Cold water: ਕੀ ਫ੍ਰਿਜ ਦਾ ਪਾਣੀ ਪੀਣ ਨਾਲ ਆ ਸਕਦਾ ਹਾਰਟ ਅਟੈਕ? ਜਾਣੋ ਕਿੰਨੀ ਸੱਚ ਹੈ ਇਹ ਗੱਲ
ਵੈਸੋਸਪਾਸਮ ਅਜਿਹੀ ਸਥਿਤੀ ਹੈ ਜਿੱਥੇ ਖੂਨ ਦੀਆਂ ਨਾੜੀਆਂ ਸੁਕੜ ਜਾਂਦੀਆਂ ਹਨ ਅਤੇ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਹੋਣ ਲੱਗ ਜਾਂਦੀਆਂ ਹਨ। ਇਹ ਕਈ ਤਰ੍ਹਾਂ ਦੇ ਹੁੰਦੇ ਹਨ।
ਗਰਮੀਆਂ ਦੇ ਮੌਸਮ ਵਿੱਚ ਠੰਡਾ ਪਾਣੀ ਅੰਮ੍ਰਿਤ ਤੋਂ ਘੱਟ ਨਹੀਂ ਲੱਗਦਾ। ਕੜਾਕੇ ਦੀ ਗਰਮੀ ਤੋਂ ਘਰ ਪਰਤਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਕਾਫੀ ਆਰਾਮ ਮਹਿਸੂਸ ਹੁੰਦਾ ਹੈ। ਹਾਲਾਂਕਿ, ਸਾਨੂੰ ਅਕਸਰ ਫਰਿੱਜ ਜਾਂ ਫ੍ਰੀਜ਼ਰ ਤੋਂ ਸਿੱਧਾ ਠੰਡਾ ਪਾਣੀ ਪੀਣ ਦੇ ਵਿਰੁੱਧ ਚੇਤਾਵਨੀ ਦਿੱਤੀ ਜਾਂਦੀ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਠੰਡਾ ਪਾਣੀ ਪੀਣ ਨਾਲ ਕਈ ਨੁਕਸਾਨ ਹੋ ਸਕਦੇ ਹਨ।
ਇਸਦਾ ਦਿਲ ‘ਤੇ ਬਹੁਤ ਬੂਰਾ ਅਸਰ ਪੈ ਸਕਦਾ ਹੈ। ਗਲਾ ਖਰਾਬ ਹੋਣਾ ਜਾਂ ਬੁਖਾਰ ਹੋਣਾ ਇਹ ਸਾਰੀਆਂ ਗੱਲਾਂ ਤਾਂ ਠੀਕ ਹਨ ਪਰ ਕੀ ਅਸਲ ਵਿੱਚ ਠੰਡਾ ਪਾਣੀ ਪੀਣ ਨਾਲ ਦਿਲ 'ਤੇ ਬੁਰਾ ਅਸਰ ਹੁੰਦਾ ਹੈ? ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ।
ਦਿਲ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਠੰਡਾ ਪਾਣੀ
ਮਾਹਰਾਂ ਦਾ ਮੰਨਣਾ ਹੈ ਕਿ ਗਰਮੀਆਂ 'ਚ ਠੰਡਾ ਪਾਣੀ ਪੀਣਾ ਹਰ ਕਿਸੇ ਦੀ ਜ਼ਰੂਰਤ ਹੁੰਦੀ ਹੈ। ਪਰ ਇਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ। ਗਰਮੀਆਂ ਵਿੱਚ ਅਚਾਨਕ ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਧਮਨੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਚਾਨਕ ਧਮਨੀਆਂ ਵਿੱਚ ਵੈਸੋਸਪਾਸਮ ਹੋਣ ਨਾਲ ਇਸ ਦੇ ਮਾੜੇ ਨਤੀਜੇ ਆ ਸਕਦੇ ਹਨ।
ਇਹ ਵੀ ਪੜ੍ਹੋ: Health Tips : ਇੱਕ ਮਹੀਨੇ ਲਈ ਦੁੱਧ ਛੱਡਣ ਦਾ ਮਨ ਬਣਾ ਰਹੇ ਹੋ? ਤਾਂ ਜਾਣ ਲਓ ਸਰੀਰ 'ਤੇ ਇਸ ਦਾ ਕੀ ਹੋਵੇਗਾ ਅਸਰ!
ਇਹ ਸਮੱਸਿਆ ਨਾ ਸਿਰਫ਼ ਠੰਡਾ ਪਾਣੀ ਨਾਲ ਹੀ ਨਹੀਂ ਸਗੋਂ ਬਹੁਤ ਜ਼ਿਆਦਾ ਠੰਡੇ ਪਾਣੀ ਨਾਲ ਨਹਾਉਣ ਨਾਲ ਵੀ ਹੋ ਸਕਦੀ ਹੈ। ਅਜਿਹੇ 'ਚ ਜਿਹੜੇ ਲੋਕ ਪਹਿਲਾਂ ਹੀ ਦਿਲ ਦੇ ਮਰੀਜ਼ ਹਨ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। ਕਿਉਂਕਿ ਇਹ ਹਾਰਟ ਨੂੰ ਟਰਿੱਗਰ ਕਰ ਸਕਦਾ ਹੈ ਅਤੇ ਵੈਸੋਸਪਾਸਮ ਦਾ ਕਾਰਨ ਵੀ ਬਣ ਸਕਦਾ ਹੈ। ਕਈ ਵਾਰ ਇਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
ਕੀ ਹੁੰਦਾ ਹੈ ਵੈਸੋਸਪਾਸਮ?
ਵੈਸੋਸਪਾਸਮ ਅਜਿਹੀ ਸਥਿਤੀ ਹੈ ਜਿੱਥੇ ਖੂਨ ਦੀਆਂ ਨਾੜੀਆਂ ਸੁਕੜ ਜਾਂਦੀਆਂ ਹਨ ਅਤੇ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਹੋਣ ਲੱਗ ਜਾਂਦੀਆਂ ਹਨ। ਇਹ ਕਈ ਤਰ੍ਹਾਂ ਦੇ ਹੁੰਦੇ ਹਨ। ਇਨ੍ਹਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ ਕੋਰੋਨਰੀ ਵੈਸੋਸਪਾਸਮ, ਸੇਰੇਬ੍ਰਲ ਵੈਸੋਸਪਾਸਮ, ਨਿੱਪਲ ਵੈਸੋਸਪਾਸਮ ਅਤੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਵੈਸੋਸਪਾਸਮ।
ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ?
ਮਾਹਰਾਂ ਅਨੁਸਾਰ ਕਮਰੇ ਦੇ ਤਾਪਮਾਨ 'ਤੇ ਪਾਣੀ ਪੀਣਾ ਸਭ ਤੋਂ ਵਧੀਆ ਹੁੰਦਾ ਹੈ। ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਪਾਚਨ ਨੂੰ ਵਧਾਉਣ ਲਈ, ਖਾਣਾ ਖਾਣ ਤੋਂ ਬਾਅਦ ਸਿਰਫ ਕੋਸੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਗਰਮੀਆਂ ਵਿੱਚ ਥੋੜ੍ਹਾ ਜਿਹਾ ਠੰਡਾ ਪਾਣੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੜੇ ਦਾ ਪਾਣੀ ਪੀਣ ਵਾਲੇ ਸੋਚਣਾ ਚਾਹੀਦਾ ਹੈ।