ਪੜਚੋਲ ਕਰੋ
Advertisement
(Source: ECI/ABP News/ABP Majha)
ਵਰਮਾਲਾ ਤੋਂ ਪਹਿਲਾਂ ਹੀ ਪ੍ਰੇਮੀ ਨਾਲ ਭੱਜੀ ਲਾੜੀ, ਮਗਰੋਂ ਲਾੜੇ ਨੇ ਚੁੱਕਿਆ ਇਹ ਖੌਫਨਾਕ ਕਦਮ
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਲਾੜਾ ਬਾਰਾਤ ਲੈ ਕੇ ਗਾਜੇ -ਵਾਜੇ ਦੇ ਨਾਲ ਆਪਣੀ ਹੋਣ ਵਾਲੀ ਦੁਲਹਣ ਦੇ ਘਰ ਪਹੁੰਚਿਆ ਪਰ ਵਰਮਾਲਾ ਤੋਂ ਪਹਿਲਾਂ ਹੀ ਲੜਕੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਇੱਕ ਲਾੜਾ ਬਾਰਾਤ ਲੈ ਕੇ ਗਾਜੇ -ਵਾਜੇ ਦੇ ਨਾਲ ਆਪਣੀ ਹੋਣ ਵਾਲੀ ਦੁਲਹਣ ਦੇ ਘਰ ਪਹੁੰਚਿਆ ਪਰ ਵਰਮਾਲਾ ਤੋਂ ਪਹਿਲਾਂ ਹੀ ਲੜਕੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲਾੜਾ ਇਹ ਅਪਮਾਨ ਬਰਦਾਸ਼ਤ ਨਾ ਕਰ ਸਕਿਆ ਅਤੇ ਘਰ ਆ ਕੇ ਉਸ ਨੇ ਜ਼ਹਿਰ ਖਾ ਲਿਆ। ਹਾਲਤ ਵਿਗੜਨ ਤੋਂ ਬਾਅਦ ਲਾੜੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ।
ਦਰਅਸਲ 'ਚ ਜਦੋਂ ਲਾੜਾ ਘੋੜੀ 'ਤੇ ਸਵਾਰ ਹੋ ਕੇ ਰਾਏਬਰੇਲੀ 'ਚ ਆਪਣੀ ਲਾੜੀ ਦੇ ਘਰ ਪਹੁੰਚਿਆ ਤਾਂ ਉਥੇ ਬਾਰਾਤੀਆਂ ਨੇ ਬੜੀ ਧੂਮ-ਧਾਮ ਨਾਲ ਸਵਾਗਤ ਕੀਤਾ। ਹਾਸੇ ਅਤੇ ਖੁਸ਼ੀ ਦਾ ਮਾਹੌਲ ਸੀ ਅਤੇ ਕੁਝ ਸਮੇਂ ਬਾਅਦ ਸਟੇਜ 'ਤੇ ਵਰਮਾਲਾ ਦਾ ਪ੍ਰੋਗਰਾਮ ਸੀ। ਹਾਲਾਂਕਿ ਇਸ ਦੌਰਾਨ ਮੌਕਾ ਪਾ ਕੇ ਲਾੜੀ ਆਪਣੇ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ। ਇਹ ਘਟਨਾ ਗੜਾਗੰਜ ਥਾਣਾ ਖੇਤਰ ਦੇ ਆਸਨੰਦਪੁਰ ਪਿੰਡ ਦੀ ਹੈ।
ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਲਾੜੀ ਦੀ ਭਾਲ ਸ਼ੁਰੂ ਕੀਤੀ ਪਰ ਉਹ ਕਿਧਰੇ ਨਹੀਂ ਮਿਲੀ। ਕੁਝ ਸਮੇਂ ਬਾਅਦ ਜਦੋਂ ਬਾਰਾਤ ਨੂੰ ਲਾੜੀ ਦੇ ਲਾਪਤਾ ਹੋਣ ਦਾ ਪਤਾ ਲੱਗਾ ਤਾਂ ਹਫੜਾ-ਦਫੜੀ ਮਚ ਗਈ ਅਤੇ ਬਾਰਾਤ ਬਿਨਾਂ ਲਾੜੀ ਤੋਂ ਲਾੜੇ ਨਾਲ ਵਾਪਸ ਆ ਗਈ। ਇਸ ਤੋਂ ਬਾਅਦ ਸਦਮੇ 'ਚ ਘਰ ਪਹੁੰਚੇ ਲਾੜੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਲਾੜੇ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿੱਥੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ। ਹੁਣ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਰਿਪੋਰਟ ਮੁਤਾਬਕ ਅਸਾਨੰਦਪੁਰ ਦੇ ਰਹਿਣ ਵਾਲੇ ਰਾਮਨਰੇਸ਼ ਦੀ ਬੇਟੀ ਦਾ ਬੁੱਧਵਾਰ ਨੂੰ ਵਿਆਹ ਸੀ। ਬਾਰਾਤ ਦੇ ਆਉਣ ਤੋਂ ਬਾਅਦ ਵਰਮਾਲਾ ਤੋਂ ਪਹਿਲਾਂ ਹੀ ਲਾੜੀ ਆਪਣੇ ਪ੍ਰੇਮੀ ਮੁੰਨਾ ਸਮੇਤ ਅਚਾਨਕ ਗਾਇਬ ਹੋ ਗਈ। ਲਾੜੀ ਦੇ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦੀ ਸੂਚਨਾ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬਾਰਾਤ ਵਾਲਿਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ।
ਲਾੜੀ ਦੇ ਰਿਸ਼ਤੇਦਾਰਾਂ ਨੇ ਮਾਮਲੇ ਦੀ ਸੂਚਨਾ ਗੜਾਗੰਜ ਥਾਣੇ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਪਰ ਲਾੜੀ ਦਾ ਕਿਤੇ ਪਤਾ ਨਹੀਂ ਲੱਗਾ। ਅਖੀਰ ਲਾੜਾ ਅਜੈ ਬਾਰਾਤ ਲੈ ਕੇ ਵਾਪਸ ਚਲਾ ਗਿਆ। ਘਰ ਪਹੁੰਚ ਕੇ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਘਟਨਾ ਸਬੰਧੀ ਲੜਕੀ ਦੇ ਪਿਤਾ ਰਾਮ ਨਰੇਸ਼ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਲੜਕੀ ਭੱਜ ਗਈ ਸੀ। ਇਹ ਘਟਨਾ 28 ਜੂਨ ਦੀ ਹੈ। ਮੁਲਜ਼ਮ ਮੁੰਨਾ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement