈ ਪੱਖੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਛੋਟੀਆਂ ਸਾਵਧਾਨੀਆਂ, ਵੱਡੀ ਰਾਹਤ
ਜੇਕਰ ਮਾਨਸੂਨ ਵਿੱਚ ਏਸੀ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਪੰਜ ਗੱਲਾਂ ਦਾ ਧਿਆਨ ਰੱਖਿਆ ਜਾਵੇ, ਤਾਂ ਨਾ ਸਿਰਫ਼ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ, ਸਗੋਂ ਮਸ਼ੀਨ ਦੀ ਕਾਰਗੁਜ਼ਾਰੀ ਵੀ ਬਿਹਤਰ ਰਹੇਗੀ। ਇਸ ਦੇ ਨਾਲ ਹੀ ਬਿਜਲੀ ਦੀ ਖਪਤ ਘੱਟ ਹੋਵੇਗੀ ਤੇ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Advertisement

ਵੀਡੀਓਜ਼

ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
ਦਿਲਜੀਤ ਵੱਲ ਸੁੱਟੀ ਐਨਕ , ਦੋਸਾਂਝਾਵਾਲੇ ਨੇ ਦੇ ਦਿੱਤੀ ਘੈਂਟ ਸਲਾਹ
ਚੰਨੀ ਦਾ ਕੇਂਦਰ ਤੇ ਹਮਲਾ , ਪੰਜਾਬ ਤੋਂ PU ਨੂੰ ਵੱਖ ਕਰਨ ਦੀ ਹੈ ਸਾਜਿਸ਼
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
ਵਾਹਨ ਚਾਲਕਾਂ ਲਈ ਖੜ੍ਹੀ ਹੋਈ ਮੁਸੀਬਤ, ਜਲੰਧਰ ਦਾ ਇਹ ਫਾਟਕ ਸੋਮਵਾਰ ਤੱਕ ਰਹੇਗਾ ਬੰਦ; ਦਿਓ ਧਿਆਨ...
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
Punjab Weather Today: ਦਸੰਬਰ 'ਚ ਠੰਡ ਦਾ ਕਹਿਰ! ਵੈਸਟਰਨ ਡਿਸਟਰਬੈਂਸ ਤੇ ਲਾ-ਨੀਨਾ ਦੇ ਅਸਰ ਨਾਲ ਇੱਕ ਦਮ ਵਧੇਗੀ ਸਰਦੀ, ਪੰਜਾਬ 'ਚ ਠੰਡ ਦਾ ਅਲਰਟ!
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
ਪੰਜਾਬ 'ਚ ਸਾਬਕਾ ਸਰਪੰਚ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ, ਹਸਪਤਾਲ 'ਚ ਤੋੜਿਆ ਦਮ, ਇਲਾਕੇ 'ਚ ਸੋਗ ਦੀ ਲਹਿਰ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Holiday: DC ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਸਮੇਤ ਇਹ ਅਦਾਰੇ ਰਹਿਣਗੇ ਬੰਦ, ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਐਤਵਾਰ ਨੂੰ ਪੰਜਾਬ ਦੇ ਇਨ੍ਹਾਂ ਖੇਤਰਾਂ 'ਚ ਬਿਜਲੀ ਬੰਦ, 5 ਘੰਟੇ ਰਹੇਗੀ ਬੱਤੀ ਗੁੱਲ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਸਾਬਕਾ ਵਿਧਾਇਕ ਦਾ ਦੇਹਾਂਤ, ਰਾਜਨੀਤਿਕ ਜਗਤ 'ਚ ਸੋਗ ਦੀ ਲਹਿਰ, ਪੰਜਾਬ ਕਾਂਗਰਸ ਨੇ ਰੋਡ ਸ਼ੋਅ ਕੀਤਾ ਰੱਦ
Punjab News: ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
ਪੰਜਾਬ 'ਚ ਇੰਨੇ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ, ਵੋਟਰਾਂ ਨੂੰ ਭਰਮਾਉਣ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ; ਨਾ ਮੰਨਣ 'ਤੇ...
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Punjab News: ਜ਼ਿਮਣੀ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ, ਤਰਨਤਾਰਨ ਦੀ SSP ਮੁਅੱਤਲ, ਹੁਣ ਇਸ ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
Embed widget