RTI ਤਹਿਤ ਮੰਗੀ ਜਾਣਕਾਰੀ, ਅੱਗੋਂ ਸਿਹਤ ਅਧਿਕਾਰੀਆਂ ਨੇ ਦਿੱਤਾ 40,000 ਪੰਨਿਆਂ ਦਾ ਜਵਾਬ
ਇੰਦੌਰ ਵਿੱਚ ਇੱਕ ਵਿਅਕਤੀ ਨੂੰ ਸੂਚਨਾ ਦੇ ਅਧਿਕਾਰ (ਆਰਟੀਆਈ) ਐਕਟ ਤਹਿਤ ਕੋਵਿਡ-19 ਮਹਾਮਾਰੀ ਸਬੰਧੀ ਮੰਗੀ ਗਈ ਜਾਣਕਾਰੀ 40,000 ਪੰਨਿਆਂ ’ਚ ਸੌਂਪੀ ਗਈ, ਜਿਸ ਨਾਲ ਉਸ ਦੀ ਐਸਯੂਵੀ ਪੂਰੀ ਤਰ੍ਹਾਂ ਭਰ ਗਈ।
Under RTI Got 40 Thousand Pages Response: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਵਿਅਕਤੀ ਨੂੰ ਸੂਚਨਾ ਦੇ ਅਧਿਕਾਰ (ਆਰਟੀਆਈ) ਐਕਟ ਤਹਿਤ ਕੋਵਿਡ-19 ਮਹਾਮਾਰੀ ਸਬੰਧੀ ਮੰਗੀ ਗਈ ਜਾਣਕਾਰੀ 40,000 ਪੰਨਿਆਂ ’ਚ ਸੌਂਪੀ ਗਈ, ਜਿਸ ਨਾਲ ਉਸ ਦੀ ਐਸਯੂਵੀ ਪੂਰੀ ਤਰ੍ਹਾਂ ਭਰ ਗਈ। ਇਸ ਜਾਣਕਾਰੀ ਲਈ ਪਟੀਸ਼ਨਰ ਧਰਮੇਂਦਰ ਸ਼ੁਕਲਾ ਨੂੰ ਪ੍ਰਤੀ ਪੰਨਾ ਨਿਰਧਾਰਤ ਦੋ ਰੁਪਏ ਦਾ ਭੁਗਤਾਨ ਨਹੀਂ ਕਰਨਾ ਪਿਆ ਕਿਉਂਕਿ ਉਸ ਦੀ ਅਰਜ਼ੀ ਦਾ ਇੱਕ ਮਹੀਨੇ ਦੇ ਅੰਦਰ ਜਵਾਬ ਨਹੀਂ ਦਿੱਤਾ ਗਿਆ ਸੀ।
ਸ਼ੁਕਲਾ ਨੇ ਕਿਹਾ, ‘‘ਮੈਂ ਇੰਦੌਰ ਦੇ ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀ (ਸੀਐਮਐਚਓ) ਕੋਲ ਇੱਕ ਆਰਟੀਆਈ ਅਰਜ਼ੀ ਦਾਇਰ ਕਰਕੇ ਕਰੋਨਾ ਮਹਾਮਾਰੀ ਦੌਰਾਨ ਦਵਾਈਆਂ, ਮੈਡੀਕਲ ਉਪਕਰਨਾਂ ਤੇ ਹੋਰ ਸਮੱਗਰੀ ਖਰੀਦਣ ਸਬੰਧੀ ਟੈਂਡਰਾਂ ਦੀ ਜਾਣਕਾਰੀ ਅਤੇ ਬਿੱਲਾਂ ਦੇ ਭੁਗਤਾਨ ਦਾ ਵੇਰਵਾ ਮੰਗਿਆ ਸੀ।’’ ਉਸ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ, ਇਸ ਲਈ ਉਸ ਨੇ ਅਧਿਕਾਰੀ ਡਾ. ਸ਼ਰਦ ਗੁਪਤਾ ਨਾਲ ਸੰਪਰਕ ਕੀਤਾ, ਜਿਨ੍ਹਾਂ ਅਰਜ਼ੀ ਸਵੀਕਾਰਦਿਆਂ ਸੂਚਨਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਸ਼ੁਕਲਾ ਨੇ ਕਿਹਾ, ‘‘ਮੇਰੀ ਪੂਰੀ ਐਸਯੂਵੀ ਦਸਤਾਵੇਜ਼ਾਂ ਨਾਲ ਭਰ ਗਈ ਸੀ। ਸਿਰਫ਼ ਡਰਾਈਵਰ ਸੀਟ ਹੀ ਖ਼ਾਲੀ ਸੀ।’’ ਸੂਬਾਈ ਸਿਹਤ ਵਿਭਾਗ ਦੇ ਖੇਤਰੀ ਸਹਿ-ਨਿਰਦੇਸ਼ਕ ਡਾ. ਸ਼ਰਦ ਗੁਪਤਾ ਨੇ ਕਿਹਾ ਕਿ ਉਨ੍ਹਾਂ ਹੁਕਮ ਦਿੱਤਾ ਹੈ ਕਿ ਜਾਣਕਾਰੀ ਮੁਫ਼ਤ ਦਿੱਤੀ ਜਾਵੇ ਤੇ ਸੀਐਮਐਚਓ ਦੇ ਉਨ੍ਹਾਂ ਕਰਮਚਾਰੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਕਰਕੇ ਸਮੇਂ ਸਿਰ ਜਾਣਕਾਰੀ ਮੁਹੱਈਆ ਨਾ ਕਰਵਾਉਣ ’ਤੇ ਸਰਕਾਰੀ ਖ਼ਜ਼ਾਨੇ ਨੂੰ 80,000 ਰੁਪਏ ਦਾ ਘਾਟਾ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ