ਸਰਾਪਿਆ ਪਿੰਡ! 12 ਸਾਲ ਦੇ ਹੁੰਦੇ ਹੀ ਕੁੜੀਆਂ ਆਪੇ ਹੀ ਮੁੰਡਿਆਂ 'ਚ ਹੋਣ ਲੱਗਦੀਆਂ ਤਬਦੀਲ, ਵਿਗਿਆਨੀ ਵੀ ਨਹੀਂ ਖੋਲ੍ਹ ਸਕੇ ਰਾਜ
ਦਨੀਆ ਅੰਦਰ ਕਈ ਰਹੱਸ ਹਨ ਜਿਨ੍ਹਾਂ ਬਾਰੇ ਵਿਗਿਆਨ ਵੀ ਪਤਾ ਨਹੀਂ ਲਾ ਸਕਿਆ। ਇਹ ਗੱਲਾਂ ਮਨੁੱਖ ਨੂੰ ਹੈਰਾਨ ਕਰਦਿਆਂ ਹਨ ਜਿਸ ਕਰਕੇ ਅੱਜ ਵੀ ਮਨੁੱਖ ਕੁਦਰਤ ਨੂੰ ਬਲਵਾਨ ਮੱਨਦਾ ਹੈ। ਅੱਜ ਤੁਹਾਨੂੰ ਅਜਿਹੀ ਅਨੋਖੀ ਗੱਲ ਦੱਸਣ ਜਾ ਰਹੇ ਹਾਂ...
Viral News: ਦਨੀਆ ਅੰਦਰ ਕਈ ਰਹੱਸ ਹਨ ਜਿਨ੍ਹਾਂ ਬਾਰੇ ਵਿਗਿਆਨ ਵੀ ਪਤਾ ਨਹੀਂ ਲਾ ਸਕਿਆ। ਇਹ ਗੱਲਾਂ ਮਨੁੱਖ ਨੂੰ ਹੈਰਾਨ ਕਰਦਿਆਂ ਹਨ ਜਿਸ ਕਰਕੇ ਅੱਜ ਵੀ ਮਨੁੱਖ ਕੁਦਰਤ ਨੂੰ ਬਲਵਾਨ ਮੱਨਦਾ ਹੈ। ਅੱਜ ਤੁਹਾਨੂੰ ਅਜਿਹੀ ਅਨੋਖੀ ਗੱਲ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਯਕੀਨ ਨਹੀਂ ਹੋਏਗਾ। ਦੁਨੀਆ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਲੜਕੀਆਂ ਆਪੇ ਹੀ ਲੜਕਿਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਦਰਅਸਲ ਤੁਸੀਂ ਦੇ ਵੀ ਕੁੜੀਆਂ ਨੂੰ ਮੁੰਡੇ ਬਣਦੇ ਨਹੀਂ ਦੇਖਿਆ ਹੋਵੇਗਾ ਤੇ ਸ਼ਾਇਦ ਤੁਹਾਨੂੰ ਇਸ ਗੱਲ 'ਤੇ ਯਕੀਨ ਵੀ ਨਹੀਂ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕੁੜੀਆਂ ਇੱਕ ਉਮਰ ਦੇ ਬਾਅਦ ਲੜਕੇ ਬਣ ਜਾਂਦੀਆਂ ਹਨ। ਹਾਂ, ਇਹ ਬਿਲਕੁਲ ਸੱਚ ਹੈ।
ਦੱਸ ਦੇਈਏ ਕਿ ਲਾ ਸਲਿਨਾਸ ਨਾਂ ਦਾ ਪਿੰਡ ਜੋ ਡੋਮਿਨਿਕਨ ਰੀਪਬਲਿਕ ਦੇਸ਼ ਵਿੱਚ ਹੈ। ਇਸ ਪਿੰਡ ਦੀਆਂ ਕੁੜੀਆਂ ਇੱਕ ਖਾਸ ਉਮਰ ਤੋਂ ਬਾਅਦ ਲਿੰਗ ਤਬਦੀਲੀ ਤੋਂ ਗੁਜ਼ਰਦੀਆਂ ਹਨ। ਇੱਥੇ ਬਹੁਤ ਸਾਰੀਆਂ ਕੁੜੀਆਂ ਵਿੱਚ ਲੜਕੇ ਬਣਨ ਦੀ ਪ੍ਰਕਿਰਿਆ 12 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਇੱਥੇ ਲੜਕੀਆਂ ਲੜਕੇ ਬਣ ਜਾਂਦੀਆਂ ਹਨ। ਇੱਥੋਂ ਤੱਕ ਕਿ ਵਿਗਿਆਨੀ ਵੀ ਅੱਜ ਤੱਕ ਇਸ ਰਹੱਸ ਦਾ ਪਤਾ ਨਹੀਂ ਲਾ ਸਕੇ। ਪਿੰਡ ਦੀਆਂ ਲੜਕੀਆਂ ਦੇ ਲੜਕੇ ਬਣਨ ਦੀ 'ਬਿਮਾਰੀ' ਕਾਰਨ ਪਿੰਡ ਦੇ ਲੋਕ ਕਾਫੀ ਪ੍ਰੇਸ਼ਾਨ ਹਨ।
ਪਿੰਡ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪਿੰਡ ਸਰਾਪਿਆ ਹੋਇਆ ਪਿੰਡ ਹੈ। ਕੁੜੀ ਪੈਦਾ ਹੁੰਦੇ ਹੀ ਜੰਗਲੀ ਬੂਟੀ ਫੈਲ ਜਾਂਦੀ ਹੈ, ਜਦੋਂ ਕੁੜੀ ਵੱਡੀ ਹੋ ਜਾਂਦੀ ਹੈ ਤਾਂ ਉਹ ਮੁੰਡਾ ਬਣ ਜਾਂਦੀ ਹੈ। ਇਸੇ ਡਰ ਕਾਰਨ ਜਦੋਂ ਪਿੰਡ ਵਿੱਚ ਕਿਸੇ ਦੇ ਘਰ ਲੜਕੀ ਦਾ ਜਨਮ ਹੁੰਦਾ ਹੈ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।
ਇਸ ਬਿਮਾਰੀ ਕਾਰਨ ਪਿੰਡ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸ ਰਹੱਸਮਈ ਬਿਮਾਰੀ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕ ਇਸ ਪਿੰਡ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ। ਇੱਥੇ ਕੁੜੀਆਂ ਤੋਂ ਲੜਕੇ ਬਣਨ ਵਾਲੇ ਬੱਚਿਆਂ ਨੂੰ 'ਗੁਵੇਡੋਸ' ਕਿਹਾ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ