Feeding Pigeons: 97 ਸਾਲਾ ਬੇਬੇ ਨੂੰ ਕਬੂਤਰਾਂ ਨੂੰ ਦਾਣਾ ਪਾਉਣਾ ਪਿਆ ਮਹਿੰਗਾ, ਲੱਗਿਆ ਭਾਰੀ ਜ਼ੁਰਮਾਨਾ ਤੇ ਘਰੋਂ ਵੀ ਹੋ ਸਕਦੀ ਬੇਘਰ!
Fined for Feeding Pigeons: ਪੰਛੀਆਂ ਨੂੰ ਦਾਣਾ ਪਾਉਣਾ ਚੰਗਾ ਕਰਮ ਮੰਨਿਆ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਥਾਵਾਂ 'ਤੇ ਕਬੂਤਰਾਂ ਦੇ ਖਾਣ ਲਈ ਸੜਕ ਕਿਨਾਰੇ ਦਾਣੇ ਪਾ ਦਿੱਤੇ ਜਾਂਦੇ ਹਨ। ਅਜਿਹੇ 'ਚ ਪੰਛੀ ਉਥੇ ਇਕੱਠੇ ਹੋਣ ਲਗ ਜਾਂਦੇ..
Fined for Feeding Pigeons: ਪੰਛੀਆਂ ਨੂੰ ਦਾਣਾ ਪਾਉਣਾ ਚੰਗਾ ਕਰਮ ਮੰਨਿਆ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਥਾਵਾਂ 'ਤੇ ਕਬੂਤਰਾਂ ਦੇ ਖਾਣ ਲਈ ਸੜਕ ਕਿਨਾਰੇ ਦਾਣੇ ਪਾ ਦਿੱਤੇ ਜਾਂਦੇ ਹਨ। ਅਜਿਹੇ 'ਚ ਉਥੇ ਵੱਡੀ ਗਿਣਤੀ 'ਚ ਕਬੂਤਰ ਇਕੱਠੇ ਹੋਣ ਲਗ ਜਾਂਦੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਕਈ ਲੋਕ ਆਪਣੇ ਘਰ ਦੀ ਛੱਤ 'ਤੇ ਜਾਂ ਘਰ ਦੇ ਬਾਹਰ ਵੀ ਕਬੂਤਰਾਂ ਨੂੰ ਦਾਣਾ ਪਾਉਣ ਲੱਗ ਜਾਂਦੇ ਹਨ। ਪਰ ਜੇਕਰ ਅਜਿਹੇ ਚੰਗੇ ਕੰਮ ਲਈ ਕੋਈ ਜੁਰਮਾਨਾ ਲਗ ਦਿੱਤਾ ਜਾਵੇ ਫਿਰ? ਇਸ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਸੁਣਿਆ ਹੋਵੇਗਾ ਪਰ ਅਜਿਹਾ ਹੀ ਕੁਝ ਇੰਗਲੈਂਡ ਦੀ ਇਕ ਔਰਤ ਨਾਲ ਹੋਇਆ ਹੈ। ਉਸ ਨੂੰ ਆਪਣੇ ਘਰ ਦੇ ਬਗੀਚੇ ਵਿੱਚ ਪੰਛੀਆਂ ਨੂੰ ਦਾਣਾ ਪਾਉਣ ਲਈ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਹ ਜੁਰਮਾਨਾ ਨਗਰ ਨਿਗਮ ਵੱਲੋਂ ਲਗਾਇਆ ਗਿਆ ਹੈ।
ਔਰਤ ਦਾ ਨਾਮ ਐਨੀ ਸਾਗੋ ਹੈ ਅਤੇ ਉਸ ਦੀ ਉਮਰ 97 ਸਾਲ ਹੈ। ਮਿਰਰ ਦੀ ਰਿਪੋਰਟ ਮੁਤਾਬਕ ਪਹਿਲਾਂ ਨਗਰ ਨਿਗਮ ਨੇ ਔਰਤ 'ਤੇ 100 ਪੌਂਡ ਯਾਨੀ ਕਰੀਬ ਸਾਢੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਾਉਣ ਦੀ ਗੱਲ ਕਹੀ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਜੁਰਮਾਨੇ ਦੀ ਇਹ ਰਕਮ ਵਧਾ ਕੇ 2500 ਪੌਂਡ ਯਾਨੀ ਲੱਖ 62 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਦਰਅਸਲ, ਇਹ ਵਿਵਾਦ ਪਿਛਲੇ ਸਾਲ ਉਦੋਂ ਸ਼ੁਰੂ ਹੋਇਆ ਸੀ ਜਦੋਂ ਬਜ਼ੁਰਗ ਔਰਤ ਦੇ ਗੁਆਂਢੀ ਨੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਇਲਾਕੇ 'ਚ ਕਬੂਤਰਾਂ ਅਤੇ ਸੀਗਲਾਂ ਨੂੰ ਬੁਲਾ ਕੇ ਖੁਆ ਰਹੀ ਹੈ। ਇਸ ਤੋਂ ਬਾਅਦ ਨਗਰ ਨਿਗਮ ਨੇ ਔਰਤ ਨੂੰ ਲਿਖਤੀ ਚੇਤਾਵਨੀ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਇਹ 'ਸਮਾਜਿਕ ਵਿਵਹਾਰ' ਬੰਦ ਨਾਂ ਹੋਇਆ ਤਾਂ ਉਹਨਾਂ ਨੂੰ 100 ਪੌਂਡ ਜੁਰਮਾਨਾ ਕੀਤਾ ਜਾਵੇਗਾ। ਹਾਲਾਂਕਿ ਇਸ ਚੇਤਾਵਨੀ ਤੋਂ ਬਾਅਦ ਵੀ ਔਰਤ ਨੇ ਪੰਛੀਆਂ ਨੂੰ ਦਾਣਾ ਦੇਣਾ ਬੰਦ ਨਹੀਂ ਕੀਤਾ। ਅਜਿਹੇ 'ਚ ਨਗਰ ਨਿਗਮ ਨੇ ਨਾਂ ਸਿਰਫ ਉਸ 'ਤੇ 2500 ਪੌਂਡ ਦਾ ਜ਼ੁਰਮਾਨਾ ਲਗਾਉਣ ਲਈ ਕਿਹਾ ਹੈ ਸਗੋਂ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਘਰੋਂ ਕੱਢਣ ਲਈ ਅਦਾਲਤੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।
ਰਿਪੋਰਟਾਂ ਮੁਤਾਬਕ ਐਨੀ ਇੱਕ ਰਿਟਾਇਰਡ ਮਿਊਜ਼ਿਕ ਟੀਚਰ ਹੈ। ਇਸ ਮਾਮਲੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਉਨ੍ਹਾਂ ਦੇ ਬਗੀਚੇ 'ਚ ਪੰਛੀਆਂ ਨੂੰ ਆਉਣਾ ਅਤੇ ਉਨ੍ਹਾਂ ਨੂੰ ਖਾਂਦੇ ਦੇਖਣਾ ਹੈ, ਪਰ ਨਗਰ ਨਿਗਮ ਦਾ ਕਹਿਣਾ ਹੈ ਕਿ ਵੱਡੀ ਗਿਣਤੀ 'ਚ ਪੰਛੀਆਂ ਦੇ ਆਉਣ ਕਾਰਨ ਇਹ ਇਲਾਕਾ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਨਗਰਨਿਗਮ ਨੇ ਔਰਤ ਦੀ ਇਸ ਆਦਤ ਨੂੰ 'ਸਮਾਜ ਵਿਰੋਧੀ ਵਿਵਹਾਰ' ਕਰਾਰ ਦਿੱਤਾ ਹੈ ਅਤੇ ਜੁਰਮਾਨਨੇ ਦੇ ਨਾਲ-ਨਾਲ ਅਦਾਲਤੀ ਕਾਰਵਾਈ ਦੀ ਗੱਲ ਕਹੀ ਹੈ।