ਗਰਮੀ ਤੋਂ ਬਚਣ ਲਈ ਬੰਦੇ ਨੇ ਕੀਤਾ ਅਜਿਹਾ ਖਤਰਨਾਕ ਜੁਗਾੜ, Video ਦੇਖ ਕੇ ਰਹਿ ਜਾਓਗੇ ਹੈਰਾਨ
Viral Jugaad Video: ਗਰਮੀ ਤੋਂ ਬਚਣ ਲਈ ਇੱਕ ਵਿਅਕਤੀ ਨੇ ਅਜਿਹਾ ਖ਼ਤਰਨਾਕ ਜੁਗਾੜ ਕੀਤਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਜਾਵੇਗਾ। ਇਸ ਬੰਦੇ ਨੇ ਡ੍ਰਿਲਿੰਗ ਮਸ਼ੀਨ ਨਾਲ ਜੁਗਾੜੂ ਪੱਖਾ ਬਣਾਇਆ ਹੈ।
Trending Dangerous Jugaad Video: ਸਾਡੇ ਦੇਸ਼ ਭਾਰਤ ਵਿੱਚ ਜੁਗਾੜੂ ਲੋਕਾਂ ਦੀ ਕੋਈ ਕਮੀ ਨਹੀਂ ਹੈ। ਕੋਈ ਪੱਖੇ ਤੋਂ ਏਸੀ ਦੀ ਹਵਾ ਲੈਂਦਾ ਹੈ ਅਤੇ ਕੋਈ ਇੱਟਾਂ ਨਾਲ ਕੂਲਰ ਬਣਾ ਦਿੰਦਾ ਹੈ। ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਿਵੇਂ ਇਕ ਵਿਅਕਤੀ ਨੇ ਗਰਮੀ ਤੋਂ ਬਚਣ ਲਈ ਜੁਗਾੜ ਨਾਲ ਪੱਖਾ ਬਣਾਇਆ। ਪਰ ਇਹ ਜੁਗਾੜ ਇੰਨਾ ਖ਼ਤਰਨਾਕ ਹੈ ਕਿ ਇਸ ਨੂੰ ਦੇਖ ਕੇ ਲੋਕ ਘਬਰਾ ਜਾਂਦੇ ਹਨ।
ਅਜਿਹਾ ਹੀ ਇਕ ਜੁਗਾੜ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਲੋਹੇ ਦੀ ਰਾਡ 'ਤੇ ਡ੍ਰੀਲਿੰਗ ਮਸ਼ੀਨ ਨੂੰ ਉਲਟਾ ਲਟਕਾਇਆ ਕੇ ਉਸ ਦੇ ਥੱਲੇ ਆਪਣੀ ਕਮੀਜ਼ ਨੂੰ ਫਸਾ ਦਿੱਤਾ... ਜੋ ਨੱਚਦਾ ਰਹਿੰਦਾ ਹੈ। ਇਸ ਜੁਗਾੜ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਖੁਲ੍ਹੀਆਂ ਰਹਿ ਜਾਣਗੀਆਂ। ਤੁਸੀਂ ਵੀ ਦੇਖੋ ਕਿਵੇਂ ਇਸ ਵਿਅਕਤੀ ਨੇ ਡ੍ਰਿਲਿੰਗ ਮਸ਼ੀਨ 'ਚੋਂ ਜੁਗਾੜੂ ਪੱਖਾ ਬਣਾਇਆ ਹੈ। ਹੁਣ ਤੁਸੀਂ ਪਹਿਲਾਂ ਇਸ ਵਾਇਰਲ ਵੀਡੀਓ ਨੂੰ ਦੇਖੋ।
View this post on Instagram
ਵੀਡੀਓ ਨੂੰ ਮਿਲੇ 10 ਮਿਲੀਅਨ ਵਿਊਜ਼
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਿਵਲ ਇੰਜਨੀਅਰਿੰਗ ਨਾਂ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਬਹੁਤ ਹੀ ਮਜ਼ੇਦਾਰ ਅਤੇ ਦਿਲਚਸਪ ਵੀਡੀਓ ਇਸ ਪੇਜ 'ਤੇ ਅਕਸਰ ਸ਼ੇਅਰ ਕੀਤੇ ਜਾਂਦੇ ਹਨ। ਇਹ ਵੀਡੀਓ ਫਰਵਰੀ 'ਚ ਪੋਸਟ ਕੀਤੀ ਗਈ ਸੀ ਅਤੇ ਹੁਣ ਤੱਕ ਇਸ ਪੋਸਟ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਇਸ ਜੁਗਾੜ ਵਾਲੇ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ। ਇਸ ਖਤਰਨਾਕ ਜੁਗਾੜ ਨੂੰ ਦੇਖ ਕੇ ਯੂਜ਼ਰਸ ਨੇ ਆਪਣਾ ਸਿਰ ਫੜ ਲਿਆ ਹੈ।
ਇਹ ਵੀ ਪੜ੍ਹੋ: Human Brain: ਮਰ ਚੁੱਕੇ ਲੋਕਾਂ ਦੇ ਦਿਮਾਗ 'ਚ ਮਿਲੀ ਰਹੱਸਮਈ ਗਤੀਵਿਧੀ, ਖੋਜ ਤੋਂ ਬਾਅਦ ਵਿਗਿਆਨੀ ਹੈਰਾਨ