ਗ੍ਰੈਵਿਟੀ ਨੂੰ ਮਾਤ ਦੇ ਕੇ ਮੁੰਡੇ ਨੇ ਹਵਾ 'ਚ ਦਿਖਾਏ ਹੈਰਤਅੰਗੇਜ਼ ਕਾਰਨਾਮੇ, ਅਜਿਹੀ ਵੀਡੀਓ ਬਹੁਤ ਘੱਟ ਦੇਖਣ ਨੂੰ ਮਿਲਦੀ
ਇਕ ਮੁੰਡੇ ਦੇ ਟਰੈਂਪੋਲਿਨ ਜੰਪਿੰਗ ਕਰਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਟੀਮ ਦੇ ਨਾਲ ਹਵਾ 'ਚ ਹੈਰਾਨੀਜਨਕ ਕਾਰਨਾਮੇ ਦਿਖਾ ਰਿਹਾ ਹੈ। ਤੁਸੀਂ ਅਜਿਹਾ ਮਹਿਸੂਸ ਕਰੋਗੇ ਜਿਵੇਂ ਉਸ ਉੱਤੇ ਗ੍ਰੈਵਿਟੀ ਬਹੁਤ ਦੇਰ ਨਾਲ ਅਸਰ ਕਰ ਰਹੀ ਹੋਵੇ।
Trending Trampoline Jumping Video: ਪਿਛਲੇ ਕਈ ਸਾਲਾਂ 'ਚ ਟ੍ਰੈਂਪੋਲਿਨ ਜੰਪਿੰਗ ਨੇ ਖੇਡਾਂ ਦੀ ਦੁਨੀਆ 'ਚ ਇੱਕ ਗ੍ਰੈਂਡ ਐਂਟਰੀ ਕੀਤੀ ਹੈ ਅਤੇ ਇਹ ਹਰ ਦਿਨ ਲੋਕਾਂ ਵਿਚਕਾਰ ਹੋਰ ਵੱਧ ਪ੍ਰਸਿੱਧ ਹੋ ਰਿਹਾ ਹੈ। ਇਸ ਖੇਡ ਦਾ ਰੋਮਾਂਚ ਲੋਕਾਂ ਨੂੰ ਆਪਣੇ-ਆਪ ਆਪਣੇ ਵੱਲ ਖਿੱਚ ਲੈਂਦਾ ਹੈ। ਰੋਮਾਂਚ ਦੇ ਦੀਵਾਨੇ ਲੋਕਾਂ ਆਪਣੇ ਆਪ ਨੂੰ ਚੈਲੇਂਜ ਦੇਣ ਲਈ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਹਨ ਅਤੇ ਆਪਣੇ ਡਰ ਉੱਤੇ ਜਿੱਤਣ ਦੀ ਅਹਿਸਾਸ ਵੀ ਪ੍ਰਾਪਤ ਕਰ ਲੈਂਦੇ ਹਨ। ਬੰਜੀ ਜੰਪਿੰਗ, ਡਰਟ ਬਾਈਕਿੰਗ, ਸਕੂਬਾ ਡਾਈਵਿੰਗ, ਸਕਾਈ ਡਾਈਵਿੰਗ ਅਤੇ ਹੈਂਗ ਗਲਾਈਡਿੰਗ ਕੁਝ ਅਜਿਹੀਆਂ ਸਾਹਸੀ ਖੇਡਾਂ ਹਨ, ਜਿਨ੍ਹਾਂ 'ਚ ਟ੍ਰੈਂਪੋਲਿਨ ਜੰਪਿੰਗ ਦਾ ਨਾਂਅ ਵੀ ਸ਼ਾਮਲ ਹੋ ਚੁੱਕ ਹੈ।
ਸੋਸ਼ਲ ਮੀਡੀਆ 'ਤੇ ਇਕ ਮੁੰਡੇ ਦੇ ਟਰੈਂਪੋਲਿਨ ਜੰਪਿੰਗ ਕਰਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਟੀਮ ਦੇ ਨਾਲ ਹਵਾ 'ਚ ਹੈਰਾਨੀਜਨਕ ਕਾਰਨਾਮੇ ਦਿਖਾ ਰਿਹਾ ਹੈ। ਇਸ ਨੂੰ ਦੇਖ ਕੇ ਤੁਸੀਂ ਵੀ ਅਜਿਹਾ ਮਹਿਸੂਸ ਕਰੋਗੇ ਜਿਵੇਂ ਉਸ ਉੱਤੇ ਗ੍ਰੈਵਿਟੀ ਬਹੁਤ ਦੇਰ ਨਾਲ ਅਸਰ ਕਰ ਰਹੀ ਹੋਵੇ। ਇਹ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੇਖੋ ਵੀਡੀਓ :
ਇਸ ਦਿਲਚਸਪ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਅਤੇ ਦੂਜੇ ਯੂਜਰਸ ਵਾਂਗ ਹੋ ਸਕਦਾ ਹੈ ਕਿ ਤੁਸੀਂ ਵੀ ਇਸ ਵੀਡੀਓ ਨੂੰ ਕਈ ਵਾਰ ਲੂਪ 'ਚ ਦੇਖਿਆ ਹੋਵੇਗਾ। ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਲੜਕਿਆਂ ਦਾ ਇੱਕ ਗਰੁੱਪ ਇੱਕ ਵੱਡੇ ਫੈਲੇ ਹੋਏ ਟ੍ਰੈਂਪੋਲਿਨ ਬੇਸ 'ਤੇ ਖੜ੍ਹਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਪੂਰੀ ਤਾਕਤ ਨਾਲ ਛਾਲ ਮਾਰਦਾ ਹੈ ਅਤੇ ਹੇਠਾਂ ਆਉਂਦਾ ਹੈ ਅਤੇ ਦੁਬਾਰਾ ਫਿਰ ਉਡਾਨ ਭਰਦਾ ਹੈ। ਇਸ ਵਾਰ ਉਹ ਬਹੁਤ ਉੱਪਰ ਜਾਂਦਾ ਹੈ ਅਤੇ ਇਹ ਲੜਕਾ ਹੇਠਾਂ ਆਉਣ ਸਮੇਂ ਕਈ ਫਲਿੱਪ ਵੀ ਕਰਦਾ ਹੈ। ਇਹ ਦੇਖਣ 'ਚ ਕਾਫੀ ਦਿਲਚਸਪ ਲੱਗ ਰਿਹਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।