ਦਾੜ੍ਹੀ ਵਾਲੇ ਮਰਦ ਕਲੀਨ ਸ਼ੇਵ ਨਾਲੋਂ ਹੁੰਦੇ ਵੱਧ ਭਰੋਸੇਯੋਗ, ਪ੍ਰੇਮਿਕਾ ਨੂੰ ਨਹੀਂ ਦਿੰਦੇ ਧੋਖਾ- ਸਟੱਡੀ 'ਚ ਦਾਅਵਾ
Bearded Man : ਵਾਰਸਾ ਦੀ ਕਾਰਡੀਨਲ ਸਟੀਫਨ ਵਿਜ਼ਿੰਸਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਖਿਆ ਹੈ ਕਿ ਦਾੜ੍ਹੀ ਵਾਲੇ ਮਰਦਾਂ ਨੂੰ ਕਈ ਸਾਥੀ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਦਾੜ੍ਹੀ ਰੱਖਣ ਵਾਲੇ ਮਰਦ ਕਲੀਨ-ਸ਼ੇਵ ਪੁਰਸ਼ਾਂ ਦੇ ਮੁਕਾਬਲੇ ਆਪਣੀ ਗਰਲਫ੍ਰੈਂਡ ਨੂੰ ਧੋਖਾ ਦੇਣ ਦੀ ਸੰਭਾਵਨਾ ਘੱਟ ਕਰਦੇ ਹਨ, ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ ਇੱਕ ਦਾਅਵਾ ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ। ਦਾੜ੍ਹੀ ਵਾਲੇ ਮਰਦ ਲੰਬੇ ਸਮੇਂ ਲਈ ਰੋਮਾਂਟਿਕ ਰਿਸ਼ਤੇ ਕਾਇਮ ਰੱਖਦੇ ਹਨ।
ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਦਾੜ੍ਹੀ ਵਾਲੇ ਪੁਰਸ਼ ਰੋਮਾਂਟਿਕ ਸਬੰਧਾਂ ਵਿਚ ਜ਼ਿਆਦਾ ਸਥਿਰ ਹੁੰਦੇ ਹਨ। ਉਹ ਬਿਹਤਰ ਸਾਥੀ ਸਾਬਤ ਹੁੰਦੇ ਹਨ। ਆਰਕਾਈਵਜ਼ ਆਫ ਸੈਕਸੁਅਲ ਬਿਹੇਵੀਅਰ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਦਾੜ੍ਹੀ ਵਾਲੇ ਮਰਦ ਜੇਕਰ ਇੱਕ ਰੋਮਾਂਟਿਕ ਰਿਸ਼ਤੇ ਵਿੱਚ ਹਨ ਤਾਂ ਉਨ੍ਹਾਂ ਲਈ ਇੱਕ ਨਵਾਂ ਸਾਥੀ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਹ ਆਪਣੀਆਂ ਪ੍ਰੇਮਿਕਾ ਨੂੰ ਧੋਖਾ ਨਹੀਂ ਦਿੰਦੇ।
ਅਧਿਐਨ ਅਨੁਸਾਰ ਕਲੀਨ ਸ਼ੇਵ ਪੁਰਸ਼ਾਂ ਨੂੰ ਇੱਕ ਸਾਥੀ ਦੀ ਭਾਲ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਦੂਜੇ ਪਾਸੇ, ਦਾੜ੍ਹੀ ਵਾਲੇ ਮਰਦਾਂ ਨੂੰ ਨਵੇਂ ਸਾਥੀ ਦੀ ਭਾਲ ਕਰਨ ਲਈ ਘੱਟ ਪ੍ਰੇਰਣਾ ਮਿਲਦੀ ਹੈ। ਉਹ ਆਪਣੇ ਮੌਜੂਦਾ ਸਾਥੀ ਨੂੰ ਬਣਾਈ ਰੱਖਣ ਅਤੇ ਆਪਣੇ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਇਹ ਅਧਿਐਨ 18 ਤੋਂ 40 ਸਾਲ ਦੀ ਉਮਰ ਦੇ 414 ਪੁਰਸ਼ਾਂ ‘ਤੇ ਕੀਤਾ ਗਿਆ।
ਵਾਰਸਾ ਦੀ ਕਾਰਡੀਨਲ ਸਟੀਫਨ ਵਿਜ਼ਿੰਸਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਜੋਨਾਸਨ ਨੇ ਅਧਿਐਨ ‘ਤੇ ਲਿਖਿਆ ਹੈ ਕਿ ਦਾੜ੍ਹੀ ਵਾਲੇ ਮਰਦਾਂ ਨੂੰ ਕਈ ਸਾਥੀ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਦੀ ਬਜਾਏ ਉਹ ਰੋਮਾਂਟਿਕ ਅਤੇ ਪਰਿਵਾਰਕ ਤੌਰ ‘ਤੇ ਦੂਜਿਆਂ ਵਿੱਚ ਵਧੇਰੇ ਨਿਵੇਸ਼ ਕਰਦੇ ਹਨ।
ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਚਿਹਰੇ ‘ਤੇ ਵਾਲ ਹਨ ਤਾਂ ਉਨ੍ਹਾਂ ਨੂੰ ਸਾਫ ਰੱਖਣ ਲਈ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਵਾਲਾਂ ਦੀ ਨਿਯਮਤ ਦੇਖਭਾਲ ਲਈ ਸਮਾਂ ਦੇਣਾ ਪੈਂਦਾ ਹੈ। ਜਿਨ੍ਹਾਂ ਲੋਕਾਂ ਵਿਚ ਇਹ ਗੁਣ ਹੁੰਦੇ ਹਨ ਉਹ ਦੂਜਿਆਂ ਦਾ ਆਦਰ ਵੀ ਕਰਦੇ ਹਨ। ਉਹ ਆਪਣੇ ਪਾਰਟਨਰ ਨੂੰ ਧੋਖਾ ਦੇਣ ਬਾਰੇ ਘੱਟ ਸੋਚਦੇ ਹਨ।
ਅਧਿਐਨ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਚਿਹਰੇ ਦੇ ਵਾਲਾਂ ਦੀ ਸਾਂਭ-ਸੰਭਾਲ ਮਨੁੱਖਾਂ ਲਈ ਮਹੱਤਵਪੂਰਨ ਹੈ। ਸੰਘਣੇ, ਅਣਸਿਹਤਮੰਦ ਦਿੱਖ ਵਾਲੇ ਜਾਂ ਬੇਕਾਰ ਚਿਹਰੇ ਦੇ ਵਾਲ ਕਿਸੇ ਵਿਅਕਤੀ ਨੂੰ ਸਨਮਾਨ ਦੀ ਬਜਾਏ ਬਦਨਾਮ ਕਰ ਸਕਦੇ ਹਨ ਤੇ ਰੋਮਾਂਟਿਕ ਰਿਸ਼ਤੇ ਕਾਇਮ ਰੱਖਦੇ ਹਨ।