Canada : ਪਾਰਕ 'ਚ ਸੈਰ ਕਰ ਰਹੇ ਬਜ਼ੁਰਗ ਸਿੱਖ ਦਾ ਉਡਾਇਆ ਮਜ਼ਾਕ, ਕੀਤਾ ਤੰਗ-ਪਰੇਸ਼ਾਨ, VIDEO ਬਣਾ ਕੀਤੀ VIRAL
Viral Video: ਵੀਡੀਓ ਬਣਾਉਣ ਵਾਲਾ ਵਿਅਕਤੀ ਬਜ਼ੁਰਗ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢ ਰਿਹਾ ਹੈ। ਬਜ਼ੁਰਗ ਉਸਨੂੰ ਇਹ ਨਾ ਕਰਨ ਲਈ ਕਹਿੰਦਾ ਹੈ ਪਰ ਉਹ ਬਜ਼ੁਰਗ ਦੀ ਗੱਲ ਅਣਗੌਲੀ ਕਰਦਾ ਹੈ
ਕੈਨੇਡਾ ਵਿਚ ਨਸਲੀ ਹਮਲਿਆਂ ਦੇ ਮਾਮਲੇ ਦਿਨੋਂ-ਦਿਨ ਵਧਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਇਕ ਸਿੱਖ ਬਜ਼ੁਰਗ ਵਿਅਕਤੀ ਨੂੰ ਪਰੇਸ਼ਾਨ ਕਰਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਖੁਦ ਉਸੇ ਸ਼ਖਸ ਵੱਲੋਂ ਬਣਾ ਕੇ ਟਿਕ-ਟੋਕ ਉਤੇ ਵਾਇਰਲ ਕੀਤੀ ਗਈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਇੱਕ ਪਾਰਕ ਵਿੱਚ ਸੈਰ ਕਰ ਰਹੇ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਕਥਿਤ ਤੌਰ 'ਤੇ ਤੰਗ ਕੀਤਾ ਗਿਆ।
ਵਾਇਰਲ ਵੀਡੀਓ 'ਚ ਦੋਸ਼ੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਬੈਕ ਕੈਮਰੇ ਤੋਂ ਖੁਦ ਵੀਡੀਓ ਸ਼ੂਟ ਕਰ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੀਡੀਓ ਬਣਾਉਣ ਵਾਲਾ ਵਿਅਕਤੀ ਇਕ ਬਜ਼ੁਰਗ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢ ਰਿਹਾ ਹੈ। ਬਜ਼ੁਰਗ ਉਸਨੂੰ ਇਹ ਸਭ ਨਾ ਕਰਨ ਲਈ ਕਹਿੰਦਾ ਹੈ ਪਰ ਵੀਡੀਓ ਬਣਾਉਣ ਵਾਲਾ ਬਜ਼ੁਰਗ ਦੀ ਗੱਲ ਅਣਗੌਲੀ ਕਰ ਦਿੰਦਾ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਿੱਖ ਵਿਅਕਤੀ ਹਮਲਾਵਰ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਲਗਭਗ ਡਿੱਗ ਪੈਂਦਾ ਹੈ।
ਇਸ ਘਟਨਾ ਨੇ ਨਿਆਂ ਦੀ ਮੰਗ, ਛੇੜਛਾੜ ਅਤੇ ਨਸਲੀ ਹਮਲਿਆਂ ਦੀਆਂ ਵੱਧ ਰਹੀਆਂ ਘਟਨਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਵਿਆਪਕ ਰੋਸ ਅਤੇ ਨਿੰਦਾ ਪੈਦਾ ਕੀਤੀ ਹੈ। ਵੀਡੀਓ ਪੂਰੇ ਸੋਸ਼ਲ ਮੀਡੀਆ ਉਤੇ ਵਾਇਰਲ ਹੈ। ਕੈਨੇਡਾ ਤੋਂ ਲੈਕੇ ਭਾਰਤ ਤੱਕ ਹਰ ਕੋਈ ਵੀਡੀਓ ਨੂੰ ਦੇਖ ਕੇ ਰੋਸ ਪ੍ਰਕਟ ਕਰਦਾ ਨਜ਼ਰ ਆ ਰਿਹਾ ਹੈ।
🚨 Indians in Canada are experiencing these incidents often. pic.twitter.com/qrUSHqt7Vt
— Indian Tech & Infra (@IndianTechGuide) July 23, 2024
ਇਸ ਵੀਡੀਓ ਨੂੰ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਇਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਜਿਹੀਆਂ ਘਟਨਾਵਾਂ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਅਪੀਲ ਕਰਨ ਦੇ ਨਾਲ-ਨਾਲ ਨਸਲੀ ਹਮਲਿਆਂ ਦੇ ਵੱਧ ਰਹੇ ਖਤਰੇ ਨੂੰ ਹੱਲ ਕਰਨ ਲਈ ਸਮੂਹਿਕ ਯਤਨਾਂ ਦੀ ਅਪੀਲ ਕਰਨ ਲਈ, ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਜੋ ਕੁਝ ਉਨ੍ਹਾਂ ਨਾਲ ਹੋਇਆ, ਉਹ ਸੰਭਾਵੀ ਤੌਰ 'ਤੇ ਦੂਜਿਆਂ ਨਾਲ ਵੀ ਹੋ ਸਕਦਾ ਹੈ।