Varanasi Viral Video : ਵਾਰਾਣਸੀ 'ਚ ਪਿਤਾ ਦੀ ਕੁੱਟਮਾਰ ਤੋਂ ਭੜਕੀਆਂ ਧੀਆਂ, ਡੋਸਾ ਦੁਕਾਨ 'ਤੇ ਕੀਤਾ ਹੰਗਾਮਾ; ਸਾਰਾ ਸਾਮਾਨ ਸੁੱਟਿਆ
Varanasi Viral Video : ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਤਾ ਨਾਲ ਹੋਈ ਕੁੱਟਮਾਰ ਤੋਂ ਨਾਰਾਜ਼ ਦੋ ਧੀਆਂ ਨੇ ਡੋਸਾ ਦੁਕਾਨ 'ਤੇ ਪਹੁੰਚ ਕੇ ਜ਼ਬਰਦਸਤ ਹੰਗਾਮਾ ਕਰ ਦਿੱਤਾ।
Varanasi Viral Video : ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਤਾ ਨਾਲ ਹੋਈ ਕੁੱਟਮਾਰ ਤੋਂ ਨਾਰਾਜ਼ ਦੋ ਧੀਆਂ ਨੇ ਡੋਸਾ ਦੁਕਾਨ 'ਤੇ ਪਹੁੰਚ ਕੇ ਜ਼ਬਰਦਸਤ ਹੰਗਾਮਾ ਕਰ ਦਿੱਤਾ। ਦੋਵਾਂ ਧੀਆਂ ਨੇ ਗੁੱਸੇ ਵਿੱਚ ਦੁਕਾਨ 'ਤੇ ਰੱਖਿਆ ਸਾਮਾਨ ਚੁੱਕ ਕੇ ਹੇਠਾਂ ਸੁੱਟ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪਿਤਾ ਦੀ ਕੁੱਟਮਾਰ ਕਰਨ ਦਾ ਲੱਗਾ ਸੀ ਆਰੋਪ
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ ਵਾਰਾਣਸੀ ਦੇ ਮਹਮੂਰਗੰਜ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਮਸ਼ਹੂਰ ਡੋਸਾ ਦੁਕਾਨ ਦੇ ਮਾਲਕ ਅਤੇ ਉਸ ਦੇ ਕਰਮਚਾਰੀਆਂ 'ਤੇ ਦੋ ਲੜਕੀਆਂ ਦੇ ਪਿਤਾ ਨਾਲ ਕੁੱਟਮਾਰ ਕਰਨ ਦਾ ਆਰੋਪ ਲੱਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ 4 ਨਵੰਬਰ ਨੂੰ ਦੁਕਾਨਦਾਰ ਅਤੇ ਉਸ ਦੇ ਕਰਮਚਾਰੀਆਂ ਨੇ ਮਿਲ ਕੇ ਲੜਕੀਆਂ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ ਭੇਲੂਪੁਰ ਥਾਣੇ ਵਿੱਚ ਦੁਕਾਨਦਾਰ ਅਤੇ ਉਸ ਦੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਪਰਿਵਾਰ ਦਾ ਦੋਸ਼ ਸੀ ਕਿ ਸ਼ਿਕਾਇਤ ਦੇ ਬਾਵਜੂਦ ਕਰੀਬ ਡੇਢ ਹਫ਼ਤੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
ਦੁਕਾਨ 'ਤੇ ਪਹੁੰਚ ਕੇ ਕੱਢਿਆ ਗੁੱਸਾ
ਪਿਤਾ ਨਾਲ ਹੋਈ ਕੁੱਟਮਾਰ ਅਤੇ ਪੁਲਿਸ ਵੱਲੋਂ ਕਾਰਵਾਈ ਵਿੱਚ ਦੇਰੀ ਤੋਂ ਨਾਰਾਜ਼ ਦੋਵੇਂ ਧੀਆਂ ਡੋਸਾ ਦੁਕਾਨ 'ਤੇ ਪਹੁੰਚ ਗਈਆਂ। ਉਨ੍ਹਾਂ ਨੇ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਦੁਕਾਨਦਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਦੁਕਾਨ 'ਤੇ ਮੌਜੂਦ ਕਰਮਚਾਰੀਆਂ ਨਾਲ ਉਨ੍ਹਾਂ ਦੀ ਬਹਿਸ ਵੀ ਹੋ ਗਈ।
ਕਰਮਚਾਰੀਆਂ ਨੇ ਵੀ ਲਾਏ ਇਲਜ਼ਾਮ
ਮਾਮਲਾ ਉਸ ਸਮੇਂ ਹੋਰ ਵਧ ਗਿਆ, ਜਦੋਂ ਦੁਕਾਨ ਦੇ ਕਰਮਚਾਰੀਆਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕਰਮਚਾਰੀਆਂ ਨੇ ਲੜਕੀਆਂ 'ਤੇ ਰੰਗਦਾਰੀ ਯਾਨੀ ਪ੍ਰੋਟੈਕਸ਼ਨ ਮਨੀ ਮੰਗਣ ਦੇ ਇਲਜ਼ਾਮ ਲਾਏ। ਇਸ ਤੋਂ ਬਾਅਦ ਦੋਵੇਂ ਲੜਕੀਆਂ ਹੋਰ ਭੜਕ ਗਈਆਂ ਅਤੇ ਉਨ੍ਹਾਂ ਨੇ ਦੁਕਾਨ ਵਿੱਚ ਰੱਖਿਆ ਸਾਮਾਨ ਚੁੱਕ ਕੇ ਇੱਧਰ-ਉੱਧਰ ਸੁੱਟਣਾ ਸ਼ੁਰੂ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ
ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਜ਼ ਲੜਕੀਆਂ ਦੇ ਸਮਰਥਨ ਵਿੱਚ ਆ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਧੀਆਂ ਨੇ ਆਪਣੇ ਪਿਤਾ ਨਾਲ ਹੋਈ ਘਟਨਾ ਖ਼ਿਲਾਫ਼ ਆਵਾਜ਼ ਚੁੱਕੀ ਹੈ, ਜਦਕਿ ਕਈ ਯੂਜ਼ਰਜ਼ ਦਾ ਮੰਨਣਾ ਹੈ ਕਿ ਵਿਰੋਧ ਕਰਨ ਦਾ ਤਰੀਕਾ ਸਹੀ ਨਹੀਂ ਸੀ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
ਟ੍ਰੈਂਡਿੰਗ ਟੌਪਿਕ





















