iPhone ਤੋਂ ਬਾਅਦ ਵਿਕਣਗੇ Apple Sneakers, ਕੀਮਤ 42 ਲੱਖ ਰੁਪਏ ਤੋਂ ਹੋਵੇਗੀ ਸ਼ੁਰੂ
Apple sneakers: ਹੁਣ ਤੁਸੀਂ ਦੁਨੀਆ ਦੀ ਮਸ਼ਹੂਰ ਤਕਨੀਕੀ ਕੰਪਨੀ ਐਪਲ ਵਲੋਂ ਬਣਾਏ ਗਏ ਐਪਲ ਸਨੀਕਰਸ ਨੂੰ ਲਗਭਗ 40 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ।
Apple sneakers: ਹੁਣ ਤੁਸੀਂ ਦੁਨੀਆ ਦੀ ਮਸ਼ਹੂਰ ਤਕਨੀਕੀ ਕੰਪਨੀ ਐਪਲ ਵਲੋਂ ਬਣਾਏ ਗਏ ਐਪਲ ਸਨੀਕਰਸ (Apple sneaker) ਨੂੰ ਲਗਭਗ 40 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਹ ਜੁੱਤੇ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ ਇਨ੍ਹਾਂ ਨੂੰ ਸਿਰਫ਼ ਨਿਲਾਮੀ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ। ਇਹ ਸਨੀਕਰਸ ਕਦੇ ਵੀ ਆਮ ਲੋਕਾਂ ਨੂੰ ਨਹੀਂ ਵੇਚੇ ਜਾਂਦੇ ਸਨ ਅਤੇ ਇਹ ਸਿਰਫ਼ ਐਪਲ ਕਰਮਚਾਰੀਆਂ ਲਈ ਵਿਸ਼ੇਸ਼ ਤੌਰ 'ਤੇ ਬਣਾਏ ਗਏ ਸਨ।
ਕੀ ਖ਼ਾਸ ਹੈ ਐਪਲ ਸਨੀਕਰਸ ‘ਚ
ਇਨ੍ਹਾਂ ਸਨੀਕਰਸ ਦੀ ਕਹਾਣੀ ਸੁਣਨ 'ਚ ਬਹੁਤ ਹੀ ਅਜੀਬੋ-ਗਰੀਬ ਹੈ। 80 ਦੇ ਦਹਾਕੇ ਦੌਰਾਨ ਐਪਲ ਕੁਝ ਬ੍ਰਾਂਡਾਂ ਨੂੰ ਵਿਸ਼ੇਸ਼ ਐਡੀਸ਼ਨ ਉਤਪਾਦਾਂ ਲਈ ਆਪਣੇ ਬ੍ਰਾਂਡ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਸੀ। ਅਜਿਹੀਆਂ ਕੰਪਨੀਆਂ 'ਚ Honda, Braun ਵਰਗੀਆਂ ਕਈ ਟਾਪ ਦੀਆਂ ਕੰਪਨੀਆਂ ਸ਼ਾਮਲ ਸਨ।
ਇਸੇ ਲੜੀ ਤਹਿਤ ਕੰਪਨੀ ਨੇ ਐਪਲ ਕਰਮਚਾਰੀਆਂ ਲਈ ਕਸਟਮ-ਮੇਡ ਸਨੀਕਰ ਬਣਾਉਣ ਲਈ ਓਮੇਗਾ ਸਪੋਰਟਸ ਨਾਲ ਸਾਂਝੇਦਾਰੀ ਕੀਤੀ ਸੀ। ਐਪਲ ਦਾ ਪੁਰਾਣਾ ਸਤਰੰਗੀ ਲੋਗੋ ਵੀ ਇਨ੍ਹਾਂ ਸਨੀਕਰਸ 'ਤੇ ਲਿਖਿਆ ਹੋਇਆ ਹੈ। ਇਸ ਕਰਕੇ ਵੀ ਇਹ ਬਹੁਤ ਖਾਸ ਬਣ ਗਏ ਹਨ।
ਐਪਲ ਨੇ vision pro ਲਈ ਵੀ ਜਾਰੀ ਕੀਤਾ ਸਾਫਟਵੇਅਰ ਅਪਡੇਟ
ਇਹ ਸਨੀਕਰਸ 90 ਦੇ ਦਹਾਕੇ ਵਿੱਚ ਬਣਾਏ ਗਏ ਸਨ। ਇਨ੍ਹਾਂ ਨੂੰ ਕੰਪਨੀ ਦੇ ਕਰਮਚਾਰੀਆਂ ਲਈ ਕਸਟਮ-ਮੇਡ ਬਣਾਇਆ ਗਿਆ ਸੀ ਅਤੇ 90 ਦੇ ਦਹਾਕੇ ਵਿੱਚ ਨੈਸ਼ਨਲ ਸੇਲਜ਼ ਕਾਨਫਰੰਸ ਵਿੱਚ ਤੋਹਫ਼ੇ ਵਜੋਂ ਦਿੱਤੇ ਗਏ ਸਨ। ਇਨ੍ਹਾਂ ਨੂੰ ਕਦੇ ਵੀ ਆਮ ਲੋਕਾਂ ਲਈ ਬਾਜ਼ਾਰ 'ਚ ਲਾਂਚ ਨਹੀਂ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਇਹ ਬਹੁਤ ਦੁਰਲੱਭ ਹੋ ਗਏ ਹਨ ਅਤੇ ਲੋਕ ਇਨ੍ਹਾਂ ਨੂੰ ਖਰੀਦਣ ਲਈ ਮੋਟੀਆਂ ਕੀਮਤਾਂ ਦੇਣ ਲਈ ਤਿਆਰ ਹਨ।
Apple Sneakers ਦੀ ਸ਼ੁਰੂਆਤੀ ਕੀਮਤ ਰੱਖੀ ਗਈ 50,000 ਅਮਰੀਕੀ ਡਾਲਰ
ਹੁਣ Sotheby ਵੱਲੋਂ ਇਨ੍ਹਾਂ ਸਨੀਕਰਸ ਦੀ ਨਿਲਾਮੀ ਕੀਤੀ ਜਾ ਰਹੀ ਹੈ। ਨਿਲਾਮੀ ਕਰਨ ਵਾਲੀ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ, "ਮੁੱਖ ਤੌਰ 'ਤੇ ਚਿੱਟੇ ਰੰਗ ਦਾ, ਪੁਰਾਣੇ ਸਕੂਲ ਦਾ ਸਤਰੰਗੀ ਐਪਲ ਲੋਗੋ - ਜੀਭ ਅਤੇ ਪਾਸਿਆਂ ਦੋਵੇਂ ਪਾਸੇ - ਇੱਕ ਅਸਾਧਾਰਣ ਵਿਵਰਣ ਹੈ।"
ਇਨ੍ਹਾਂ ਸਨੀਕਰਸ ਨੂੰ 50,000 ਅਮਰੀਕੀ ਡਾਲਰ (ਭਾਰਤੀ ਮੁਦਰਾ ਵਿੱਚ ਲਗਭਗ 42 ਲੱਖ ਰੁਪਏ) ਵਿੱਚ ਨਿਲਾਮੀ ਲਈ ਸੂਚੀਬੱਧ ਕੀਤਾ ਗਿਆ ਹੈ। ਹਾਲਾਂਕਿ, ਨਿਲਾਮੀ ਦੌਰਾਨ, ਖਰੀਦਦਾਰ ਹੋਰ ਵੀ ਬੋਲੀ ਲਗਾ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਐਪਲ ਦੀ ਪਹਿਲੀ ਪੀੜ੍ਹੀ ਦਾ ਆਈਫੋਨ ਵੀ ਇਕ ਨਿਲਾਮੀ 'ਚ 1.5 ਕਰੋੜ ਰੁਪਏ ਤੋਂ ਜ਼ਿਆਦਾ 'ਚ ਖਰੀਦਿਆ ਗਿਆ ਸੀ।
ਇਹ ਵੀ ਪੜ੍ਹੋ: ਸੱਪ ਦੇ ਡੰਗਣ ਨਾਲ 22 ਸਾਲਾ ਬਿਊਟੀਸ਼ੀਅਨ ਦੀ ਮੌਤ, ਹਸਪਤਾਲ ਲਿਜਾਣ 'ਚ ਹੋਈ ਦੇਰੀ, ਰਸਤੇ 'ਚ ਹੀ ਮੌਤ